🔥 ट्रेंडिंग CM ਯੋਗੀ ਨੇ ਕੀਤੇ ਆਪਣੀ ਮਾਤਾ ਦੇ ਅੰਤਿਮ ਦਰਸ... District Collector Rahul Sharma Urges... ವಿದ್ಯಾರ್ಥಿಗಳ ಸರ್ವತೋಮುಖ ಬೆಳವಣಿಗೆಗೆ ಸಾಂಸ... ಬಸವಣ್ಣನವರ ಅವಹೇಳನ: ತೀವ್ರ ಖಂಡನೆ ರಾಯಚೂರಿನಲ್ಲಿ ಮಿಶನ್ 60+ ಕಾರ್ಯಾಗಾರ ಉದ್ಘಾ... राज्य सरकार ने रवि हंज की बसव मंटप कृत...
20 नव. 2026•
ગુજરાતી मराठी ਪੰਜਾਬੀ বাংলা
राजनीति

ਜਿਸ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਹ ਪਾਰਟੀ ਛੱਡ ਸਕਦਾ, ਪਰਗਟ ਸਿੰਘ ਦੀ ਚਿਤਾਵਨੀ

✍️ रिपोर्टर: Shamsher Singh 🗓 20 नव. 2026, 09:05 PM 👁 23
शेयर करें: 💬 WhatsApp 📘 Facebook 𝕏 Post

ਜਿਸ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਹ ਪਾਰਟੀ ਛੱਡ ਸਕਦਾ, ਪਰਗਟ ਸਿੰਘ ਦੀ ਚਿਤਾਵਨੀ

ਜਿਸ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਹ ਪਾਰਟੀ ਛੱਡ ਸਕਦਾ, ਪਰਗਟ ਸਿੰਘ ਦੀ ਚਿਤਾਵਨੀ
‎Friday, Nov 20, 2026 ।
‎ਚੰਡੀਗੜ੍ਹ/ਲੁਧਿਆਣਾ : ਸੂਬਾ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਪਾਰਟੀ ਦੇ ਉਨ੍ਹਾਂ ਲੀਡਰਾਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ ਜਿਹੜੇ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿਚ ਜਾਣ ਦੀ ਯੋਜਨਾ ਬਣਾ ਰਹੇ ਹਨ। ਪਰਗਟ ਸਿੰਘ ਨੇ ਸਾਫ ਆਖਿਆ ਹੈ ਕਿ ਜੇਕਰ ਕਿਸੇ ਨੂੰ ਡਰ ਲੱਗਦਾ ਹੈ ਅਤੇ ਉਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਉਹ ਹੁਣੇ ਪਾਰਟੀ ਛੱਡ ਕੇ ਜਾ ਸਕਦੇ ਹਨ। ਪਰਗਟ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਕਾਂਗਰਸ ਦੀ ਵਿਚਾਰਧਾਰਾ ਨਾਲ ਅਸਹਿਮਤ ਹਨ, ਉਹ ਵੀ ਪਾਰਟੀ ਛੱਡ ਸਕਦੇ ਹਨ।
‎
‎ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਕਿਸੇ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਦਰਅਸਲ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਕੁਝ ਹੋਰ ਆਗੂ ਵੀ ਹਨ ਜਿਨ੍ਹਾਂ ਦੇ ਪਾਰਟੀ ਬਦਲਣ ਦੇ ਚਰਚੇ ਹਨ। ਲਿਹਾਜ਼ਾ ਪਰਗਟ ਸਿੰਘ ਨੇ ਉਨ੍ਹਾਂ ਆਗੂਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ ਪਾਰਟੀ ਕੋਲ ਨੌਜਵਾਨਾਂ ਦੀ ਫੌਜ ਹੈ, ਜਿਹੜੇ ਪੰਜਾਬ ਦੇ ਭਲੇ ਬਾਰੇ ਸੋਚਦੇ ਹਨ। ਜੇਕਰ ਕੋਈ ਪਾਰਟੀ ਛੱਡਦਾ ਹੈ ਤਾਂ ਪਾਰਟੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਪੰਜਾਬੀਖ਼ਬਰਾਂ ਪੋਰਟਲ
📲Get App