🔥 TRENDING Karnataka to Extend LKG, UKG Classes t... Bhilwara to Face 3‑5 PM Power Cut on N... Rajasthan Panchayat Elections Upset Po... Kota Residents Brace for Scheduled Pow... Tamil Nadu Police Launches Online Comp... ਸਿਰਫ਼ 642 ਰੁਪਏ ''ਚ ਮਿਲੇਗਾ ਗੈਸ ਸਿਲੰਡਰ !...
18 Nov 2026•
ગુજરાતી मराठी ਪੰਜਾਬੀ বাংলা
Entertainment

ਪਹਿਲਾਂ ਹੱਥ 'ਚ ਫੜਾਏ ਪੈਸੇ, ਫ਼ਿਰ ਵੀਡੀਓ ਬਣਾ ਕੇ ਲੈ ਲਏ ਵਾਪਸ; ਬਾਲੀਵੁੱਡ ਅਦਾਕਾਰ ਸ਼ਰਦ ਕਪੂਰ ਨੇ ਕੀਤਾ ਵੱਡਾ ਖੁਲਾਸਾ

✍️ Reporter: Shamsher Singh 🗓 18 Nov 2026, 12:18 PM 👁 27
Share: 💬 WhatsApp 📘 Facebook 𝕏 Post

ਪਹਿਲਾਂ ਹੱਥ 'ਚ ਫੜਾਏ ਪੈਸੇ, ਫ਼ਿਰ ਵੀਡੀਓ ਬਣਾ ਕੇ ਲੈ ਲਏ ਵਾਪਸ; ਬਾਲੀਵੁੱਡ ਅਦਾਕਾਰ ਸ਼ਰਦ ਕਪੂਰ ਨੇ ਕੀਤਾ ਵੱਡਾ ਖੁਲਾਸਾ

ਪਹਿਲਾਂ ਹੱਥ 'ਚ ਫੜਾਏ ਪੈਸੇ, ਫ਼ਿਰ ਵੀਡੀਓ ਬਣਾ ਕੇ ਲੈ ਲਏ ਵਾਪਸ; ਬਾਲੀਵੁੱਡ ਅਦਾਕਾਰ ਸ਼ਰਦ ਕਪੂਰ ਨੇ ਕੀਤਾ ਵੱਡਾ ਖੁਲਾਸਾ
‎Wednesday, Nov 18, 2026 ।
‎ਮੁੰਬਈ (ਏਜੰਸੀ)- ਅਦਾਕਾਰ ਸ਼ਰਦ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਾਨ ਜਾਂ ਮਦਦ ਦੇਣ ਵੇਲੇ ਵੀਡੀਓ ਨਾ ਬਣਾਉਣ। ਮੰਗਲਵਾਰ ਨੂੰ 'ਬੇਜ਼ੁਬਾਨ ਟਰੱਸਟ' ਨਾਮਕ ਇੱਕ NGO ਨੇ ਆਪਣੇ ਇੰਸਟਾਗ੍ਰਾਮ 'ਤੇ ਅਦਾਕਾਰ ਦੀ ਇੱਕ ਵੀਡੀਓ ਸਾਂਝੀ ਕੀਤੀ। ਇਸ ਵਿੱਚ ਉਹ ਲੋਕਾਂ ਨੂੰ ਬੇਨਤੀ ਕਰਦੇ ਨਜ਼ਰ ਆ ਰਹੇ ਹਨ ਕਿ ਉਹ ਦਾਨ ਦੇਣ ਦੇ ਦ੍ਰਿਸ਼ਾਂ ਨੂੰ ਫਿਲਮਾਉਣ (ਵੀਡੀਓ ਬਣਾਉਣ) ਲਈ ਉਨ੍ਹਾਂ ਕੋਲ ਨਾ ਆਉਣ, ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਮੱਸਿਆ ਦਾ ਮਜ਼ਾਕ ਬਣ ਰਿਹਾ ਹੈ।
‎ਵੀਡੀਓ ਵਿੱਚ ਅਦਾਕਾਰ ਨੇ ਕਿਹਾ, "ਮੈਂ ਫਿਲਮ ਇੰਡਸਟਰੀ, ਆਪਣੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਸੱਚਮੁੱਚ ਮੇਰੀ ਪਰਵਾਹ ਕਰਦੇ ਹਨ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਸੀਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਗਲਤ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ... ਲੋਕ ਹੱਥ ਵਿੱਚ ਪੈਸੇ ਫੜਾ ਰਹੇ ਹਨ। ਇਹ ਸਪੱਸ਼ਟ ਨਹੀਂ ਹੈ ਕਿ ਕੌਣ ਕੀ ਕਰ ਰਿਹਾ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ।"
‎ਅਦਾਕਾਰ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਨੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਦੇ ਹੱਥਾਂ ਵਿੱਚ ਪੈਸੇ ਰੱਖ ਕੇ ਵੀਡੀਓ ਬਣਾਈ ਅਤੇ ਬਾਅਦ ਵਿੱਚ ਉਹ ਪੈਸੇ ਵਾਪਸ ਲੈ ਗਏ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਉਹ ਹੁਣ ਲੋਕਾਂ ਨੂੰ ਮਿਲਣਾ ਬੰਦ ਕਰ ਦੇਣਗੇ।
📲Get App