🔥 TRENDING રાજુલા કરોડોની આધુનિક હોસ્પિટલ, પણ મે... Prakash Surve Leads Protest Against Sa... मिर्गी रोग जागरूकता कार्यक्रम का सफल स... Avengers Doomsday India Advance Bookin... बेहजम रोड पर जलभराव, यातायात बाधित Eknath Shinde Targets Uddhav Thackeray...
17 Nov 2026•
ગુજરાતી मराठी ਪੰਜਾਬੀ বাংলা
Business

ਪੰਜਾਬ ''ਚ ਨੈਸ਼ਨਲ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

✍️ Reporter: Shamsher Singh 🗓 17 Nov 2026, 08:08 PM 👁 10
Share: 💬 WhatsApp 📘 Facebook 𝕏 Post

ਪੰਜਾਬ ''ਚ ਨੈਸ਼ਨਲ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

ਪੰਜਾਬ ''ਚ ਨੈਸ਼ਨਲ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
‎Tuesday, Nov 17, 2026 ।
‎
‎ਮੁਕੇਰੀਆਂ (need24): ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੰਨੇ ਦੇ ਰੇਟਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ ਮੁਕੇਰੀਆਂ ਗੰਨਾ ਮਿੱਲ ਸਾਹਮਣੇ ਅਣਮਿਥੇ ਸਮੇਂ ਲਈ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੀ ਇਕ ਲਾਈਨ 'ਤੇ ਰੋਸ ਧਰਨਾ ਦਿੰਦੇ ਹੋਏ ਸੜਕ ਦੀ ਇੱਕ ਲਾਈਨ ਦੁਪਹਿਰ ਲਗਭਗ 12 ਵਜੇ ਜਾਮ ਕਰ ਦਿੱਤੀ।
‎ਇਸ ਮੌਕੇ ਗੁਰਨਾਮ ਸਿੰਘ, ਗੁਰਪ੍ਰਤਾਪ ਸਿੰਘ, ਰਿਕੀ ਠਾਕੁਰ, ਸਤਨਾਮ ਸਿੰਘ, ਸੋਨੂ ਔਲਖ, ਜਗਜੀਤ ਸਿੰਘ, ਬਲਜਿੰਦਰ ਸਿੰਘ, ਓਕਾਰ ਸਿੰਘ ਪੁਰਾਣਾ ਭੰਗਾਲਾ, ਵਿਜੇ ਪ੍ਰਧਾਨ, ਸੁਰਜੀਤ ਬਿੱਲਾ, ਕਾਮਰੇਡ ਧਿਆਨ ਸਿੰਘ ਆਦਿ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਅਤੇ ਮਿੱਲਾਂ ਦੀ ਅਣਦੇਖੀ ਕਾਰਨ ਦੇਸ਼ ਦਾ ਗੰਨਾ ਕਿਸਾਨ ਬਹੁਤ ਹੀ ਬੁਰੀ ਤਰ੍ਹਾਂ ਪੀੜਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੰਨਾ ਮਾਹਿਰਾਂ ਅਤੇ ਯੂਨੀਵਰਸਿਟੀਆਂ ਦੇ ਮਾਹਰਾਂ ਦੀ ਰਿਪੋਰਟ ਅਨੁਸਾਰ ਗੰਨੇ ਦੀ ਪ੍ਰਤੀ ਕੁਇੰਟਲ ਲਾਗਤ 392 ਬਣਦੀ ਹੈ। ਜਦੋਂਕਿ ਕੇਂਦਰ ਸਰਕਾਰ ਵੱਲੋਂ ਇਕ ਕੁਇੰਟਲ ਗੰਨੇ ਦਾ ਨਿਰਧਾਰਿਤ ਮੁੱਲ 365 ਹੈ। ਬੁਲਾਰਿਆਂ ਨੇ ਕਿਹਾ ਕਿ 40 ਰੁਪਏ ਕਿੱਲੋ ਵਿਕਣ ਵਾਲੀ ਖੰਡ ਵਧ ਕੇ ਹੁਣ 65 ਰੁਪਏ ਹੋ ਗਈ ਹੈ। ਬੁਲਾਰਿਆਂ ਨੇ ਗੰਨੇ ਦੀ ਕੀਮਤ ਪ੍ਰਤੀ ਕੁਇੰਟਲ 650 ਰੁਪਏ ਕੀਤੇ ਜਾਣ ਦੀ ਮੰਗ ਕੀਤੀ। ਆਗੂਆਂ ਨੇ ਗੰਨਾ ਕਿਸਾਨਾਂ ਦਾ ਬਣਦਾ ਬਿਕਾਇਆ ਬਿਨਾਂ ਦੇਰੀ ਜਾਰੀ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤਕ ਧਰਨਾ ਲਗਾਤਾਰ ਜਾਰੀ ਸੀ।
📲Get App