🔥 TRENDING मधुबनी। बड़ी खबर- लौकही पुलिस ने गुप्त... पंढरपूर तालुक्यातील आंबे येथे विहिरीच्... छठ महापर्व में पिपरा खेम के सात‑आठ घाट... કંબોઈધામમાં ભગવાન બિરસા મુંડાની 151મી... Janleva hamla ग्राम पंचायत राज हमीदपुर में छठ महापर्...
15 Nov 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ ''ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ

✍️ Reporter: Shamsher Singh 🗓 15 Nov 2026, 07:35 PM 👁 22
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ ''ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ

ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ ''ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ
‎Sunday, Nov 15, 2026 - 03:19 PM ।
‎
‎
‎ਤਲਵੰਡੀ ਸਾਬੋ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ। ਤਖ਼ਤ ਸਾਹਿਬ ਦੇ ਰਾਗੀ ਜੱਥੇ ਵਲੋਂ ਕੀਰਤਨ ਦੀ ਆਰੰਭਤਾ ਨਾਲ ਸਮਾਗਮ ਸ਼ੁਰੂ ਹੋਇਆ। ਪਰਵਿੰਦਰ ਝੋਟਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੌਮੀ ਸ਼ਹੀਦ ਐਲਾਨਿਆ ਜਾ ਚੁੱਕਾ ਹੈ। ਇਸ ਸਮਾਗਮ 'ਚ ਦੂਰੋਂ-ਦੂਰੋਂ ਲੋਕਾਂ ਦਾ ਹੜ੍ਹ ਉਮੜ ਆਇਆ ਅਤੇ ਬਹੁਤ ਭਾਰੀ ਇਕੱਠ ਹੋਇਆ। ਇਸ ਮੌਕੇ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਭਾਵੁਕ ਬਿਆਨ ਦਿੰਦਿਆਂ ਸਮਾਜਿਕ ਜੱਥੇਬੰਦੀਆਂ ਅਤੇ ਬਾਕੀ ਲੋਕਾਂ ਦਾ ਧੰਨਵਾਦ ਕੀਤਾ।
‎ਉਨ੍ਹਾਂ ਕਿਹਾ ਕਿ ਝੋਟੇ ਦੀ ਅੰਤਿਮ ਅਰਦਾਸ 'ਤੇ ਹੋਇਆ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਉਸ ਦਾ ਕਤਲ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦੇ ਮੂੰਹ 'ਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸ੍ਰੀ ਰਾਮ ਚੰਦਰ ਜੀ ਨੇ ਰਾਵਣ 'ਤੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਸ ਝੂਠ 'ਤੇ ਪਰਵਿੰਦਰ ਸਿੰਘ ਝੋਟਾ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਝੂਠ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ।
‎ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ ਦੇ ਸਮਾਗਮਾਂ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ
📲Get App