🔥 TRENDING Jammu & Kashmir Police Transfers 136 D... MP High Court Allows 62-Year Retiremen... शामली के कांधला में बिजली विभाग के दो... What is your favorite winter destinat... દ્વારકા જિલ્લામાં કિસાન મહાસભા: કોંગ્ર... ಬೆಲೆ ಏರಿಕೆ ವಾಪಸ್‌ಗೆ ಆಗ್ರಹಿಸಿ ಪ್ರತಿಭಟನೆ...
12 Nov 2026•
ગુજરાતી मराठी ਪੰਜਾਬੀ বাংলা
Defence

ਪੰਜਾਬ ''ਚ ਪਟਾਕਿਆਂ ਵਾਂਗ ਚਲਦੀਆਂ ਨੇ ਗੋਲ਼ੀਆਂ...'' ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਪਾਲ ਦਾ ਵੱਡਾ ਬਿਆਨ

✍️ Reporter: Shamsher Singh 🗓 12 Nov 2026, 09:43 PM 👁 12
Share: 💬 WhatsApp 📘 Facebook 𝕏 Post

ਪੰਜਾਬ ''ਚ ਪਟਾਕਿਆਂ ਵਾਂਗ ਚਲਦੀਆਂ ਨੇ ਗੋਲ਼ੀਆਂ...'' ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਪਾਲ ਦਾ ਵੱਡਾ ਬਿਆਨ

ਪੰਜਾਬ ''ਚ ਪਟਾਕਿਆਂ ਵਾਂਗ ਚਲਦੀਆਂ ਨੇ ਗੋਲ਼ੀਆਂ...'' ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਪਾਲ ਦਾ ਵੱਡਾ ਬਿਆਨ
‎Thursday, Nov 12, 2026।
‎ਲੁਧਿਆਣਾ (need24): ਪੰਜਾਬ ਦੀ ਕਾਨੂੰਨ-ਵਿਵਸਥਾ ਤੇ ਗੰਨ ਕਲਚਰ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਹੱਦ ਤਿੱਖੇ ਤੇਵਰ ਦਿਖਾਏ ਹਨ। ਮਹਾਨਗਰ ਵਿਚ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸੁਰੱਖਿਆ ਹਾਲਾਤ 'ਤੇ ਸਿੱਧਾ ਪ੍ਰਹਾਰ ਕੀਤਾ। ਉਨ੍ਹਾਂ ਦੇ ਟੁੱਕ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਜਿਸ ਤਰ੍ਹਾਂ ਦੀਆਂ ਸੰਗੀਨ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉਸ ਨੂੰ ਵੇਖਦੇ ਹੋਏ ਕਾਨੂੰਨ-ਵਿਵਸਥਾ ਨੂੰ ਕਿਸੇ ਵੀ ਹਾਲ ਵਿਚ ਤਸੱਲੀਬਖਸ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਸਖ਼ਤ ਬਿਆਨ ਨੇ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਉਬਾਲ ਲਿਆ ਦਿੱਤਾ ਹੈ।
‎ਪੰਜਾਬ ਵਿਚ ਗੱਲ-ਗੱਲ 'ਤੇ ਹੋਣ ਵਾਲੀ ਫ਼ਾਇਰਿੰਗ ਦੀਆਂ ਘਟਨਾਵਾਂ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਇੱਥੇ ਅਪਰਾਧੀਆਂ ਤੇ ਨੌਜਵਾਨਾਂ ਵਿਚ ਗੋਲ਼ੀ ਚਲਾਉਣ ਦਾ ਖ਼ੌਫ਼ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਤਿੱਖਾ ਤੰਜ ਕੱਸਦਿਆਂ ਕਿਹਾ, ਪੰਜਾਬ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਜਿਵੇਂ ਹਰ ਵਿਅਕਤੀ ਨੂੰ ਸ਼ੂਟ ਕਰਨ ਦੀ ਆਦਤ ਪੈ ਗਈ ਹੋਵੇ। ਜਿਵੇਂ ਕੋਈ ਤਿਉਹਾਰ 'ਤੇ ਪਟਾਕਾ ਚਲਾਉਂਦਾ ਹੈ, ਬਿਲਕੁੱਲ ਉਸੇ ਅੰਦਾਜ਼ ਵਿਚ ਇੱਥੇ ਗੋਲ਼ੀਆਂ ਚਲਦੀਆਂ ਹਨ। ਚਿੰਤਾਜਨਕ ਗੱਲ ਇਹ ਹੈ ਕਿ ਹਰ ਛੋਟੀ-ਛੋਟੀ ਰੰਜਿਸ਼ 'ਤੇ ਛੋਟਾ ਬੱਚਾ ਵੀ ਪਿਸਤੌਲ ਚਲਾ ਦਿੰਦਾ ਹੈ। ਇਹ ਸਿਰਫ਼ ਪੁਲਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।
‎ਨਸ਼ੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰਾਜਪਾਲ ਨੇ ਕਿਹਾ ਕਿ ਪੰਜਾਬ ਜਿਹੀ ਸੂਰਮਿਆਂ ਤੇ ਯੋਧਿਆਂ ਦੀ ਧਰਤੀ ਨੂੰ ਨਸ਼ਾ ਅੰਦਰੋਂ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਖ਼ਾਤਮਾ ਸਿਰਫ਼ ਪ੍ਰਸ਼ਾਸਨਿਕ ਡੰਡੇ ਨਾਲ ਸੰਭਵ ਨਹੀਂ, ਸਗੋਂ ਇਸ ਲਈ ਪੂਰੇ ਸਮਾਜ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਬਦਕਿਮਸਤੀ ਨਾਲ ਨਸ਼ੇ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ, ਉਨ੍ਹਾਂ ਤੋਂ ਨਫ਼ਰਤ ਕਰਨ ਜਾਂ ਸਮਾਜ ਤੋਂ ਵੱਖ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਕ ਨਸ਼ੇੜੀ ਬੱਚੇ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਸਿਰਫ਼ ਉਸ ਦੇ ਮਾਪਿਆਂ ਦੀ ਕੋਸ਼ਿਸ਼ ਕਾਫ਼ੀ ਨਹੀਂ ਹੈ, ਸਗੋਂ ਪੂਰੇ ਮੁਹੱਲੇ ਤੇ ਸਮਾਜ ਨੂੰ ਸੰਵੇਦਨਸ਼ੀਲ ਹੋ ਕੇ ਉਸ ਨੂੰ ਸਹਾਰਾ ਦੇਣਾ ਚਾਹੀਦਾ ਹੈ। ਉਨ੍ਹਾਂ ਆਸ ਜਤਾਈ ਕਿ ਜੇਕਰ ਸਮਾਜ ਇਕਜੁੱਟ ਹੋ ਕੇ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਬਚਾ ਲਵੇ, ਤਾਂ ਅਗਲੇ 8 ਤੋਂ 10 ਸਾਲਾਂ ਦੇ ਅੰਦਰ ਪੰਜਾਬ ਆਪਣੀ ਗੁਆਚੀ ਸ਼ਾਨ ਦੇ ਨਾਲ ਫ਼ਿਰ ਉੱਠ ਖੜੇਗਾ।
📲Get App