🔥 TRENDING ಶಿವನಂದ यादवಹಳ್ಳಿ: ಸಾರಿಗೆ ಮಂತ್ರಿಯ ಹಾಜರಾ... ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖ... BlueRose Technologies CEO Wins South I... Brazilian Film Festival Holds Scriptle... Five People Killed in Manipur, India Security Forces Find Cache of Arms and...
06 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁੱਟ, ਪੰਜਾਬੀ ਗੀਤ 'ਚ ਕਰ ਚੁੱਕੀ ਹੈ ਮਾਡਲਿੰਗ

✍️ Reporter: Shamsher Singh 🗓 06 Nov 2026, 12:54 PM 👁 17
Share: 💬 WhatsApp 📘 Facebook 𝕏 Post

ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁੱਟ, ਪੰਜਾਬੀ ਗੀਤ 'ਚ ਕਰ ਚੁੱਕੀ ਹੈ ਮਾਡਲਿੰਗ

ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁੱਟ, ਪੰਜਾਬੀ ਗੀਤ 'ਚ ਕਰ ਚੁੱਕੀ ਹੈ ਮਾਡਲਿੰਗ
‎Friday, Nov 06, 2026 ।
‎ਅੰਮ੍ਰਿਤਸਰ: ਅੰਮ੍ਰਿਤਸਰ 'ਚ ਵਾਹਘਾ ਬਾਰਡਰ ਘੁੰਮ ਕੇ ਵਾਪਸ ਪਰਤ ਰਹੀ ਲੰਡਨ ਦੀ ਰਹਿਣ ਵਾਲੀ ਵਿਦੇਸ਼ੀ ਮਾਡਲ ਲਾਲੀ ਤੋਂ ਬਾਈਕ ਸਵਾਰ ਲੁਟੇਰੇ ਵੱਲੋਂ ਡੇਢ ਲੱਖ ਰੁਪਏ ਦਾ ਆਈਫੋਨ (17 ਪ੍ਰੋ ਮੈਕਸ) ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਲੀ ਪੰਜਾਬੀ ਗਾਣੇ 'ਸੋਹਣੀ ਨਹੀਂ' ਵਿੱਚ ਮਾਡਲਿੰਗ ਵੀ ਕਰ ਚੁੱਕੀ ਹੈ।
‎ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਲਾਲੀ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ ਲਗਭਗ 7 ਵਜੇ ਉਹ ਹੋਰ ਸੈਲਾਨੀਆਂ ਨਾਲ ਵਾਹਘਾ ਬਾਰਡਰ ਵੇਖ ਕੇ ਆਟੋ ਵਿੱਚ ਵਾਪਸ ਆ ਰਹੀ ਸੀ। ਉਹ ਆਟੋ ਦੀ ਅਗਲੀ ਸੀਟ 'ਤੇ ਬੈਠੀ ਹੋਈ ਸੀ ਅਤੇ ਉਸ ਦਾ ਆਈਫੋਨ ਉਸ ਦੀ ਗੋਦ ਵਿੱਚ ਰੱਖਿਆ ਹੋਇਆ ਸੀ। ਇਸ ਦੌਰਾਨ ਉਸ ਕੋਲ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ 'ਤੇ ਆਏ ਇੱਕ ਅਣਪਛਾਤੇ ਵਿਅਕਤੀ ਨੇ ਝਪਟਾ ਮਾਰ ਕੇ ਉਸ ਦਾ ਫੋਨ ਖੋਹ ਲਿਆ। ਫੋਨ ਦੇ ਕਵਰ ਵਿੱਚ ਇੱਕ ਮੋਰ ਦਾ ਖੰਭ ਵੀ ਰੱਖਿਆ ਹੋਇਆ ਸੀ, ਜੋ ਉਸ ਨੂੰ ਭਾਰਤ ਵਿੱਚ ਹੀ ਇੱਕ ਅਣਪਛਾਤੇ ਵਿਅਕਤੀ ਨੇ ਤੋਹਫ਼ੇ ਵਜੋਂ ਦਿੱਤਾ ਸੀ।
‎
‎ਲਾਲੀ ਨੇ ਦੱਸਿਆ ਕਿ ਇਹ ਉਸ ਦੀ ਭਾਰਤ ਦੀ 9ਵੀਂ ਯਾਤਰਾ ਸੀ। ਫੋਨ ਚੋਰੀ ਹੋਣ ਦੇ ਬਾਵਜੂਦ ਭਾਰਤ, ਪੰਜਾਬ ਅਤੇ ਅੰਮ੍ਰਿਤਸਰ ਪ੍ਰਤੀ ਉਸ ਦਾ ਪਿਆਰ ਘੱਟ ਨਹੀਂ ਹੋਇਆ ਹੈ ਕਿਉਂਕਿ ਇੱਥੋਂ ਦੇ ਲੋਕ ਪਰਿਵਾਰ ਵਾਂਗ ਮਦਦ ਲਈ ਅੱਗੇ ਆਉਂਦੇ ਹਨ। ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਅੰਮ੍ਰਿਤਸਰ ਆਉਣ ਵਾਲੇ ਹੋਰ ਸੈਲਾਨੀਆਂ ਨੂੰ ਆਪਣੇ ਕੀਮਤੀ ਸਾਮਾਨ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।
📲Get App