🔥 TRENDING સુરત RTO એ દિવાળી રજાઓમાં ડ્રાઇવિંગ ટે... কামরায় পোড়া গন্ধ, আতঙ্কিত যাত্রীরা!... સુરતમાં હીરા વેપારીના 22 વર્ષીય પુત્રન... સુરતના ફોરેન્સિક સાયબર ક્રાઈમ સ્પેશિયા... Nagaland State Lottery Draws Scheduled... Trial to Begin in Janakidas Murder Cas...
03 Nov 2026•
ગુજરાતી मराठी ਪੰਜਾਬੀ বাংলা
Entertainment

ਅਸਤੀਫ਼ਾ ਦੇ ਦੇਵਾਂਗਾ, ਪਰ ਮਾਫ਼ੀ ਨਹੀਂ ਮੰਗਾਂਗਾ'', ਦਲੇਰ ਮਹਿੰਦੀ ਵਿਵਾਦ ''ਚ ਮੰਤਰੀ ਦਾ ਵੱਡਾ ਬਿਆਨ

✍️ Reporter: Shamsher Singh 🗓 03 Nov 2026, 09:26 PM 👁 18
Share: 💬 WhatsApp 📘 Facebook 𝕏 Post

ਅਸਤੀਫ਼ਾ ਦੇ ਦੇਵਾਂਗਾ, ਪਰ ਮਾਫ਼ੀ ਨਹੀਂ ਮੰਗਾਂਗਾ'', ਦਲੇਰ ਮਹਿੰਦੀ ਵਿਵਾਦ ''ਚ ਮੰਤਰੀ ਦਾ ਵੱਡਾ ਬਿਆਨ

ਅਸਤੀਫ਼ਾ ਦੇ ਦੇਵਾਂਗਾ, ਪਰ ਮਾਫ਼ੀ ਨਹੀਂ ਮੰਗਾਂਗਾ'', ਦਲੇਰ ਮਹਿੰਦੀ ਵਿਵਾਦ ''ਚ ਮੰਤਰੀ ਦਾ ਵੱਡਾ ਬਿਆਨ

‎Tuesday, Nov 03, 2026।
‎ਦੇਹਰਾਦੂਨ : ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਹੋਏ ਮੰਚ ਵਿਵਾਦ ਨੂੰ ਲੈ ਕੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨੀਆਲ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨਾਲ ਸੂਬੇ ਦੀ ਸਿਆਸਤ ਵਿੱਚ ਮੁੜ ਹਲਚਲ ਤੇਜ਼ ਹੋ ਗਈ ਹੈ। ਮੰਤਰੀ ਉਨੀਆਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਦਲੇਰ ਮਹਿੰਦੀ ਤੋਂ ਮਾਫ਼ੀ ਮੰਗਣ ਲਈ ਕਹੇਗੀ, ਤਾਂ ਉਹ ਮਾਫ਼ੀ ਮੰਗਣ ਦੀ ਬਜਾਏ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਮੰਤਰੀ ਦੀ ਕੁਰਸੀ ਨਾਲੋਂ ਆਪਣੀ ਅਣਖ ਅਤੇ ਸਵੈ-ਮਾਣ ਜ਼ਿਆਦਾ ਮਾਇਨੇ ਰੱਖਦਾ ਹੈ।
‎
‎ਸੁਬੋਧ ਉਨੀਆਲ ਨੇ ਇਹ ਬਿਆਨ ਦੇਹਰਾਦੂਨ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ, ਰਾਏਪੁਰ ਵਿਖੇ ਆਯੋਜਿਤ 35ਵੀਂ ਆਲ ਇੰਡੀਆ ਜੀ.ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ-2026 ਦੌਰਾਨ ਦਿੱਤਾ। ਸਮਾਗਮ ਦੇ ਮੰਚ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਪਾਰਟੀ ਦੇ ਵੱਡੇ ਨੇਤਾਵਾਂ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
‎
‎ਕੀ ਸੀ ਪੂਰਾ ਵਿਵਾਦ? 
‎ਇਹ ਪੂਰਾ ਮਾਮਲਾ 18 ਅਕਤੂਬਰ 2026 ਦਾ ਹੈ, ਜਦੋਂ ਟਿਹਰੀ ਦੇ ਨਵੀਂ ਟਿਹਰੀ ਵਿੱਚ 'ਮਾਂ ਕੁੰਜਾਪੁਰੀ ਟੂਰਿਜ਼ਮ ਐਂਡ ਡਿਵੈਲਪਮੈਂਟ ਮੇਲੇ' ਦੌਰਾਨ ਪੰਜਾਬੀ ਗਾਇਕ ਦਲੇਰ ਮਹਿੰਦੀ ਆਪਣੀ ਪੇਸ਼ਕਾਰੀ ਦੇ ਰਹੇ ਸਨ। ਉਸ ਸਮੇਂ ਕੈਬਨਿਟ ਮੰਤਰੀ ਸੁਬੋਧ ਉਨੀਆਲ ਮੰਚ 'ਤੇ ਪਹੁੰਚ ਗਏ ਅਤੇ ਗਾਇਕ ਦੀ ਪੇਸ਼ਕਾਰੀ 'ਤੇ ਨਰਾਜ਼ਗੀ ਜਤਾਉਣ ਲੱਗੇ। ਮੰਤਰੀ ਨੇ ਦਲੇਰ ਮਹਿੰਦੀ 'ਤੇ ਨਸ਼ੇ 'ਚ ਹੋਣ ਅਤੇ ਲਾਈਵ ਗਾਉਣ ਦੀ ਬਜਾਏ ਲਿਪ-ਸਿੰਕ ਕਰਨ ਦੇ ਦੋਸ਼ ਲਗਾਏ ਸਨ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਸੀ ਕਿ ਪ੍ਰੋਗਰਾਮ ਲਈ 35 ਲੱਖ ਰੁਪਏ ਦਿੱਤੇ ਗਏ ਹਨ, ਤਾਂ ਫਿਰ ਅਜਿਹਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਮਨਿੰਦਰ ਬੁੱਟਰ ਦੇ ਪਿਤਾ ਪ੍ਰਤੀ ਵੀ ਮੰਤਰੀ ਵੱਲੋਂ ਮੰਦਭਾਗੀ ਸ਼ਬਦਾਵਲੀ ਵਰਤਣ ਦੇ ਦੋਸ਼ ਲੱਗੇ ਸਨ।
‎
‎ਮੰਚ 'ਤੇ ਹੋਈ ਇਸ ਤਿੱਖੀ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦਲੇਰ ਮਹਿੰਦੀ ਦੇ ਭਰਾ ਤੇ ਮਸ਼ਹੂਰ ਗਾਇਕ ਮੀਕਾ ਸਿੰਘ, ਅਨੁਪਮ ਖੇਰ, ਕਪਿਲ ਸ਼ਰਮਾ ਅਤੇ ਬਾਦਸ਼ਾਹ ਵਰਗੀਆਂ ਸ਼ਖ਼ਸੀਅਤਾਂ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਉੱਤਰ ਆਈਆਂ ਸਨ ਅਤੇ ਮੰਤਰੀ ਤੋਂ ਮਾਫ਼ੀ ਦੀ ਮੰਗ ਕੀਤੀ ਸੀ। ਮਾਮਲਾ ਵਧਦਾ ਦੇਖ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨਾਲ ਗੱਲਬਾਤ ਕਰਕੇ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ।
📲Get App