🔥 TRENDING आयशर वाहन चालक ने थाना प्रभारी को कुचल... NHAI to Use Desilted River Material fo... Ludhiana Woman Commits Suicide After B... Ujjain Double Murder Suspect Arrested... Damoh: Brother‑in‑law and Maternal Unc... बीडर में अवैध शराब बिक्री को लेकर 16 न...
03 Nov 2026•
ગુજરાતી मराठी ਪੰਜਾਬੀ বাংলা

ਇੰਸਪੈਕਟਰ ਜਸਵੀਰ ਸਿੰਘ ਪਦਉਨਤ ਬਣੇ ਡੀਐਸਪੀ

✍️ Reporter: Paras Sharma 🗓 03 Nov 2026, 03:07 PM 👁 11
Share: 💬 WhatsApp 📘 Facebook 𝕏 Post

ਇੰਸਪੈਕਟਰ ਜਸਵੀਰ ਸਿੰਘ ਪਦਉਨਤ ਬਣੇ ਡੀਐਸਪੀ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿੱਚ ਲੰਬੇ ਸਮੇਂ ਤੋਂ ਨਿਭਾ ਰਹੇ ਸਨ ਆਪਣੀਆਂ ਸੇਵਾਵਾਂ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਜਸਵੀਰ ਸਿੰਘ ਨੂੰ ਉਨ੍ਹਾਂ ਦੀਆਂ ਲੰਬੀਆਂ, ਮਿਹਨਤੀ ਅਤੇ ਸਮਰਪਿਤ ਪੁਲਿਸ ਸੇਵਾਵਾਂ ਦੇ ਮੱਦੇਨਜ਼ਰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦੇ ਅਹੁਦੇ ’ਤੇ ਪਦਉਨਤ ਕੀਤਾ ਗਿਆ ਹੈ।

ਇੰਸਪੈਕਟਰ ਜਸਵੀਰ ਸਿੰਘ ਸਾਲ 1999 ਵਿੱਚ ਬਤੌਰ ਏਐਸਆਈ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ। ਆਪਣੀ ਮਿਹਨਤ, ਲਗਨ ਅਤੇ ਤਜਰਬੇ ਦੇ ਆਧਾਰ ’ਤੇ ਉਹ ਸਾਲ 2010 ਵਿੱਚ ਸਬ-ਇੰਸਪੈਕਟਰ ਅਤੇ ਸਾਲ 2015 ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਪਦਉਨਤ ਹੋਏ। ਆਪਣੇ ਪੁਲਿਸ ਕਰੀਅਰ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ, ਮੋਗਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਖ-ਵੱਖ ਥਾਣਿਆਂ ਵਿਖੇ ਬਤੌਰ ਮੁੱਖ ਅਫ਼ਸਰ ਥਾਣਾ (SHO) ਆਪਣੀ ਡਿਊਟੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਈ ਗਈ।

ਇੰਸਪੈਕਟਰ ਜਸਵੀਰ ਸਿੰਘ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵੀ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ, ਅਪਰਾਧਾਂ ’ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਪਦਉਨਤੀ ਤੋਂ ਪਹਿਲਾਂ ਉਹ ਥਾਣਾ ਲੰਬੀ ਵਿਖੇ ਮੁੱਖ ਅਫ਼ਸਰ ਥਾਣਾ (SHO) ਵਜੋਂ ਡਿਊਟੀ ਨਿਭਾ ਰਹੇ ਸਨ।

ਇਸ ਮੌਕੇ ਸ਼੍ਰੀ ਅਭਿਮਨਯੂ ਰਾਣਾ, ਆਈਪੀਐਸ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੰਸਪੈਕਟਰ ਜਸਵੀਰ ਸਿੰਘ ਦੇ ਮੋਢਿਆਂ ’ਤੇ ਪਦਉਨਤੀ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਡੀਐਸਪੀ ਦੇ ਅਹੁਦੇ ’ਤੇ ਪਦਉਨਤੀ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਸ ਪ੍ਰਗਟਾਈ ਗਈ ਕਿ ਡੀਐਸਪੀ ਵਜੋਂ ਵੀ ਜਸਵੀਰ ਸਿੰਘ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪੁਲਿਸ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣਗੇ।
📲Get App