🔥 TRENDING Chhattisgarh Aims for Rs 5.6 Lakh Cror... Chhattisgarh to invest Rs 5.6 lakh cro... Dead Lizard Found Inside Pickle Jar in... BJP Leaders Lead 'Save Democracy, Remo... Rajasthan Government Suspends Incentiv... સુરત મહાનગરપાલિકાના બે કર્મચારીઓ રૂ. 1...
02 Nov 2026•
ગુજરાતી मराठी ਪੰਜਾਬੀ বাংলা
Business

ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜੀ ਰਫ਼ਤਾਰ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਕਿੰਨੇ ਚੜ੍ਹੇ ਭਾਅ

✍️ Reporter: Shamsher Singh 🗓 02 Nov 2026, 08:26 PM 👁 19
Share: 💬 WhatsApp 📘 Facebook 𝕏 Post

ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜੀ ਰਫ਼ਤਾਰ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਕਿੰਨੇ ਚੜ੍ਹੇ ਭਾਅ

ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜੀ ਰਫ਼ਤਾਰ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਕਿੰਨੇ ਚੜ੍ਹੇ ਭਾਅ
‎Monday, Nov 02, 2026 - 11:12 AM (IST)
‎
‎ਬਿਜ਼ਨੈੱਸ ਡੈਸਕ : ਪਿਛਲੇ ਹਫ਼ਤੇ ਆਈ ਭਾਰੀ ਗਿਰਾਵਟ ਤੋਂ ਬਾਅਦ ਹੁਣ ਦੀਵਾਸੀ ਦੇ ਤਿਉਹਾਰ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 2 ਨਵੰਬਰ ਨੂੰ ਇਹ ਖ਼ਬਰ ਲਿਖਣ ਸਮੇਂ MCX 'ਤੇ ਸੋਨੇ ਦੀਆਂ ਕੀਮਤਾਂ 415 ਰੁਪਏ ਵਧ ਕੇ 1,38,900 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 2,294 ਰੁਪਏ ਵਧ ਕੇ 1,81,426 ਪ੍ਰਤੀ ਕਿਲੋਗ੍ਰਾਮ ਹੋ ਗਈਆਂ।
‎ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਕਾਮੈਕਸ 'ਤੇ ਸੋਨਾ 0.24% ਵਧ ਕੇ 3,908.30 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦਾ ਦੇਖਿਆ ਜਾ ਰਿਹਾ ਹੈ। ਚਾਂਦੀ ਦੀਆਂ ਕੀਮਤਾਂ ਵੀ 1.52% ਵਧ ਕੇ 50.025 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦਾ ਦੇਖਿਆ ਜਾ ਰਿਹਾ ਹੈ।
‎ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਸ਼ਨੀਵਾਰ ਨੂੰ 3,200 ਰੁਪਏ ਡਿੱਗ ਕੇ 1.42 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ 10 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ। ਵਿਸ਼ਵਵਿਆਪੀ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੀ ਭਾਰੀ ਵਿਕਰੀ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਲਗਾਤਾਰ ਦੂਜੇ ਵਪਾਰਕ ਸੈਸ਼ਨ ਵਿੱਚ ਗਿਰਾਵਟ ਜਾਰੀ ਰਹੀ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ, 99.9 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 3,200 ਰੁਪਏ ਡਿੱਗ ਕੇ 1,42,000 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਿਸ ਵਿੱਚ ਸਾਰੇ ਟੈਕਸ ਸ਼ਾਮਲ ਹਨ। ਸ਼ੁੱਕਰਵਾਰ ਨੂੰ ਇਸਦੀ ਕੀਮਤ 1,45,200 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਤੋਂ ਪਹਿਲਾਂ, 26 ਦਸੰਬਰ, 2025 ਨੂੰ ਸੋਨਾ 1,42,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
📲Get App