🔥 TRENDING VST reports sale of 3,519 tractors and... Himachal Leaders Rajiv Bindal, Jai Ram... Nagpur Jewelers Threatened by ‘Lawrenc... સીબીઆઈનું કહેવું છે કે તેણે સૌરભ ચંદ્ર... ದೇವದುರ್ಗದಲ್ಲಿ 71ನೇ ಕರ್ನಾಟಕ ರಾಜ್ಯೋತ್ಸವ... जमुई सदर अस्पताल के मुख्य द्वार पर धंस...
01 Nov 2026•
ગુજરાતી मराठी ਪੰਜਾਬੀ বাংলা
Weather

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ

✍️ Reporter: Shamsher Singh 🗓 01 Nov 2026, 09:35 PM 👁 27
Share: 💬 WhatsApp 📘 Facebook 𝕏 Post

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ
‎Sunday, Nov 01, 2026।
‎ਨੈਸ਼ਨਲ ਡੈਸਕ : ਬੰਗਾਲ ਦੀ ਖਾੜੀ 'ਚ ਬਣਿਆ ਚੱਕਰਵਾਤੀ ਤੂਫ਼ਾਨ 'ਮੁਰਾਸੂ' ਤੇਜ਼ੀ ਨਾਲ ਹੋਰ ਤਾਕਤਵਰ ਹੋ ਰਿਹਾ ਹੈ। ਇਸ ਦੇ ਪ੍ਰਭਾਵ ਨਾਲ 2 ਨਵੰਬਰ ਨੂੰ ਦੇਸ਼ ਦੇ 25 ਸੂਬਿਆਂ 'ਚ ਮੀਂਹ ਪੈਣ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ, ਇਹ ਚੱਕਰਵਾਤ 2 ਨਵੰਬਰ ਦੀ ਅੱਧੀ ਰਾਤ ਤੋਂ 3 ਨਵੰਬਰ ਦੀ ਸਵੇਰ ਵਿਚਕਾਰ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਉੱਤੇ ਨੇਲੌਰ ਅਤੇ ਨਰਸਾਪੁਰ ਦੇ ਵਿਚਾਲੇ ਟਕਰਾ ਸਕਦਾ ਹੈ।
‎ਤੂਫ਼ਾਨ ਦੇ ਚਲਦਿਆਂ ਤੱਟੀ ਆਂਧਰਾ ਪ੍ਰਦੇਸ਼ ਤੇ ਯਾਨਮ 'ਚ 2 ਨਵੰਬਰ ਦੀ ਸ਼ਾਮ ਤੋਂ ਹਵਾ ਦੀ ਰਫ਼ਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਰਾਤ ਦੇ ਸਮੇਂ ਇਹ ਰਫ਼ਤਾਰ ਵਧ ਕੇ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਹੋਣ ਦਾ ਖ਼ਦਸ਼ਾ ਹੈ ਤੇ ਹਵਾ ਦੇ ਝੋਂਕੇ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ। ਇਸ ਦਾ ਪ੍ਰਭਾਵ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ ਅਤੇ ਛੱਤੀਸਗੜ੍ਹ ਸਮੇਤ ਕਈ ਸੂਬਿਆਂ 'ਚ ਦੇਖਣ ਨੂੰ ਮਿਲੇਗਾ।
‎ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ 'ਚ ਚੱਕਰਵਾਤੀ ਸਰਕੂਲੇਸ਼ਨ ਕਾਰਨ ਕੁਝ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਸਵੇਰੇ ਹਲਕੀ ਧੁੰਦ ਦੀ ਸੰਭਾਵਨਾ ਹੈ, ਜਦੋਂ ਕਿ ਪੱਛਮੀ ਉੱਤਰ ਪ੍ਰਦੇਸ਼ ਲਈ ਮੀਂਹ ਦੀ ਕੋਈ ਵਿਸ਼ੇਸ਼ ਚਿਤਾਵਨੀ ਨਹੀਂ ਹੈ। ਬਿਹਾਰ 'ਚ ਵੀ 1 ਅਤੇ 2 ਨਵੰਬਰ ਨੂੰ ਕੁਝ ਥਾਵਾਂ 'ਤੇ ਬੁੰਦਾਂਬਾਦੀ ਹੋ ਸਕਦੀ ਹੈ, ਹਾਲਾਂਕਿ ਤੱਟੀ ਖੇਤਰਾਂ ਦੀ ਤੁਲਨਾ ਵਿੱਚ ਇੱਥੇ ਇਸ ਦਾ ਸਿੱਧਾ ਅਸਰ ਘੱਟ ਰਹੇਗਾ।
‎ਰਾਜਧਾਨੀ ਦਿੱਲੀ ਵਿੱਚ 2 ਨਵੰਬਰ ਨੂੰ ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੀ ਰਹੇਗੀ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲਦਾਖ ਦੇ ਪਹਾੜੀ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਠੰਡ ਵਧ ਸਕਦੀ ਹੈ।
📲Get App