🔥 TRENDING Himanta Biswa Sarma Praises Bullet Tra... Meghalaya Minister Resigns After 11 of... Lewis Hamilton Secures First Ferrari P... Hrudananda Prusty Releases 'Back To Vi... Tripura Potters Prepare Earthen Lamps... Anil Kapoor Reflects on 50 Days of Pus...
01 Nov 2026•
ગુજરાતી मराठी ਪੰਜਾਬੀ বাংলা
Crime

ਲੁਧਿਆਣਾ ''ਚ ਵੱਡੀ ਵਾਰਦਾਤ! ਆਟੋ ਰਿਪੇਅਰ ਦੀ ਦੁਕਾਨ ''ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

✍️ Reporter: Shamsher Singh 🗓 01 Nov 2026, 01:45 PM 👁 16
Share: 💬 WhatsApp 📘 Facebook 𝕏 Post

ਲੁਧਿਆਣਾ ''ਚ ਵੱਡੀ ਵਾਰਦਾਤ! ਆਟੋ ਰਿਪੇਅਰ ਦੀ ਦੁਕਾਨ ''ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

ਲੁਧਿਆਣਾ ''ਚ ਵੱਡੀ ਵਾਰਦਾਤ! ਆਟੋ ਰਿਪੇਅਰ ਦੀ ਦੁਕਾਨ ''ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ
‎Sunday, Nov 01, 2026 ।
‎ਲੁਧਿਆਣਾ (need24)- ਨਿਊ ਅੰਬੇਡਕਰ ਨਗਰ ਇਲਾਕੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ, ਜਿੱਥੇ ਇਕ ਵਿਅਕਤੀ ਵਿਪਿਨ ਕੁਮਾਰ ਸਿੰਘ (38) ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੀ ਬਜ਼ੁਰਗ ਮਾਂ ਨੇ ਆਟੋ ਰਿਪੇਅਰ ਵਰਕਸ਼ਾਪ ਦੇ ਮਾਲਕ ਅਤੇ ਉਸ ਦੇ ਤਿੰਨ-ਚਾਰ ਅਣਪਛਾਤੇ ਸਾਥੀਆਂ 'ਤੇ ਉਸ ਦੇ ਪੁੱਤਰ 'ਤੇ ਬੇਰਹਿਮੀ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਮਾਂ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
‎ਮ੍ਰਿਤਕ ਦੀ ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਉਹ ਚੰਡੀਗੜ੍ਹ ਰੋਡ 'ਤੇ ਸਥਿਤ ਰਾਮ ਨਗਰ ਵਿਚ ਆਪਣੀ ਧੀ ਦੇ ਘਰ ਗਈ ਹੋਈ ਸੀ। ਰਾਤ ਨੂੰ ਉਸ ਨੂੰ ਉਸ ਦੇ ਭਤੀਜੇ ਗਿਆਨ ਇੰਦਰ ਸਿੰਘ ਦਾ ਫੋਨ ਆਇਆ। ਭਤੀਜੇ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਬੇਟੇ 38 ਸਾਲਾ ਪੁੱਤਰ ਵਿਪਿਨ ਕੁਮਾਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਸਿਵਲ ਹਸਪਤਾਲ, ਲੁਧਿਆਣਾ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਖ਼ਬਰ ਮਿਲਦੇ ਹੀ ਮਾਂ ਹਸਪਤਾਲ ਪਹੁੰਚੀ ਅਤੇ ਆਪਣੇ ਪੁੱਤਰ ਦੀ ਲਾਸ਼ ਵੇਖ ਬੇਸੁੱਧ ਹੋ ਗਈ।  ਜਦੋਂ ਮ੍ਰਿਤਕ ਦੀ ਮਾਂ ਨੇ ਖ਼ੁਦ ਮਾਮਲੇ ਦੀ ਜਾਂਚ ਕੀਤੀ ਤਾਂ ਇਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਪਰਿਵਾਰਕ ਮੈਂਬਰਾਂ ਮੁਤਾਬਕ 29 ਅਕਤੂਬਰ ਨੂੰ ਵਿਪਿਨ ਕੁਮਾਰ ਸਿੰਘ ਨਿਊ ਅੰਬੇਡਕਰ ਨਗਰ 'ਚ ਅਨਮੋਲ ਆਟੋ ਰਿਪੇਅਰ ਦੀ ਦੁਕਾਨ 'ਤੇ ਗਿਆ ਸੀ। ਉੱਥੇ ਦੁਕਾਨ ਮਾਲਕ ਸੰਤੋਸ਼ ਕੁਮਾਰ ਅਤੇ ਉਸ ਦੇ ਨਾਲ ਆਏ ਤਿੰਨ ਤੋਂ ਚਾਰ ਅਣਪਛਾਤੇ ਵਿਅਕਤੀਆਂ ਨੇ ਮਾਮੂਲੀ ਵਿਵਾਦ ਮਗਰੋਂ ਵਿਪਿਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
‎ਦੋਸ਼ ਹੈ ਕਿ ਵਿਪਿਨ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਟਿੰਕੂ ਨਾਮ ਦਾ ਇਕ ਨੌਜਵਾਨ ਉਸ ਨੂੰ ਉਸ ਦੇ ਘਰ ਛੱਡ ਗਿਆ। ਘਰ ਪਹੁੰਚ ਕੇ ਵਿਪਿਨ ਚੁੱਪਚਾਪ ਸੌਂ ਗਿਆ। ਜਦੋਂ ਉਸ ਦੀ ਪਤਨੀ ਅਤੇ ਬੱਚਿਆਂ ਨੇ ਉਸ ਨੂੰ ਥੋੜ੍ਹੀ ਦੇਰ ਬਾਅਦ ਵੇਖਿਆ ਤਾਂ ਉਹ ਘਬਰਾ ਗਏ। ਵਿਪਿਨ ਦੇ ਨੱਕ ਅਤੇ ਦੋਵੇਂ ਕੰਨਾਂ ਵਿੱਚੋਂ ਬਹੁਤ ਜ਼ਿਆਦਾ ਖ਼ੂਨ ਨਿਕਲ ਰਿਹਾ ਸੀ, ਉਹ ਬੇਹੋਸ਼ ਪਿਆ ਸੀ। ਘਬਰਾਏ ਹੋਏ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
‎
‎ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਮ੍ਰਿਤਕ ਦੀ ਮਾਂ ਨੇ ਸਪੱਸ਼ਟ ਤੌਰ 'ਤੇ ਦੋਸ਼ ਲਗਾਇਆ ਹੈ ਕਿ ਅਨਮੋਲ ਆਟੋ ਰਿਪੇਅਰ ਦੇ ਮਾਲਕ ਸੰਤੋਸ਼ ਕੁਮਾਰ ਅਤੇ ਉਸ ਦੇ ਅਣਪਛਾਤੇ ਸਾਥੀਆਂ ਦੁਆਰਾ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਦੌਰਾਨ ਵਿਪਿਨ ਦੇ ਸਿਰ ਜਾਂ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਗੰਭੀਰ ਅਤੇ ਜਾਨਲੇਵਾ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਰਿੰਦਰ ਸਿੰਘ ਪੁਲਸ ਟੀਮ ਨਾਲ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਦੀ ਪ੍ਰਕਿਰਿਆ ਕਰਵਾਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੁਕਾਨ ਦੇ ਮਾਲਕ ਸੰਤੋਸ਼ ਕੁਮਾਰ, ਟਿੰਕੂ ਅਤੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
📲Get App