🔥 TRENDING Dhubri initiates eviction on 650 bigha... Jharkhand Minister Warns of Possible U... PM Modi Salutes Forces in Victory Para... Jharkhand Minister Threatens CEC Gyane... Indian Travelers Seek Diverse New Year... Bangladesh Garment Workers Stage Viole...
01 Nov 2026•
ગુજરાતી मराठी ਪੰਜਾਬੀ বাংলা
Politics

ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ

✍️ Reporter: Shamsher Singh 🗓 01 Nov 2026, 01:54 PM 👁 12
Share: 💬 WhatsApp 📘 Facebook 𝕏 Post

ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ

ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ
‎Sunday, Nov 01, 2026 ।
‎ਚੰਡੀਗੜ੍ਹ (need24) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਸ਼ਾਮ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਦੇ ਆਗਮਨ ਨੂੰ ਲੈ ਕੇ ਏਅਰਪੋਰਟ ਤੋਂ ਪੰਚਕੂਲਾ ਸੈਕਟਰ-1 ਸਥਿਤ ਪੀ. ਡਬਲਿਊ. ਡੀ. ਰੈਸਟ ਹਾਊਸ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਰਸਤੇ ਦੇ ਦੋਵੇਂ ਪਾਸੇ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਤਾਇਨਾਤ ਰਹੇ। ਗ੍ਰਹਿ ਮੰਤਰੀ ਨੇ ਸ਼ਨੀਵਾਰ ਰਾਤ ਪੰਚਕੂਲਾ ਦੇ ਪੀ. ਡਬਲਿਊ. ਡੀ. ਰੈਸਟ ਹਾਊਸ ’ਚ ਠਹਿਰਾਅ ਕੀਤਾ। ਐਤਵਾਰ ਸਵੇਰੇ ਉਹ ਚੰਡੀਗੜ੍ਹ ਪੁਲਸ ਦੇ ਰਾਈਜ਼ਿੰਗ ਡੇਅ ਸਮਾਗਮ ’ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸੈਕਟਰ-17 ਸਥਿਤ ਤਿਰੰਗਾ ਪਾਰਕ ’ਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
‎
‎ਤੈਅ ਪ੍ਰੋਗਰਾਮ ਅਨੁਸਾਰ ਅਮਿਤ ਸ਼ਾਹ ਐਤਵਾਰ ਸਵੇਰੇ ਕਰੀਬ 10:20 ਵਜੇ ਸੈਕਟਰ-26 ਸਥਿਤ ਪੁਲਸ ਲਾਈਨ ਪਹੁੰਚਣਗੇ। ਇੱਥੇ ਚੰਡੀਗੜ੍ਹ ਪੁਲਸ ਦੇ ਰਾਈਜ਼ਿੰਗ ਡੇਅ ਸਮਾਗਮ ਅਤੇ ਪਰੇਡ ’ਚ ਸ਼ਿਰਕਤ ਕਰਨਗੇ। ਇਸ ਮੌਕੇ ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਮਨਜ਼ੂਰਸ਼ੂਦਾ ‘ਪ੍ਰੈਜ਼ੀਡੈਂਟਸ ਪੁਲਸ ਕਲਰ’ ਚੰਡੀਗੜ੍ਹ ਦੇ ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ ਨੂੰ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਪੁਲਸ ਬੇੜੇ ’ਚ ਸ਼ਾਮਲ ਕੀਤੀਆਂ ਜਾਣ ਵਾਲੀਆਂ 141 ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
‎258 ਕਰੋੜ ਦੇ 9 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ
‎ਰਾਈਜ਼ਿੰਗ ਡੇਅ ਸਮਾਗਮ ਤੋਂ ਬਾਅਦ ਗ੍ਰਹਿ ਮੰਤਰੀ ਦੁਪਹਿਰ ਕਰੀਬ 1:45 ਤੋਂ 2 ਵਜੇ ਦਰਮਿਆਨ ਸੈਕਟਰ-17 ਸਥਿਤ ਤਿਰੰਗਾ ਪਾਰਕ ਪਹੁੰਚਣਗੇ। ਇੱਥੇ ਕੁੱਲ 258 ਕਰੋੜ ਰੁਪਏ ਦੀ ਲਾਗਤ ਵਾਲੇ 9 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ। ਇਨ੍ਹਾਂ ’ਚ 80 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਦਾ ਉਦਘਾਟਨ ਹੋਵੇਗਾ, ਜਦਕਿ 178 ਕਰੋੜ ਰੁਪਏ ਦੇ 7 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
‎ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੈਕਟਰ-26 ਪੁਲਸ ਲਾਈਨ ਦੇ ਚਾਰੇ ਪਾਸੇ ਸੀ.ਆਰ.ਪੀ.ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲਸ ਲਾਈਨ ਦੇ ਅੰਦਰ ਦਾਖ਼ਲ ਹੋਣ ਵਾਲੇ ਲੋਕਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਪ੍ਰਬੰਧਾਂ ਤਹਿਤ ਪੁਲਸ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ।
📲Get App