🔥 TRENDING मुख्यमंत्री सम्राट चौधरी ने सरदार वल्ल... Beed में 78वें संविधान अंगीकार दिवस पर... दीपावली और छठ से पहले मच्छरगांवा नगर प... விவசாயத்தில் சிறப்பாக விளங்கும் காரைக்... भांडेर में 106 हेक्टेयर के अवैध जोड़ने... भांडेर में 106 हेक्टेयर के अवैध जोड़ने...
31 Oct 2026•
ગુજરાતી मराठी ਪੰਜਾਬੀ বাংলা
Lifestyle

ਪੂਜਾ ਲਈ ਫੁੱਲ ਤੋੜਦੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ ! ਦੋਵਾਂ ਦੀ ਗਈ ਜਾਨ

✍️ Reporter: Shamsher Singh 🗓 31 Oct 2026, 12:41 PM 👁 10
Share: 💬 WhatsApp 📘 Facebook 𝕏 Post

ਪੂਜਾ ਲਈ ਫੁੱਲ ਤੋੜਦੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ ! ਦੋਵਾਂ ਦੀ ਗਈ ਜਾਨ

ਪੂਜਾ ਲਈ ਫੁੱਲ ਤੋੜਦੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ ! ਦੋਵਾਂ ਦੀ ਗਈ ਜਾਨ
‎Saturday, Oct 31, 2026।
‎ਨੋਇਡਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਥਾਣਾ ਬਿਸਰਖ ਖੇਤਰ ਸਥਿਤ ਸੋਸਾਇਟੀ 'ਚ ਸ਼ਨੀਵਾਰ ਸਵੇਰੇ ਇਕ ਹਾਦਸੇ 'ਚ 40 ਸਾਲਾ ਵਿਅਕਤੀ ਅਤੇ ਉਸ ਦੇ 11 ਸਾਲਾ ਪੁੱਤ ਦੀ 23ਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਆਪਣੇ ਫਲੈਟ ਦੀ ਬਾਲਕਨੀ 'ਚ ਲੱਗੇ ਗਮਲੇ ਤੋਂ ਪੂਜਾ ਲਈ ਫੁੱਲ ਤੋੜ ਰਹੇ ਸਨ। ਇਸ ਦੌਰਾਨ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਗਏ।
‎ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ II) ਡਾ. ਪ੍ਰਵੀਨ ਰੰਜਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਣਦੀਪ ਪਾਤਰਾ (40) ਅਤੇ ਉਨ੍ਹਾਂ ਦੇ ਪੁੱਤਰ ਆਰਵ (11) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀ ਦੇ ਅਨੁਸਾਰ, ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
📲Get App