🔥 TRENDING CRPF and Chhattisgarh Police Women to... Chief Ministers Mohan and Sai Speak on... Bailadila Bulls Reach Chhattisgarh Hoc... राजकीय नर्सेस संघ ने उत्तर प्रदेश के स... বিশ্বজুড়ে যত বড় সংকটই আসুক, আপনাদের... NEED24news
31 Oct 2026•
ગુજરાતી मराठी ਪੰਜਾਬੀ বাংলা
Sports

ਸੂਰਿਆਕੁਮਾਰ ਯਾਦਵ ਤੋਂ ਇਸ ਮਾਮਲੇ 'ਚ ਅੱਗੇ ਨਿਕਲੇ 'ਸਰਪੰਚ ਸਾਬ੍ਹ' ! ਬਤੌਰ ਕਪਤਾਨ ਬਣਾਇਆ ਸ਼ਰਮਨਾਕ ਰਿਕਾਰਡ

✍️ Reporter: Shamsher Singh 🗓 30 Oct 2026, 10:42 PM 👁 24
Share: 💬 WhatsApp 📘 Facebook 𝕏 Post

ਸੂਰਿਆਕੁਮਾਰ ਯਾਦਵ ਤੋਂ ਇਸ ਮਾਮਲੇ 'ਚ ਅੱਗੇ ਨਿਕਲੇ 'ਸਰਪੰਚ ਸਾਬ੍ਹ' ! ਬਤੌਰ ਕਪਤਾਨ ਬਣਾਇਆ ਸ਼ਰਮਨਾਕ ਰਿਕਾਰਡ

ਸੂਰਿਆਕੁਮਾਰ ਯਾਦਵ ਤੋਂ ਇਸ ਮਾਮਲੇ 'ਚ ਅੱਗੇ ਨਿਕਲੇ 'ਸਰਪੰਚ ਸਾਬ੍ਹ' ! ਬਤੌਰ ਕਪਤਾਨ ਬਣਾਇਆ ਸ਼ਰਮਨਾਕ ਰਿਕਾਰਡ
‎Friday, Oct 30, 2026 - 06:26 ।
‎ਸਪੋਰਟਸ ਡੈਸਕ : ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਚੌਥੇ T20I ਮੁਕਾਬਲੇ ਵਿੱਚ ਭਾਰਤੀ ਟੀਮ ਨੂੰ 87 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਦੇ ਕਪਤਾਨ ਸ਼੍ਰੇਅਸ ਅਈਅਰ T20 ਅੰਤਰਰਾਸ਼ਟਰੀ 'ਚ ਬਤੌਰ ਭਾਰਤੀ ਕਪਤਾਨ ਸਭ ਤੋਂ ਵੱਧ ਮੈਚ ਹਾਰਨ ਵਾਲਿਆਂ ਦੀ ਲਿਸਟ 'ਚ ਸੂਰਿਆਕੁਮਾਰ ਯਾਦਵ ਤੋਂ ਅੱਗੇ ਨਿਕਲ ਗਏ ਹਨ। ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਭਾਰਤੀ ਟੀਮ ਦੀ ਇਹ ਮਹਿਜ਼ 23 ਮੈਚਾਂ 'ਚ 9ਵੀਂ ਹਾਰ ਹੈ। ਆਕਲੈਂਡ ਦੇ ਮੈਦਾਨ 'ਤੇ ਖੇਡੇ ਗਏ ਇਸ ਚੌਥੇ ਮੁਕਾਬਲੇ 'ਚ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 260 ਦੌੜਾਂ ਦਾ ਵੱਡਾ ਸਕੋਰ ਬਣਾਇਆ।
‎261 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਬੱਲੇਬਾਜ਼ੀ ਪੂਰੀ ਤਰ੍ਹਾਂ ਦਬਾਅ ਹੇਠ ਦਿਖਾਈ ਦਿੱਤੀ ਅਤੇ ਪੂਰੀ ਟੀਮ 172 ਦੌੜਾਂ ਦੇ ਸਕੋਰ 'ਤੇ ਹੀ ਢੇਰ ਹੋ ਗਈ। ਭਾਰਤੀ ਟੀਮ ਨੇ 5 ਮੈਚਾਂ ਦੀ ਇਸ ਸੀਰੀਜ਼ ਦੇ ਪਹਿਲੇ ਤਿੰਨ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਮ ਕਰ ਲਈ ਸੀ ਪਰ ਚੌਥੇ ਮੈਚ ਵਿੱਚ ਜਿੱਤ ਦੀ ਲੈਅ ਬਰਕਰਾਰ ਨਹੀਂ ਰਹਿ ਸਕੀ। ਨਿਊਜ਼ੀਲੈਂਡ ਖ਼ਿਲਾਫ਼ ਮਿਲੀ 87 ਦੌੜਾਂ ਦੀ ਇਹ ਹਾਰ T20 ਅੰਤਰਰਾਸ਼ਟਰੀ 'ਚ ਦੌੜਾਂ ਦੇ ਫਰਕ ਨਾਲ ਟੀਮ ਇੰਡੀਆ ਦੀ ਦੂਜੀ ਸਭ ਤੋਂ ਵੱਡੀ ਹਾਰ ਬਣ ਗਈ ਹੈ। ਇਸ ਲਿਸਟ 'ਚ ਪਹਿਲੇ ਨੰਬਰ 'ਤੇ ਇੰਗਲੈਂਡ ਖ਼ਿਲਾਫ਼ ਨੌਟਿੰਘਮ ਦੇ ਸਟੇਡੀਅਮ 'ਚ ਮਿਲੀ 125 ਦੌੜਾਂ ਦੀ ਹਾਰ ਹੈ।
‎T20I 'ਚ ਸਭ ਤੋਂ ਵੱਧ ਮੈਚ ਹਾਰਨ ਵਾਲੇ ਭਾਰਤੀ ਕਪਤਾਨ
‎-ਐਮ.ਐਸ. ਧੋਨੀ: 70 ਮੈਚਾਂ 'ਚ 28 ਹਾਰਾਂ
‎-ਵਿਰਾਟ ਕੋਹਲੀ: 48 ਮੈਚਾਂ 'ਚ 16 ਹਾਰਾਂ
‎-ਰੋਹਿਤ ਸ਼ਰਮਾ: 62 ਮੈਚਾਂ 'ਚ 12 ਹਾਰਾਂ
‎-ਸ਼੍ਰੇਅਸ ਅਈਅਰ: 23 ਮੈਚਾਂ 'ਚ 9 ਹਾਰਾਂ
‎-ਸੂਰਿਆਕੁਮਾਰ ਯਾਦਵ: 50 ਮੈਚਾਂ 'ਚ 8 ਹਾਰਾਂ
‎ਜਿੱਥੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਭਾਰਤੀ ਟੀਮ ਨੇ 50 ਮੈਚਾਂ 'ਚ ਸਿਰਫ਼ 8 ਮੈਚ ਗਵਾਏ ਸਨ, ਉੱਥੇ ਹੀ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ 23 ਮੈਚਾਂ 'ਚ ਹੀ 9ਵੀਂ ਹਾਰ ਦਰਜ ਹੋ ਗਈ ਹੈ।
📲Get App