🔥 TRENDING ৫ নভেম্বর নতুন শিল্পনীতি প্রকাশ, ৫০ লক... સુરતમાં ટ્રાફિક ટ્રેપ કેસમાં બે આરોપીઓ... Delhi Police Arrest Youth in MCOCA Cas... Two masked gunmen fire at Dubai busine... Youth Congress Activists Protest on Ro... रबी सीजन 2026-27: किसानों को सुगमता से...
28 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ

✍️ Reporter: Shamsher Singh 🗓 28 Oct 2026, 09:28 PM 👁 12
Share: 💬 WhatsApp 📘 Facebook 𝕏 Post

ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ

ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ
‎Wednesday, Oct 28, 2026 ।
‎ਤਰਨਤਾਰਨ (need24) : ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਵਿਚ ਗੈਂਗਸਟਰਾਂ ਦੇ ਭੁਲੇਖੇ ਕਾਰ ਸਵਾਰ ਨੌਜਵਾਨਾਂ 'ਤੇ ਅੰਨ੍ਹੇਵਾਹ ਫਾਇਰਿੰਗ ਹੋ ਗਈ, ਇਸ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਗੈਂਗਸਟਰਾਂ ਦੇ ਭੁਲੇਖੇ ਵਿਚ ਹੀ ਉਸ ਨੇ ਕਾਰ 'ਤੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਉਹ ਉਥੋਂ ਡਸਟਰ ਗੱਡੀ ਵਿਚ ਸਵਾਰ ਹੋ ਕੇ ਆ ਰਹੇ ਸਨ। ਇਸੇ ਦੌਰਾਨ ਮਨਜੀਤ ਸਿੰਘ ਕੱਟਾ ਅਤੇ ਸੰਦੀਪ ਸਿੰਘ ਨੇ ਉਨ੍ਹਾਂ 'ਤੇ ਅਚਾਨਕ ਗੋਲੀਬਾਰੀ ਕਰ ਦਿੱਤੀ।
‎ਇਸ ਫਾਇਰਿੰਗ ਵਿਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ, ਜਦਕਿ ਹਰਕੀਰਤ ਸਿੰਘ ਅਤੇ ਸਾਜਨਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੁੱਢਲੀ ਜਾਣਕਾਰੀ ਮੁਤਾਬਕ ਗੈਂਗਸਟਰਾਂ ਦੇ ਸ਼ੱਕ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਘਟਨਾ ਦੇ ਪਿੱਛੇ ਦੀ ਅਸਲ ਵਜ੍ਹਾ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
📲Get App