🔥 ट्रेंडिंग Rajesh kumar paswan अररिया: सोनामनी गोदाम थाना पुलिस की बड... राहुल गांधी पंजाब में आयोजित करेंगे 'ह... गुवाहाटी में नए महेंद्र मोहन चौधरी अस्... तमुलपुर अधिकारियों ने 31 अक्टूबर की अं... बंगाल का पहला बाघ स्थानांतरण: तीग्रेस...
26 अक्टू. 2026•
ગુજરાતી मराठी ਪੰਜਾਬੀ বাংলা
मनोरंजन

ਨੈਸ਼ਨਲ ਟੀਵੀ ''ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ ਬੇਵੱਸ ਹੋਈ ਮਾਂ

✍️ रिपोर्टर: Shamsher Singh 🗓 26 अक्टू. 2026, 04:15 PM 👁 21
शेयर करें: 💬 WhatsApp 📘 Facebook 𝕏 Post

ਨੈਸ਼ਨਲ ਟੀਵੀ ''ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ ਬੇਵੱਸ ਹੋਈ ਮਾਂ

ਨੈਸ਼ਨਲ ਟੀਵੀ ''ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ ਬੇਵੱਸ ਹੋਈ ਮਾਂ
‎Monday, Oct 26, 2026 ।
‎ਐਂਟਰਟੇਨਮੈਂਟ ਡੈਸਕ- 'ਬਿਗ ਬੌਸ 20' ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ। ਹਾਲ ਹੀ ਵਿੱਚ ਪ੍ਰਸਾਰਿਤ ਹੋਏ 'ਵੀਕੈਂਡ ਕਾ ਵਾਰ' ਐਪੀਸੋਡ ਵਿੱਚ ਗੇਮਿੰਗ ਕ੍ਰਿਏਟਰ ਕਾਸ਼ਵੀ ਹੀਰਾਨੰਦਾਨੀ ਨੇ ਸ਼ੋਅ ਦੇ ਸੈੱਟ 'ਤੇ ਪਹੁੰਚ ਕੇ ਆਪਣੇ ਬੁਆਏਫ੍ਰੈਂਡ ਸਕਾਊਟਓਪੀ (ਤਨਮੇ ਸਿੰਘ) ਦੀ ਕਲਾਸ ਲਗਾਈ। ਇਸ ਦੌਰਾਨ ਕਾਸ਼ਵੀ ਨੇ ਘਰ ਦੀ ਦੂਜੀ ਕੰਟੈਸਟੈਂਟ ਲਵ ਕੌਰ ਗਿੱਲ ਨਾਲ ਸਕਾਊਟ ਦੀ ਵੱਧ ਰਹੀ ਨੇੜਤਾ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਸਕਾਊਟ ਨੂੰ ਲਵ ਤੋਂ ਦੂਰੀ ਬਣਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ, ਕਾਸ਼ਵੀ ਨੇ ਦੋਸ਼ ਲਾਇਆ ਕਿ ਲਵ ਗਿੱਲ ਘਰ ਦੇ ਅੰਦਰ ਸਕਾਊਟ ਨੂੰ ਮੈਨੀਪੁਲੇਟ ਕਰ ਰਹੀ ਹੈ।
‎ਉਥੇ ਹੀ ਹੁਣ ਕਾਸ਼ਵੀ ਹਿਰਾਨੰਦਾਨੀ ਵੱਲੋਂ ਲਵ 'ਤੇ ਲਾਏ ਗਏ ਦੋਸ਼ਾਂ ਅਤੇ ਉਸ ਦੇ ਚਰਿੱਤਰ 'ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਹੁਣ ਲਵ ਦੀ ਟੀਮ ਅਤੇ ਪਰਿਵਾਰ ਨੇ ਇੱਕ ਲੰਮਾ-ਚੌੜਾ ਅਧਿਕਾਰਤ ਬਿਆਨ ਜਾਰੀ ਕਰਕੇ ਆਪਣਾ ਗੁੱਸਾ ਅਤੇ ਦੁੱਖ ਪ੍ਰਗਟਾਇਆ ਹੈ। ਲਵ ਗਿੱਲ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਲਿਖਿਆ ਕਿ ਨੈਸ਼ਨਲ ਟੀਵੀ 'ਤੇ ਲਵ ਦੀ ਸ਼ਖ਼ਸੀਅਤ ਨੂੰ ਜਿਸ ਤਰ੍ਹਾਂ ਠੇਸ ਪਹੁੰਚਾਈ ਗਈ ਹੈ, ਉਸ ਨਾਲ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਭਾਵੁਕ ਅਤੇ ਬੇਬੱਸ ਹੋ ਗਿਆ ਹੈ।
‎ਟੀਮ ਨੇ ਲਿਖਿਆ, "ਜ਼ਰਾ ਸੋਚੋ, ਇੱਕ ਮਾਂ ਆਪਣੇ ਘਰ ਬੈਠੀ ਬੇਬੱਸ ਹੋ ਕੇ ਪੂਰੀ ਦੁਨੀਆ ਨੂੰ ਆਪਣੀ ਹੀ ਧੀ ਦੇ ਖ਼ਿਲਾਫ਼ ਹੁੰਦੇ ਦੇਖ ਰਹੀ ਹੈ। ਉਸ ਧੀ ਲਈ ਇਹ ਕਿੰਨਾ ਦਰਦਨਾਕ ਹੈ ਜੋ ਉਸ ਪੁਰਸ਼ ਦੀਆਂ ਗਲਤੀਆਂ ਨੂੰ ਆਪਣੇ ਸਿਰ 'ਤੇ ਲੈ ਰਹੀ ਹੈ, ਜੋ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕਿਆ। ਕੀ ਅਸੀਂ ਆਪਣੀ ਇਨਸਾਨੀਅਤ ਪੂਰੀ ਤਰ੍ਹਾਂ ਗੁਆ ਦਿੱਤੀ ਹੈ?
📲Get App