🔥 TRENDING Kerala Government to Buy iPads for Min... वाराणसी के थाने भेलूपुर में महिलाओं के... बागपत के सिंघावली अहीर थाना क्षेत्र के... Kerala Raises Compensation for Wildlif... Kerala's Bhagyathara BT-77 Lottery Ann... టీఆర్‌పీ పార్టీ జెండా గద్దె ఆవిష్కరణ:...
26 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ''ਚ ਨਸ਼ਿਆਂ ਨੂੰ ਲੈ ਕੇ ਸ਼ਾਹੀ ਇਮਾਮ ਨੇ ਆਖ਼''ਤੀ ਵੱਡੀ ਗੱਲ

✍️ Reporter: Shamsher Singh 🗓 26 Oct 2026, 04:11 PM 👁 18
Share: 💬 WhatsApp 📘 Facebook 𝕏 Post

ਪੰਜਾਬ ''ਚ ਨਸ਼ਿਆਂ ਨੂੰ ਲੈ ਕੇ ਸ਼ਾਹੀ ਇਮਾਮ ਨੇ ਆਖ਼''ਤੀ ਵੱਡੀ ਗੱਲ

ਪੰਜਾਬ ''ਚ ਨਸ਼ਿਆਂ ਨੂੰ ਲੈ ਕੇ ਸ਼ਾਹੀ ਇਮਾਮ ਨੇ ਆਖ਼''ਤੀ ਵੱਡੀ ਗੱਲ
‎Monday, Oct 26, 2026।
‎ਲੁਧਿਆਣਾ (ਵੈੱਬ ਡੈਸਕ): ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਣ ਦਾ ਸੱਦਾ ਦਿੱਤਾ ਤੇ ਨਾਲ ਹੀ ਨਸ਼ਾ ਪੀੜਤਾਂ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਸਾਊਦ ਅਰਬ ਦੀ ਮਿਸਾਲ ਦਿੰਦਿਆਂ ਆਖ਼ਿਆ ਕਿ ਉੱਥੇ ਗੁਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਸਾਡੇ ਮੁਲਕ ਵਿਚ ਗੁਨਾਹ ਕਰਨ ਵਾਲੇ ਦਾ ਜਾਤ-ਧਰਮ ਤੇ ਪਾਰਟੀ ਵੇਖੀ ਜਾਂਦੀ ਹੈ ਤੇ ਫ਼ਿਰ ਉਸ ਧਰਮ ਤੇ ਪਾਰਟੀ ਦੇ ਲੋਕ ਉਸ ਦੀ ਹਮਾਇਤ ਲਈ ਵੀ ਆ ਜਾਂਦੇ ਹਨ।
‎ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਨੇ ਆਖ਼ਿਆ ਕਿ ਇਸਲਾਮ ਵਿਚ ਨਸ਼ਾ ਹਰਾਮ ਹੈ ਤੇ ਸਾਨੂੰ ਇਨਸਾਨਾਂ ਤੋਂ ਨਹੀਂ ਸਗੋਂ ਨਸ਼ੇ ਤੋਂ ਨਫ਼ਰਤ ਦਾ ਉਪਦੇਸ਼ ਦਿੱਤਾ ਗਿਆ ਹੈ। ਪਰ ਅੱਜ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਰਹੇ ਹਾਂ, ਜਿੱਥੋਂ ਨਸ਼ਾ ਆ ਰਿਹਾ ਹੈ ਉਨ੍ਹਾਂ ਨੂੰ ਨਹੀਂ ਫੜ ਰਹੇ। ਉਨ੍ਹਾਂ ਕਿਹਾ ਕਿ ਇਸ ਵੇਲੇ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹਰ ਸੂਬੇ ਵਿਚ ਵੀ ਨਸ਼ਿਆਂ ਦੀ ਸਮੱਸਿਆ ਹੈ।
‎
‎ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਖ਼ਿਆ ਕਿ ਅੱਜ ਜੇਕਰ ਸਾਡੀ ਬਰਾਦਰੀ ਜਾਂ ਕੌਮ ਦਾ ਬੰਦਾ ਨਸ਼ਾ ਵੇਚੇ ਤਾਂ ਫ਼ਿਰ ਅਸੀਂ ਉਸ ਦੀ ਸ਼ਿਕਾਇਤ ਨਹੀਂ ਕਰਦੇ। ਸਿਆਸੀ ਲੋਕ ਵੀ ਪੰਜਾਬ ਦੇ ਮੁਫ਼ਾਦਾਂ ਨਾਲੋਂ ਆਪਣੇ ਮੁਫ਼ਾਦ ਮੂਹਰੇ ਰੱਖਦੇ ਹਨ। ਅਸੀਂ ਗੁਨਾਹ ਕਰਨ ਵਾਲੇ ਨੂੰ ਵੇਖਦੇ ਹਾਂ ਕਿ ਉਹ ਕਿਸ ਪਾਰਟੀ ਦਾ ਹੈ ਤੇ ਉਸ ਪਾਰਟੀ ਦੇ ਲੋਕ ਗੁਨਾਹਗਾਰ ਦੀ ਹਮਾਇਤ ਵਿਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਪੰਜਾਬ ਰਲ਼ ਕੇ ਇਨ੍ਹਾਂ ਬਿਮਾਰੀਆਂ ਦੇ ਖ਼ਿਲਾਫ਼ ਖੜ੍ਹਾਂਗੇ ਤਾਂ ਜ਼ਰੂਰ ਜਿੱਤ ਹਾਸਲ ਕਰਾਂਗੇ।
📲Get App