🔥 TRENDING ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੰਗਾਮਾ, ਸ਼ਰ... केल्हारी में भगवान बिरसा मुंडा जनजातीय... Uttarakhand Hit by Two Earthquakes in... 4.1-Magnitude Earthquake Hits Uttarakh... Tax Circular Won’t Block Rule 96A Inte... NCW Urges Strengthened Measures for Wo...
18 Nov 2026•
ગુજરાતી मराठी ਪੰਜਾਬੀ বাংলা
Entertainment

ਬੈਕਫੁੱਟ ''ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ ਬੋਲੇ- ''ਕਲਾਕਾਰਾਂ ਦਾ ਸਤਿਕਾਰ ਜ਼ਰੂਰੀ''

✍️ Reporter: Shamsher Singh 🗓 26 Oct 2026, 08:35 AM 👁 73
Share: 💬 WhatsApp 📘 Facebook 𝕏 Post

ਬੈਕਫੁੱਟ ''ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ ਬੋਲੇ- ''ਕਲਾਕਾਰਾਂ ਦਾ ਸਤਿਕਾਰ ਜ਼ਰੂਰੀ''

ਬੈਕਫੁੱਟ ''ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ ਬੋਲੇ- ''ਕਲਾਕਾਰਾਂ ਦਾ ਸਤਿਕਾਰ ਜ਼ਰੂਰੀ''
‎Monday, Oct 26, 2026।
‎ਦੇਹਰਾਦੂਨ : ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨੇ ਕੁੰਜਾਪੁਰੀ ਦੇਵੀ ਮੇਲੇ ਦੌਰਾਨ ਹੋਏ ਵਿਵਾਦ ਤੋਂ ਬਾਅਦ ਮਸ਼ਹੂਰ ਗਾਇਕ ਦਲੇਰ ਮਹਿੰਦੀ ਤੋਂ ਫੋਨ 'ਤੇ ਮਾਫ਼ੀ ਮੰਗ ਲਈ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮਹਿੰਦੀ ਭਰਾਵਾਂ ਨਾਲ ਗੱਲਬਾਤ ਕਰਕੇ ਮੰਤਰੀ ਵਲੋਂ ਮਾਫ਼ੀ ਮੰਗੀ ਸੀ। ਮੰਤਰੀ ਉਨਿਆਲ ਵਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਟੀਮ ਨੇ ਬਿਆਨ ਜਾਰੀ ਕਰਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
‎
‎18 ਅਕਤੂਬਰ ਨੂੰ ਨਵਰਾਤਰਿਆਂ ਦੇ ਮੌਕੇ 'ਤੇ ਟਿਹਰੀ ਗੜ੍ਹਵਾਲ 'ਚ ਆਯੋਜਿਤ ਕੁੰਜਾਪੁਰੀ ਦੇਵੀ ਮੇਲੇ ਦੌਰਾਨ ਦਲੇਰ ਮਹਿੰਦੀ ਲਾਈਵ ਪਰਫਾਰਮੈਂਸ ਦੇ ਰਹੇ ਸਨ। ਇਸੇ ਦੌਰਾਨ ਮੰਤਰੀ ਸੁਬੋਧ ਉਨਿਆਲ ਨੇ ਮੰਚ 'ਤੇ ਪਹੁੰਚ ਕੇ ਉਨ੍ਹਾਂ ਦੀ ਪਰਫਾਰਮੈਂਸ ਵਿਚਾਲੇ ਹੀ ਰੋਕ ਦਿੱਤੀ ਸੀ। ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਦਲੇਰ ਮਹਿੰਦੀ ਸ਼ਰਾਬ ਦੇ ਨਸ਼ੇ ਵਿੱਚ ਹਨ ਅਤੇ ਲਿਪ-ਸਿੰਕ ਕਰ ਰਹੇ ਹਨ।
‎
‎ਇਸ ਘਟਨਾ ਤੋਂ ਬਾਅਦ ਦਲੇਰ ਮਹਿੰਦੀ ਦੇ ਛੋਟੇ ਭਰਾ ਅਤੇ ਗਾਇਕ ਮੀਕਾ ਸਿੰਘ ਨੇ ਮੰਤਰੀ ਦੇ ਇਲਜ਼ਾਮਾਂ 'ਤੇ ਸਖ਼ਤ ਵਿਰੋਧ ਜਤਾਇਆ ਸੀ। ਮੀਕਾ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਭਰਾ ਨੇ ਕਦੇ ਸ਼ਰਾਬ ਨਹੀਂ ਪੀਤੀ ਅਤੇ ਪਰਫਾਰਮੈਂਸ ਸਮੇਂ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ। ਉਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ ਕਿਸੇ ਸੀਨੀਅਰ ਕਲਾਕਾਰ ਨਾਲ ਜਨਤਕ ਮੰਚ 'ਤੇ ਅਜਿਹਾ ਵਿਵਹਾਰ ਕਿਵੇਂ ਕੀਤਾ ਜਾ ਸਕਦਾ ਹੈ।
‎
‎ਮੰਤਰੀ ਵਲੋਂ ਫੋਨ 'ਤੇ ਮਾਫ਼ੀ ਮੰਗਣ ਤੋਂ ਬਾਅਦ ਮੀਕਾ ਸਿੰਘ ਦੀ ਟੀਮ ਨੇ ਕਿਹਾ, "ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਸੁਬੋਧ ਉਨਿਆਲ ਜੀ ਨੇ ਇਸ ਬਦਕਿਸਮਤ ਘਟਨਾ ਲਈ ਟੈਲੀਫੋਨ 'ਤੇ ਦਲੇਰ ਮਹਿੰਦੀ ਪਾਜੀ ਤੋਂ ਮਾਫ਼ੀ ਮੰਗੀ ਹੈ"। ਟੀਮ ਨੇ ਅੱਗੇ ਕਿਹਾ ਕਿ ਕਲਾਕਾਰਾਂ ਅਤੇ ਉਨ੍ਹਾਂ ਦੀ ਗਰਿਮਾ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਦਲੇਰ ਮਹਿੰਦੀ ਇੱਕ ਸੀਨੀਅਰ ਕਲਾਕਾਰ ਹਨ, ਜਿਨ੍ਹਾਂ ਨੇ ਸੰਗੀਤ ਇੰਡਸਟਰੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਅਤੇ ਹਰ ਕਲਾਕਾਰ ਨਾਲ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਟੀਮ ਨੇ ਉਮੀਦ ਜਤਾਈ ਕਿ ਹੁਣ ਇਹ ਮਾਮਲਾ ਆਪਸੀ ਸਮਝਦਾਰੀ ਨਾਲ ਇੱਥੇ ਹੀ ਖ਼ਤਮ ਹੋ ਜਾਵੇਗਾ। ਸ਼ਮਸ਼ੇਰ ਸਿੰਘ ਮਰਾੜ, need24 news,ਸੰਗਰੂਰ
📲Get App