🔥 TRENDING Kutch Mineral Find: Natrojarosite Disc... Gujarat pulls poem from Diwali booklet... Gujarat High Court orders action on Va... Three Shots Fired by Bikers Outside Gy... Protesters Burn Rulebooks Near Rashtra... Delhi Deploys Anti-Smog Water Vans on...
26 Oct 2026•
ગુજરાતી मराठी ਪੰਜਾਬੀ বাংলা
Crime

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ ਮਾਮਲਾ ਕਰੇਗਾ ਹੈਰਾਨ

✍️ Reporter: Shamsher Singh 🗓 26 Oct 2026, 04:22 PM 👁 12
Share: 💬 WhatsApp 📘 Facebook 𝕏 Post

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ ਮਾਮਲਾ ਕਰੇਗਾ ਹੈਰਾਨ

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ ਮਾਮਲਾ ਕਰੇਗਾ ਹੈਰਾਨ
‎Monday, Oct 26, 2026।
‎ਫਗਵਾੜਾ (need24)- ਫਗਵਾੜਾ ਵਿਚ ਇਕ ਦਿਵਿਆਂਗ ਵਿਅਕਤੀ ਨਾਲ ਘਰੇਲੂ ਕਲੇਸ਼ ਦੇ ਚਲਦਿਆਂ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਵਿਅਕਤੀ ਨਵਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਅਤੇ ਉਸ ਨਾਲ ਕੁੱਟਮਾਰ ਕਰਵਾਈ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਸਹੁਰੇ ਪਰਿਵਾਰ ਵਾਲੇ ਉਸ 'ਤੇ ਹਮਲਾ ਕਰਦੇ ਵਿਖਾਈ ਦੇ ਰਹੇ ਹਨ।
‎ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਤਨੀ ਨਾਲ ਲੰਬੇ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਵਿਵਾਦ ਨੂੰ ਲੈ ਕੇ ਪਹਿਲਾਂ ਘਰ ਅਤੇ ਬਾਹਰ ਵੀ ਕਈ ਵਾਰ ਸਮਝੌਤਾ ਕਰ ਚੁੱਕੇ ਸਨ। ਨਵਦੀਪ ਦਾ ਦੋਸ਼ ਹੈ ਕਿ ਇਸ ਵਾਰ ਝਗੜਾ ਸ਼ੈਂਪੂ ਦੇ ਪੈਕੇਟ ਅਤੇ ਘਰੇਲੂ ਖ਼ਰਚਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਆਪਣੇ ਮਾਪਿਆਂ ਨੂੰ ਬੁਲਾਇਆ। ਪਤੀ ਨੇ ਪਤਨੀ ਨੂੰ ਪੁੱਛਿਆ ਕਿ ਘਰ ਵਿਚ ਲਿਆਂਦੀ ਗਈ ਸ਼ੈਂਪੂ ਦੀ ਲੜੀ ਵਿਚੋਂ ਇੰਨੀ ਜਲਦੀ ਸ਼ੈਂਪੂ ਦੇ ਪੈਕੇਟ ਕਿਵੇਂ ਖ਼ਤਮ ਹੋ ਸਕਦੇ ਹਨ। ਇਸੇ ਗੱਲ ਨੂੰ ਲੈ ਕੇ ਘਰ ਵਿਚ ਵਿਵਾਦ ਭੱਖ ਗਿਆ।
‎ਦੋਸ਼ ਹੈ ਕਿ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਘਰ 'ਚ ਦਾਖ਼ਲ ਹੋ ਕੇ ਉਸ 'ਤੇ ਹਮਲਾ ਕੀਤਾ। ਨਵਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੇ ਵਾਲ ਵੀ ਪੁੱਟ ਦਿੱਤੇ ਗਏ ਹਨ। ਉਸ ਦੀ ਬਜ਼ੁਰਗ ਮਾਂ, ਜੋ ਆਪਣੇ ਪੁੱਤਰ ਨੂੰ ਬਚਾਉਣ ਆਈ ਸੀ, ਉਸ ਨੂੰ ਵੀ ਜ਼ਖ਼ਮੀ ਕੀਤਾ ਗਿਆ। ਜਿਸ ਤੋਂ ਬਾਅਦ ਉਹ ਇਲਾਜ ਲਈ ਹਸਪਤਾਲ ਗਿਆ ਅਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।
📲Get App