🔥 TRENDING आजमनगर प्रखंड मुख्यालय व थाना प्रांगण... पूर्णियां पुलिस ने चैन स्नैचिंग कि घटन... తణుకు మండలం ఎంపిటిసి స్థానాలకు ఇద్దరు... ਐੱਲਪੀਯੂ ਦੇ ਬਾਹਰ ਫਿਰ ਪਰਤੀ ਰੌਣਕ। सहरसा में अवैध पटाखों के खिलाफ पुलिस क... उरई में भाजपा युवा मोर्चा के युवा संवा...
25 Oct 2026•
ગુજરાતી मराठी ਪੰਜਾਬੀ বাংলা
Entertainment

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ।

✍️ Reporter: Shamsher Singh 🗓 25 Oct 2026, 08:10 PM 👁 23
Share: 💬 WhatsApp 📘 Facebook 𝕏 Post

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ।

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ।
‎25 ਅਕਤੂਬਰ 2026,ਅਦਾਕਾਰ ਗੋਵਿੰਦਾ ਨੇ ਪਤਨੀ ਸੁਨੀਤਾ ਅਹੂਜਾ ਦੀ ਤਲਾਕ ਦੀ ਅਰਜ਼ੀ ਵਾਪਸ ਲੈਣ ਨਾਲ ਜੁੜੇ ਸਵਾਲ 'ਤੇ ਪ੍ਰਤੀਕਿਰਿਆ ਦਿੱਤੀ ਹੈ । ਉਸ ਨੇ ਕਿਹਾ ਕਿ ''ਅਸੀਂ ਹਿੰਦੂ ਹਾਂ ਅਤੇ ਸਾਡੇ ਇੱਥੇ ਤਲਾਕ ਸ਼ਬਦ ਨਹੀਂ ਹੈ ।''
‎ਜ਼ਿਕਰਯੋਗ ਹੈ ਕਿ ਗੋਵਿੰਦਾ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਸੁਨੀਤਾ ਅਹੂਜਾ ਦੇ ਨਾਲ ਰਿਸ਼ਤਿਆਂ ਨੂੰ ਲੈ ਚਰਚਾ ਵਿੱਚ ਹੈ ।
‎ਇਕ ਨਿਊਜ਼ ਚੈਨਲ ਨਾਲ ਗੱਲਬਾਤ ਵਿੱਚ ਗੋਵਿੰਦਾ ਨੇ ਆਪਣੇ ਰਿਸ਼ਤੇ ਅਤੇ ਪਤਨੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਰਿਐਕਸ਼ਨ ਦਿੱਤਾ । ਹਾਲਾਂਕਿ, ਉਸ ਨੇ ਕਈ ਸਵਾਲਾਂ 'ਤੇ ਸਿੱਧੇ ਜਵਾਬ ਦੇਣ ਦੀ ਬਜਾਏ ਇਸ਼ਾਰਿਆਂ ਵਿਚ ਆਪਣੀ ਗੱਲ ਕਹੀ । ਗੋਵਿੰਦਾ ਨੇ ਸਾਫ ਕੀਤਾ ਕਿ ਉਹ ਕਿਸੇ ਨੂੰ ਜਨਤਕ ਰੂਪ ਨਾਲ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ । ਉਸ ਦਾ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਲਾਤ ਬਣਦੇ ਹਨ, ਜਦੋਂ ਇੰਨਸਾਨ ਨੂੰ ਆਪਣੇ ਰਿਸ਼ਤਿਆਂ ਅਤੇ ਹਾਲਾਤਾਂ ਨੂੰ ਸਮਝਦੇ ਹੋਏ ਹੌਸਲਾ ਰੱਖਣਾ ਪੈ ਰਿਹਾ ਹੈ ।
‎
‎ਇੰਟਰਵਿਊ ਦੌਰਾਨ ਗੋਵਿੰਦਾ ਤੋਂ ਪੁੱਛਿਆ ਗਿਆ ਕਿ ਸੁਨੀਤਾ ਆਹੂਜਾ ਪਹਿਲਾ ਕਹਿੰਦੀ ਸੀ ਕਿ ਜੇਕਰ ਉਸ ਦੇ ਪਤੀ ਦੇ ਚਾਰ-ਪੰਜ ਅਫੇਅਰ ਹੋਰ ਹੁੰਦੇ ਤਾਂ ਵਧੀਆ ਹੁੰਦਾ, ਪਰ ਹੁਣ ਉਹ ਇਸ 'ਤੇ ਗੰਭੀਰ ਦੋਸ਼ ਕਿਉ ਲਗਾ ਰਹੀ ਹੈ ? ਇਸ ਸਵਾਲ 'ਤੇ ਗੋਵਿੰਦਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁਝ ਗੱਲਾਂ ਗੁਪਤ ਰੂਪ ਤੋਂ ਕਹਿਣਾ ਚਾਹੁੰਦੇ ਹਨ ਪਰ ਪੂਰੀ ਤਰ੍ਹਾ ਖੁਲਾਸਾ ਨਹੀਂ ਕਰਨਗੇ । ਇਸ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ ਕਿ ਉਸ ਦਾ ਸੁਭਾਅ ਅਜਿਹਾ ਹੈ ਕਿ ਜ਼ਿੰਦਗੀ ਦੇ ਮੰਚ ਦਾ ਪਰਦਾ ਉਸ ਹੱਦ ਤਕ ਨਹੀਂ ਚੁੱਕਦੇ, ਜਿੱਥੋਂ ਤਕ ਕਿਸੇ ਵਿਅਕਤੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏ ਜਾ ਸਮਾਜ ਦੇ ਸਾਹਮਣੇ ਉਸ ਦੇ ਲਈ ਮੁਸ਼ਕਲਾਂ ਖੜ੍ਹੀਆਂ ਹੋ ਜਾਣ ।
📲Get App