Automobile
ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ 'ਚ ਹੋਵੇਗਾ ਛੁਟਕਾਰਾ

Saturday, Oct 24, 2026।
ਜਲੰਧਰ : ਪੰਜਾਬ ਅੰਦਰ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਹੁਣ ਹੋਰ ਸਖ਼ਤੀ ਹੋ ਗਈ ਹੈ। ਰੈੱਡ ਲਾਈਟ ਜੰਪ, ਸ਼ਰਾਬ ਪੀ ਕੇ ਗੱਡੀ ਚਲਾਉਣ, ਗਲਤ ਸਾਈਡ ਡਰਾਈਵਿੰਗ ਅਤੇ ਟ੍ਰਿਪਲਿੰਗ ਦੇ ਮਾਮਲਿਆਂ ਵਿਚ ਹੁਣ ਮੌਕੇ 'ਤੇ ਜੁਰਮਾਨਾ ਭਰ ਕੇ ਛੁਟਕਾਰਾ ਨਹੀਂ ਹੋਵੇਗਾ ਸਗੋਂ ਉਲੰਘਣਾਂ ਕਰਨ ਵਾਲੇ ਨੂੰ ਅਦਾਲਤ ਜਾਣਾ ਪਵੇਗਾ। ਇਥੇ ਹੀ ਬਸ ਨਹੀਂ।ਇਹ ਵੀ ਜਾਣਕਾਰੀ ਮਿਲੀ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਜ਼ੀਰੋ ਅਮਾਊਂਟ ਚਲਾਨ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਨਿਪਟਾਰਾ ਸਿਰਫ ਅਦਾਲਤ ਰਾਹੀਂ ਹੀ ਹੋ ਸਕਦਾ ਹੈ। ਪਹਿਲਾਂ ਵਾਹਨ ਚਾਲਕ ਕਈ ਮਾਮਲਿਆਂ ਵਿਚ ਮੌਕੇ 'ਤੇ 500 ਜਾਂ 1,000 ਰੁਪਏ ਦੇ ਕੇ ਚਲਾਨ ਭੁਗਤ ਲੈਂਦੇ ਸਨ ਅਤੇ ਉਨ੍ਹਾਂ ਦਾ ਆਸਾਨੀ ਨਾਲ ਛੁਟਕਾਰਾ ਹੋ ਜਾਂਦਾ ਸੀ ਪਰ ਹੁਣ ਉਨ੍ਹਾਂ ਨੂੰ ਭੁਗਤਾਨ ਦੀ ਪ੍ਰਕਿਰਿਆ ਪੂਰੀ ਕਰਨ ਲਈ ਅਦਾਲਤ ਜਾਣਾ ਪਵੇਗਾ।
ਇਥੇ ਹੀ ਬਸ ਨਹੀਂ ਕਈ ਮਾਮਲਿਆਂ ਵਿਚ ਚਲਾਨ ਭੁਗਤਣ ਸੰਬੰਧੀ ਜਾਣਕਾਰੀ ਨਾ ਮਿਲਣ ਕਾਰਣ ਵਾਹਨ ਚਾਲਕਾਂ ਨੂੰ ਆਰ. ਟੀ. ਓ. ਦਫਤਰ ਅਤੇ ਟ੍ਰੈਫਿਕ ਥਾਣੇ ਦੇ ਚੱਕਰ ਵੀ ਕੱਟਣੇ ਪੈ ਰਹੇ ਹਨ। ਜ਼ੀਰੋ ਅਮਾਊਂਟ ਦੇ ਚਲਾਨ ਨੂੰ ਲੈ ਕੇ ਵਾਹਨ ਚਾਲਕਾਂ ਵਿਚ ਸ਼ਸ਼ੋਪੰਜ ਹੈ। ਚਲਾਨ 'ਤੇ ਜੁਰਮਾਨੇ ਦੀ ਰਾਸ਼ੀ ਜ਼ੀਰੋ ਦਿਖਾਈ ਦੇਣ ਕਾਰਣ ਕੁਝ ਲੋਕ ਇਸ ਨੂੰ ਬਿਨਾਂ ਜੁਰਮਾਨੇ ਵਾਲਾ ਚਲਾਨ ਸਮਝ ਰਹੇ ਹਨ। ਪ੍ਰੇਸ਼ਾਨੀ ਉਦੋਂ ਵੱਧ ਰਹੀ ਹੈ, ਜਦੋਂ ਵਾਹਨ ਚਾਲਕ ਚਲਾਨ ਭੁਗਤਣ ਲਈ ਆਰਟੀਓ ਦਫਤਰ ਪਹੁੰਚ ਰਿਹਾ ਹੈ ਪਰ ਉਥੇ ਉਸ ਨੂੰ ਟ੍ਰੈਫਿਕ ਥਾਣੇ ਭੇਜ ਦਿੱਤਾ ਜਾ ਰਿਹਾ ਹੈ। ਟ੍ਰੈਫਿਕ ਥਾਣੇ ਵਿਚ ਰਿਕਾਰਡ ਨਾ ਮਿਲਣ 'ਤੇ ਉਸ ਨੂੰ ਵਾਪਸ ਆਰੀਟੀਓ ਦਫਤਰ ਜਾਣ ਲਈ ਕਿਹਾ ਜਾ ਰਿਹਾ ਹੈ। ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਚਲਾਨ ਦਾ ਨਿਪਟਾਰਾ ਅਦਾਲਤ ਵਿਚ ਹੋਣਾ ਹੈ। ਫਿਰ ਅਦਾਲਤ ਜਾ ਕੇ ਹੀ ਛੁਟਕਾਰਾ ਹੋ ਰਿਹਾ ਹੈ। ਜਿਹੜੇ ਵਾਹਨ ਚਾਲਕ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨਗੇ, ਉਨ੍ਹਾਂ ਉਪਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਸ ਵਿਚ ਜੁਰਮਾਨਾ ਲੱਗਣ ਦੇ ਨਾਲ ਨਾਲ ਲਾਇਸੈਂਸ ਰੱਦ ਹੋ ਸਕਦਾ ਹੈ।