🔥 TRENDING સુરતના સચિન જી.આઈ.ડી.સી.માં મોબાઇલમાં... સુરતમાં રીંગ રોડની મુખ્ય પાણી પાઈપલાઈન... સુરત ક્રાઇમ બ્રાંચની આર્મ્સ સ્ક્વોડે 3... સુરત મહાનગરપાલિકાની પાણી પુરવઠા સમસ્યા... સુરત મહાનગરપાલિકા: 27 ઓક્ટોબરે ડીંડોલી... India to Build Own Tunnel Boring Machi...
23 Oct 2026•
ગુજરાતી मराठी ਪੰਜਾਬੀ বাংলা
Crime

ਭਲਕੇ ਮਾਨਸਾ ਪੁੱਜਣਗੇ ਰਾਕੇਸ਼ ਟਿਕੈਤ, ਪਰਮਿੰਦਰ ਝੋਟੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ''ਚ ਹੋਣਗੇ ਸ਼ਾਮਲ

✍️ Reporter: Shamsher Singh 🗓 23 Oct 2026, 10:22 PM 👁 18
Share: 💬 WhatsApp 📘 Facebook 𝕏 Post

ਭਲਕੇ ਮਾਨਸਾ ਪੁੱਜਣਗੇ ਰਾਕੇਸ਼ ਟਿਕੈਤ, ਪਰਮਿੰਦਰ ਝੋਟੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ''ਚ ਹੋਣਗੇ ਸ਼ਾਮਲ

ਭਲਕੇ ਮਾਨਸਾ ਪੁੱਜਣਗੇ ਰਾਕੇਸ਼ ਟਿਕੈਤ, ਪਰਮਿੰਦਰ ਝੋਟੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ''ਚ ਹੋਣਗੇ ਸ਼ਾਮਲ
‎Friday, Oct 23, 2026 ।
‎
‎
‎ਚੰਡੀਗੜ੍ਹ, (ਸ਼ਮਸ਼ੇਰ ਸਿੰਘ ਮਰਾੜ) - ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ 24 ਅਕਤੂਬਰ ਨੂੰ ਮਾਨਸਾ ਪਹੁੰਚ ਕੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਮੋਰਚੇ ’ਚ ਸ਼ਮੂਲੀਅਤ ਕਰਨਗੇ। ਉਹ ਦੁਪਹਿਰ 12 ਵਜੇ ਦੇ ਲਗਭਗ ਮਾਨਸਾ ਪਹੁੰਚਣਗੇ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦਿੱਤੀ।
‎ਇਸ ਦੌਰਾਨ ਲੱਖੋਵਾਲ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਤੇ ਇਸ ਨੇ ਸੂਬੇ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਸ਼ਿਆਂ ਕਾਰਨ ਕਈ ਪਰਿਵਾਰ ਉੱਜੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਮੂਹ ਸੂਬਾਈ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਟੀਮਾਂ ਸਮੇਤ 24 ਅਕਤੂਬਰ ਨੂੰ ਮਾਨਸਾ ਪਹੁੰਚਣ ਅਤੇ ਇਨਸਾਫ਼ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ।
📲Get App