🔥 TRENDING Wangoi Assembly Constituency Election... 48-hour general strike launched in Man... રાધનપુર ખાતે ‘શહેરી વિકાસ વર્ષ’-૨૦૨૬ અ... Manipur Home Minister: No SoO Agreemen... Meghalaya Sweet Dreamz Lottery Results... Meghalaya's 'Hello Meghalaya' App Gain...
23 Oct 2026•
ગુજરાતી मराठी ਪੰਜਾਬੀ বাংলা
Politics

ਪਿੰਡ ਤਰੱਡਕ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਸਿਆਸੀ ਲੀਡਰਸ਼ਿਪ ਨੂੰ ਘੇਰਿਆ: ਅਮਿਤ ਬਾਵਾ ਸੈਣੀ

✍️ Reporter: Gaurav Sharma 🗓 23 Oct 2026, 04:11 PM 👁 13
Share: 💬 WhatsApp 📘 Facebook 𝕏 Post

ਪਿੰਡ ਤਰੱਡਕ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਸਿਆਸੀ ਲੀਡਰਸ਼ਿਪ ਨੂੰ ਘੇਰਿਆ: ਅਮਿਤ ਬਾਵਾ ਸੈਣੀ

ਪਿੰਡ ਤਰੱਡਕ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਸਿਆਸੀ ਲੀਡਰਸ਼ਿਪ ਨੂੰ ਘੇਰਿਆ: ਅਮਿਤ ਬਾਵਾ ਸੈਣੀ
ਟੁੱਟੀਆਂ ਸੜਕਾਂ, ਦੂਸ਼ਿਤ ਪਾਣੀ, ਆਵਾਜਾਈ ਦੀ ਘਾਟ ਤੇ ਬੇਰੁਜ਼ਗਾਰੀ ਦੇ ਮੁੱਦੇ ਉੱਠੇ; ਕਾਂਗਰਸ ਸਰਕਾਰ ਬਣਨ ’ਤੇ ਹੱਲ ਦਾ ਭਰੋਸਾ

ਡੇਰਾਬੱਸੀ, 22 ਅਕਤੂਬਰ (ਗੌਰਵ ਸ਼ਰਮਾ): ਡੇਰਾਬੱਸੀ ਹਲਕੇ ਦੇ ਪਿੰਡ ਤਰੱਡਕ ਵਿੱਚ ਕਰਵਾਈ ਗਈ ਇੰਟਰਐਕਟਿਵ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਮੀਟਿੰਗ ਦਾ ਆਯੋਜਨ ਕਾਂਗਰਸ ਦੇ ਬਲਾਕ ਐੱਸ.ਸੀ. ਸੈੱਲ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਵੱਲੋਂ ਕੀਤਾ ਗਿਆ।

ਪਿੰਡ ਵਾਸੀਆਂ ਨੇ ਦੂਸ਼ਿਤ ਪੀਣ ਵਾਲੇ ਪਾਣੀ, ਖਸਤਾ ਸੜਕਾਂ, ਜਨਤਕ ਆਵਾਜਾਈ ਦੀ ਘਾਟ ਅਤੇ ਸਥਾਨਕ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਨੌਕਰੀਆਂ ਨਾ ਮਿਲਣ ਦੇ ਮੁੱਦੇ ਉਠਾਏ। ਉਨ੍ਹਾਂ ਦੱਸਿਆ ਕਿ ਖ਼ਰਾਬ ਪਾਈਪਲਾਈਨ ਕਾਰਨ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਦਕਿ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਵੀ ਬੇਹੱਦ ਮਾੜੀ ਹੈ। ਬੱਸ ਸੇਵਾ ਦੀ ਘਾਟ ਕਾਰਨ ਵਿਦਿਆਰਥੀਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ।

ਇਸ ਮੌਕੇ ਸੈਣੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਇਸ ਸਥਿਤੀ ਨੂੰ ਸਿਆਸੀ ਲੀਡਰਸ਼ਿਪ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਉਦਯੋਗਾਂ ਨੂੰ ਸਥਾਨਕ ਭਾਈਚਾਰੇ ਦੀ ਭਲਾਈ ਲਈ ਸੀਐੱਸਆਰ ਤਹਿਤ ਵੀ ਯੋਗਦਾਨ ਪਾਉਣਾ ਚਾਹੀਦਾ ਹੈ।

ਸੈਣੀ ਨੇ ਭਰੋਸਾ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਡੇਰਾਬੱਸੀ ਹਲਕੇ ਵਿੱਚ ਕਾਂਗਰਸ ਦਾ ਵਿਧਾਇਕ ਚੁਣਨ ਦੀ ਅਪੀਲ ਵੀ ਕੀਤੀ।

ਮੀਟਿੰਗ ਵਿੱਚ ਵਿਕਰਮ ਰਾਣਾ, ਲਾਲ ਸਿੰਘ ਜੰਡਾਲੀ, ਰਾਮਪਾਲ ਬੁਖਾਰੀ, ਰਾਜ ਕੁਮਾਰ ਜੋਲਾ ਕਲਾਂ, ਮੰਗਾ ਰਾਮ, ਸੁਭਾਸ਼ ਕੁਮਾਰ, ਮੁਨੀਸ਼ ਕੁਮਾਰ ਅਤੇ ਅਮਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
📲Get App