🔥 ट्रेंडिंग सिंगस्थ 2028 को देखते हुए उज्जैन में त... बैतूल: पुलिस अधीक्षक की अध्यक्षता में... திருச்சுழி அருகே சோலார் நிறுவனத்தில் ம... भोरेश्वर मंदिरात प्रदोष निमित्त रुद्र... ಸಾಲಕಟ್ಟೆಯಲ್ಲಿ ವೀರರಾಣಿ ಕಿತ್ತೂರು ಚೆನ್ನಮ್... जिला कलक्टर ने जलापूर्ति योजनाओं एवं ह...
23 अक्टू. 2026•
ગુજરાતી मराठी ਪੰਜਾਬੀ বাংলা
स्थानीय

ਰੂਪਨਗਰ: ਸਾਬਕਾ ਸਰਪੰਚ ਮਾਤਾ ਰਣਜੀਤ ਕੌਰ ਬਾਲਾ ਵੱਲੋਂ ਗੁਰਦੁਆਰਾ ਸਾਹਿਬ ਲਈ ਦਿੱਤਾ ਨਵਾਂ ਫਾਰਮ ਟਰੈਕਟਰ

✍️ रिपोर्टर: Sandeep Kumar Joshi 🗓 23 अक्टू. 2026, 05:38 PM 👁 17
शेयर करें: 💬 WhatsApp 📘 Facebook 𝕏 Post

ਰੂਪਨਗਰ ਜ਼ਿਲੇ ਦੇ ਪਿੰਡ ਬਹਿਰਾਮਪੁਰ ਜਿਮੀਂਦਾਰੀ ਦੇ ਸਾਬਕਾ ਸਰਪੰਚ ਮਾਤਾ ਰਣਜੀਤ ਕੌਰ ਬਾਲਾ ਪਰਿਵਾਰ ਨੇ ਸ਼ੁਕਰਾਨੇ ਵਜੋਂ ਗੁਰਦੁਆਰਾ ਯਾਦਗਾਰ ਸ਼ਹੀਦ ਬਾਬਾ ਰਤਨ ਸਿੰਘ ਜੀ ਝਿੱੜੀ ਲਈ ਨਵਾਂ ਫਾਰਮ ਟਰੈਕਟਰ ਸੇਵਾ ਵਿੱਚ ਦਿੱਤਾ ਹੈ।

ਰੂਪਨਗਰ ਜ਼ਿਲੇ ਦੇ ਪਿੰਡ ਬਹਿਰਾਮਪੁਰ ਜਿਮੀਂਦਾਰੀ ਦੇ ਸਾਬਕਾ ਸਰਪੰਚ ਮਾਤਾ ਰਣਜੀਤ ਕੌਰ ਬਾਲਾ ਵੱਲੋਂ ਗੁਰਦੁਆਰਾ ਯਾਦਗਾਰ ਸ਼ਹੀਦ ਬਾਬਾ ਰਤਨ ਸਿੰਘ ਜੀ ਝਿੱੜੀ ਲਈ ਨਵਾਂ ਫਾਰਮ ਟਰੈਕਟਰ ਏਜੰਸੀ ਵਿੱਚੋਂ ਖਰੀਦ ਕੇ ਗੁਰਦੁਆਰਾ ਸਾਹਿਬ ਲਈ ਸੇਵਾ ਵਿੱਚ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਸੇਵਾ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੀਆਂ ਬਖ਼ਸ਼ੀਆਂ ਦਾਤਾਂ ਵਿੱਚੋਂ ਕੀਤੀ ਗਈ ਹੈ, ਜਿਸ ਨਾਲ ਪਰਿਵਾਰ ਨੂੰ ਸੇਵਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਵਿਸ਼ੇਸ਼ ਤੌਰ 'ਤੇ ਮੌਜੂਦ ਅਜਵਿੰਦਰ ਸਿੰਘ ਬਈਹਾਰਾ ਨੇ ਦੱਸਿਆ ਕਿ ਅਰਵਿੰਦਰ ਸਿੰਘ ਬਾਲਾ, ਅਸ਼ਵਿੰਦਰ ਸਿੰਘ ਬਾਲਾ ਅਤੇ ਮਾਤਾ ਰਣਜੀਤ ਕੌਰ ਬਾਲਾ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਕੰਮਾਂ ਵਿੱਚ ਵੱਧ ਚੜ ਕੇ ਲੈਂਦਾ ਹਿੱਸਾ ਲੈਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਟਰੈਕਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਇਹ ਮਸ਼ੀਨਰੀ ਖੇਤੀ ਦੇ ਨਾਲ ਨਾਲ ਹੋਰ ਕਈ ਕੰਮਾਂ ਵਿੱਚ ਸਹਾਇਕ ਹੋਵੇਗੀ।

ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਲਵੀਰ ਸਿੰਘ ਨੇ ਵੀ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਹਿਲਾਂ ਪਾਣੀ ਵਾਲਾ ਟੈਂਕਰ ਲਿਜਾਣ ਲਈ ਕਿਸੇ ਨਾ ਕਿਸੇ ਟਰੈਕਟਰ ਨੂੰ ਮੰਗਣਾ ਪੈਂਦਾ ਸੀ, ਪਰ ਹੁਣ ਗੁਰਦੁਆਰਾ ਕੋਲ ਆਪਣਾ ਟਰੈਕਟਰ ਹੋਣ ਨਾਲ ਰੋਜ਼ਾਨਾ ਹੋਣ ਵਾਲੇ ਕੰਮਾਂ ਅਤੇ ਖੇਤੀ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰ ਪਿੰਡ ਦੇ ਜ਼ਰੂਰੀ ਕਾਰਜਾਂ ਲਈ ਪਾਣੀ ਦੇ ਟੈਂਕਰ ਜਾਂ ਹੋਰ ਕੰਮਾਂ ਲਈ ਇਸ ਟਰੈਕਟਰ ਦੀ ਵਰਤੋਂ ਕਰ ਸਕਦੇ ਹਨ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਲਵੀਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਕੌਰ ਬਾਲਾ, ਅਸ਼ਵਿੰਦਰ ਸਿੰਘ ਬਾਲਾ, ਅਜਵਿੰਦਰ ਸਿੰਘ ਬਈਹਾਰਾ, ਜਸਪ੍ਰੀਤ ਸਿੰਘ ਜੱਸੂ, ਜਸਵਿੰਦਰ ਸਿੰਘ ਗੋਲਡੀ, ਬਲਜਿੰਦਰ ਸਿੰਘ ਬਿੱਲਾ ਥਾਬਲਾਂ, ਅਮਰਿੰਦਰ ਸਿੰਘ ਸੰਗਤਪੁਰਾ, ਸਰਪੰਚ ਦੇ ਪਤੀ ਸਪਿੰਦਰ ਸਿੰਘ, ਹਰਨੇਕ ਸਿੰਘ ਨੰਬਰਦਾਰ, ਨਰਿੰਦਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਬਿੱਟੂ ਪੰਚ, ਸਵਰਨ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਬਿੱਟੂ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।
📲Get App