🔥 TRENDING President Murmu says former Maoist you... सरकार के निजीकरण के कदमों के खिलाफ जनत... Six dead, 39 seriously injured in bus... Sehore to Get 44-Crore Four-Lane Road... Light Rain and Cooler Temperatures Hit... राजस्थान में बंपर भर्ती की घोषणा
22 Oct 2026•
ગુજરાતી मराठी ਪੰਜਾਬੀ বাংলা
Automobile

ਪੰਜਾਬ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ! ਨੌਜਵਾਨ ਦੀ ਮੌਤ, ਟਿਊਬਵੈੱਲ ਤੋਂ ਮਿਲੀ ਲਾਸ਼

✍️ Reporter: Shamsher Singh 🗓 22 Oct 2026, 07:39 PM 👁 17
Share: 💬 WhatsApp 📘 Facebook 𝕏 Post

ਪੰਜਾਬ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ! ਨੌਜਵਾਨ ਦੀ ਮੌਤ, ਟਿਊਬਵੈੱਲ ਤੋਂ ਮਿਲੀ ਲਾਸ਼

ਪੰਜਾਬ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ! ਨੌਜਵਾਨ ਦੀ ਮੌਤ, ਟਿਊਬਵੈੱਲ ਤੋਂ ਮਿਲੀ ਲਾਸ਼
‎Thursday, Oct 22, 2026 ।
‎
‎
‎ਕਪੂਰਥਲਾ (need24)- ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ 'ਚ ਨਸ਼ੇ ਨਾਲ ਜੁੜੀ ਇਕ ਹੋਰ ਦੁੱਖ਼ਦਾਈ ਘਟਨਾ ਸਾਹਮਣੇ ਆਈ ਹੈ। ਨਸ਼ੇ ਨੇ ਇਕ ਹੱਸਦਾ-ਵੱਸਦਾ ਘਰ ਉਜਾੜ ਦਿੱਤਾ। ਪਿੰਡ ਗਾਜੀਪੁਰ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਪਰਿਵਾਰ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਟੀਕੇ ਰਾਹੀਂ ਨਸ਼ਾ ਲੈਣ ਦੀ ਓਵਰਡੋਜ਼ ਕਾਰਨ ਹੋਈ।
‎
‎ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ। ਉਨ੍ਹਾਂ ਮੁਤਾਬਕ ਬੀਤੇ ਦਿਨ ਕਿਸੇ ਜਾਣਕਾਰ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਪਿੰਡ ਤੋਤੀ 'ਚ ਇਕ ਟਿਊਬਵੈੱਲ 'ਤੇ ਬੇਹੋਸ਼ ਪਿਆ ਹੈ। ਜਦੋਂ ਪਰਿਵਾਰ ਮੌਕੇ ’ਤੇ ਪਹੁੰਚਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ 'ਚ ਪਾ ਦਿੱਤਾ ਹੈ। ਜਗਤਾਰ ਸਿੰਘ ਨੇ ਪਿੰਡ ਤੋਤੀ 'ਚ ਨਸ਼ੇ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਉੱਥੇ ਅਕਸਰ ਨੌਜਵਾਨ ਨਸ਼ੇ ਦੀ ਹਾਲਤ 'ਚ ਵਿਖਾਈ ਦਿੰਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ਦੇ ਕਾਰੋਬਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਪਰਿਵਾਰਾਂ ਦੇ ਘਰਾਂ ਦੇ ਚਿਰਾਗ ਬੁਝਣ ਤੋਂ ਬਚ ਸਕਣ।
📲Get App