🔥 TRENDING लोकसेवक आवास में मुख्यमंत्रीसे मिले बि... CG SET 2026 Answer Key Released; Candi... Chhattisgarh Police Issue Show-Cause N... Bus Crash in Chhattisgarh Claims 5 Liv... FDA ਦੀ ਵੱਡੀ ਕਾਰਵਾਈ ! Domino's Pizza ਦੇ... Young Woman's Body Found on Punjab Fly...
22 Oct 2026•
ગુજરાતી मराठी ਪੰਜਾਬੀ বাংলা
Crime

ਸੀਬੀਆਈ ਨੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਅਸ਼ਵਨੀ ਨੂੰ ਪਨਾਹ ਦੇਣ ਵਾਲੇ ਵਿਪਨ ਦੇ ਮਾਨਸਾ ਸਥਿਤ ਘਰ ਰੇਡ ਕੀਤੀ

✍️ Reporter: Gurdeep Singh 🗓 22 Oct 2026, 06:44 PM 👁 40
Share: 💬 WhatsApp 📘 Facebook 𝕏 Post

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਪਨਾਹ ਦੇਣ ਦਾ ਦੋਸ਼ ਲੱਗੇ ਵਿਪਨ ਕੁਮਾਰ ਦੇ ਮਾਨਸਾ ਸਥਿਤ ਘਰ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਦੀ ਟੀਮ ਨੇ ਅੱਜ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਪਨਾਹ ਦੇਣ ਵਾਲੇ ਵਿਪਨ ਕੁਮਾਰ (ਬਿਪਨ) ਦੇ ਮਾਨਸਾ ਸਥਿਤ ਘਰ ਛਾਪੇਮਾਰੀ ਕਰਕੇ ਵਿਸਥਾਰ ਨਾਲ ਜਾਂਚ ਕੀਤੀ। ਜਾਂਚ ਏਜੰਸੀ ਵੱਲੋਂ ਇਸ ਘਰ ਵਿੱਚੋਂ ਅਹਿਮ ਸਬੂਤ ਜੁਟਾਏ ਜਾ ਰਹੇ ਹਨ।

ਇਸ ਮਾਮਲੇ ਵਿੱਚ ਵਿਪਨ ਕੁਮਾਰ ਉੱਪਰ ਦੋਸ਼ ਲੱਗਿਆ ਹੈ ਕਿ ਉਸਨੇ ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਆਪਣੇ ਨਾਲ ਲੈ ਕੇ ਜਾ ਕੇ ਪਨਾਹ ਦਿੱਤੀ ਸੀ। ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਇਸ ਮਾਮਲੇ ਵਿੱਚ ਵਿਰੁੱਧ ਦਰਜ ਕੀਤੇ ਗਏ ਕੇਸ ਵਿੱਚ ਵਿਪਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ।

ਸੀਬੀਆਈ ਨੇ ਹਾਲ ਹੀ ਵਿੱਚ ਇਸ ਕਤਲਕਾਂਡ ਸਬੰਧੀ ਐਫਆਈਆਰ ਦਰਜ ਕਰਕੇ ਜਾਂਚ ਆਪਣੇ ਹੱਥ ਵਿੱਚ ਲਈ ਸੀ। ਜਾਂਚ ਏਜੰਸੀ ਵੱਲੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ਦੇ ਨਾਲ-ਨਾਲ ਹੁਣ ਉਸ ਦੇ ਮਦਦਗਾਰ ਵਿਪਨ ਦੇ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ, ਜਿਸ ਰਾਹੀਂ ਮਾਮਲੇ ਨਾਲ ਜੁੜੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
📲Get App