🔥 TRENDING उज्जैन जिले में पिछले 24 घंटे में औसत... તલોદ તાલુકાના મુધાસણા શક્તિકેન્દ્રમાં... Pratap Nagar sangan Gujarat Deputy CM Meets Japanese Execu... तिलक चौक, काइमोर में मातरानी का भव्य व... GMDC Declares ₹223.55 Crore Dividend f...
22 Oct 2026•
ગુજરાતી मराठी ਪੰਜਾਬੀ বাংলা
Automobile

ਵਿਦਿਆਰਥੀਆਂ ਨਾਲ ਭਰੀ ਬੱਸ ''ਚ ਲੱਗ ਗਈ ਅੱਗ ! ਐਜੂਕੇਸ਼ਨਲ ਟੂਰ ਲਈ ਗਏ ਸੀ ਜੋਧਪੁਰ

✍️ Reporter: Shamsher Singh 🗓 21 Oct 2026, 11:01 PM 👁 14
Share: 💬 WhatsApp 📘 Facebook 𝕏 Post

ਵਿਦਿਆਰਥੀਆਂ ਨਾਲ ਭਰੀ ਬੱਸ ''ਚ ਲੱਗ ਗਈ ਅੱਗ ! ਐਜੂਕੇਸ਼ਨਲ ਟੂਰ ਲਈ ਗਏ ਸੀ ਜੋਧਪੁਰ

ਵਿਦਿਆਰਥੀਆਂ ਨਾਲ ਭਰੀ ਬੱਸ ''ਚ ਲੱਗ ਗਈ ਅੱਗ ! ਐਜੂਕੇਸ਼ਨਲ ਟੂਰ ਲਈ ਗਏ ਸੀ ਜੋਧਪੁਰ
‎Wednesday, Oct 21, 2026 ।
‎ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ 'ਚ ਬੀਕਾਨੇਰ ਜ਼ਿਲ੍ਹੇ ਦੇ ਮਹਾਜਨ ਥਾਣਾ ਖੇਤਰ 'ਚ ਨੈਸ਼ਨਲ ਹਾਈਵੇਅ-62 'ਤੇ ਮੰਗਲਵਾਰ ਦੇਰ ਰਾਤ ਵਿਦਿਆਰਥੀਆਂ ਨੂੰ ਵਿਦਿਅਕ ਟੂਰ (ਐਜ਼ੂਕੇਸ਼ਨਲ ਟੂਰ) ਤੋਂ ਲੈ ਕੇ ਆ ਰਹੀ ਇਕ ਨਿੱਜੀ ਬੱਸ 'ਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਬੱਚਿਆਂ ਨੂੰ ਸਮੇਂ ਰਹਿੰਦੇ ਬੱਸ 'ਚੋਂ ਕੱਢ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਸਥਿਤ ਚੌ ਮੋਟਾਰਾਮ ਮੀਲ ਮੈਮੋਰੀਅਲ ਸੀਨੀਅਰ ਸੈਕੰਡਰ ਪਬਲਿਕ ਸਕੂਲ, ਨਿਰਵਾਨਾ ਦੇ ਵਿਦਿਆਰਥੀਆਂ ਨੂੰ ਜੋਧਪੁਰ ਅਤੇ ਨਾਥਦਵਾਰਾ 'ਚ ਵਿਦਿਅਕ ਟੂਰ 'ਤੇ ਲੈ ਕੇ ਗਈ ਸੀ। ਜਿੱਥੋਂ ਉਹ ਵਾਪਸ ਆ ਰਹੀ ਸੀ।
‎
‎ਥਾਣਾ ਅਧਿਕਾਰੀ ਭਜਨਲਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਤ ਕਰੀਬ 1.30 ਵਜੇ ਮਹਾਜਨ ਤੋਂ ਕਰੀਬ 3 ਕਿਲੋਮੀਟਰ ਅੱਗੇ ਅਰਜੁਨਸਰ ਵਲੋਂ ਦਵਾਰਕਧੀਸ਼ ਹੋਟਲ ਨੇੜੇ ਬੱਸ ਦੇ ਪਿਛਲੇ ਟਾਇਰ 'ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਾਇਰ ਫਟ ਗਿਆ। ਟਾਇਰ ਫਟਣ ਨਾਲ ਪੂਰੀ ਬੱਸ ਅੱਗ ਦੀ ਲਪੇਟ 'ਚ ਆ ਗਈ। ਬੱਸ 'ਚ ਕੁੱਲ 36 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 29 ਵਿਦਿਆਰਥੀ, 5 ਅਧਿਆਪਕ/ਸਟਾਫ਼ ਦੇ ਮੈਂਬਰ, ਡਰਾਈਵਰ ਅਤੇ ਕੰਡਕਟਰ ਸ਼ਾਮਲ ਸਨ।
‎
‎ਉਨ੍ਹਾਂ ਦੱਸਿਆ ਕਿ ਸਕੂਲ ਸਟਾਫ ਅਤੇ ਬੱਸ ਚਾਲਕ ਦਲ ਨੇ ਬਿਨਾਂ ਦੇਰੀ ਕੀਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ ਬੁਝਾਉਣ ਲਈ ਬੀਕਾਨੇਰ ਅਤੇ ਸੂਰਤਗੜ੍ਹ ਤੋਂ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਨੂੰ ਵੀ ਸਰੀਰਕ ਨੁਕਸਾਨ ਨਹੀਂ ਹੋਇਆ ਪਰ ਵਿਦਿਆਰਥੀਆਂ ਦਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਕੁਝ ਬੱਚਿਆਂ ਨੇ ਸਮੇਂ ਰਹਿੰਦੇ ਆਪਣਾ ਸਾਮਾਨ ਬਾਹਰ ਕੱਢ ਲਿਆ, ਬਾਕੀ ਦਾ ਸਾਮਾਨ ਬੱਸ ਦੇ ਅੰਦਰ ਹੀ ਰਹਿ ਗਿਆ।
📲Get App