🔥 TRENDING Khordha Murder Case Cracked Within 48... Kanak News Odisha launches live 3 PM b... Youth shot dead during Durga immersion... निषाद पार्टी ने बीजेपी को आरक्षण पर अल... सीएम हेल्पलाइन शिकायत निराकरण में जबलप... टिमरनी में किसानों की सिंचाई समस्याओं...
21 Oct 2026•
ગુજરાતી मराठी ਪੰਜਾਬੀ বাংলা
Automobile

ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ

✍️ Reporter: Shamsher Singh 🗓 21 Oct 2026, 09:34 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ

ਪੰਜਾਬ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ
‎Wednesday, Oct 21, 2026 ।
‎
‎ਬਲਾਚੌਰ/ਪੋਜੇਵਾਲ (ਕਟਾਰੀਆ)-ਬਲਾਚੌਰ ਦੇ ਪਿੰਡ ਥੋਪਿਆ ਦੇ ਹੋਣਹਾਰ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਤਨਿਸ਼ ਕੁਮਾਰ ਬਜਾੜ (25) ਪੁੱਤਰ ਰਾਮ ਕੁਮਾਰ ਬਜਾੜ ਪਟਿਆਲਾ ਵਿਖੇ ਆਪਣੀ ਪੜ੍ਹਾਈ ਕਰਨ ਉਪਰੰਤ ਚੰਡੀਗੜ੍ਹ ਵਿਖੇ ਆਪਣੀ ਆਈ. ਏ. ਐੱਸ. ਦੀ ਪੜ੍ਹਾਈ ਅਤੇ ਕੋਚਿੰਗ ਕਰਦਾ ਸੀ। ਬੀਤੇ ਦਿਨੀਂ ਉਹ ਚੰਡੀਗੜ੍ਹ ਰਾਤ ਸਮੇਂ ਆਪਣੇ ਦੋਸਤਾਂ ਨਾਲ ਕਮਰੇ ’ਚ ਪੜ੍ਹਾਈ ਕਰ ਰਿਹਾ ਸੀ ਅਤੇ 10 ਵਜੇ ਉਸ ਨੂੰ ਨੀਂਦ ਆਉਣ ਲੱਗੀ ਤਾਂ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਮੈਂ ਨਾਲ ਦੀ ਦੁਕਾਨ ’ਤੇ ਮੋਟਰਸਾਈਕਲ ’ਤੇ ਚਾਹ ਪੀ ਕੇ ਆਉਂਦਾ ਹਾਂ, ਮੇਰਾ ਪੇਪਰ ਹੈ ਮੈਂ ਡੇਢ ਵਜੇ ਤੱਕ ਪੜ੍ਹਾਈ ਕਰਨੀ ਹੈ ਪਰ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਸੀ।  ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਾਹ ਪੀਣ ਲਈ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਨਾਲ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ।
‎
‎ਪੁਲਸ ਅਤੇ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਉਸ ਤੋਂ ਬਾਅਦ ਉਸ ਨੂੰ ਮੋਹਾਲੀ ਫੋਰਟਿਸ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਇਥੇ ਇਲਾਜ ਦੌਰਾਨ ਕੁਝ ਦਿਨ ਬਾਅਦ ਕੱਲ੍ਹ ਦਮ ਤੋੜ ਗਿਆ। ਉਸ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਬਲਾਚੌਰ ਨਜ਼ਦੀਕ ਥੋਪੀਆ ਲਿਆਂਦਾ ਗਿਆ। ਤਨਿਸ਼ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਪਿੰਡ ਥੋਪੀਆ ਵਿਖੇ ਸਮੂਹ ਰਾਜਨੀਤਕ ਸਮਾਜ ਸੇਵੀ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਤੇ ਪਿੰਡ ਨਿਵਾਸੀਆਂ ਦੀ ਹਾਜ਼ਰੀ ’ਚ ਕੱਲ੍ਹ ਸ਼ਾਮ ਵੇਲੇ ਸੰਸਕਾਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਨਿਸ਼ ਦੇ ਘਰ ਦੇ ਮੁਕਤਸਰ ਵੀ ਰਹਿੰਦੇ ਸਨ ਅਤੇ ਪਿੰਡ ਆਉਂਦੇ ਜਾਂਦੇ ਸਨ।
📲Get App