🔥 TRENDING Mother of Murder Victim Shiva Sharma D... High Court Upholds Car Crash Spot Not... Truck Collides With Tour Bus in Egypt,... Supreme Court Mandates Functional Disa... Police Trace Calls to Identify Guides... Congressman Krishnamoorthi Calls for F...
21 Oct 2026•
ગુજરાતી मराठी ਪੰਜਾਬੀ বাংলা
Politics

ਪੰਜਾਬ ਆਏ ਅਮਿਤ ਸ਼ਾਹ ਦਾ ਬਿਆਨ, ਅੱਜ ਦਾ ਦੁਸਹਿਰਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ

✍️ Reporter: Shamsher Singh 🗓 21 Oct 2026, 08:52 AM 👁 12
Share: 💬 WhatsApp 📘 Facebook 𝕏 Post

ਪੰਜਾਬ ਆਏ ਅਮਿਤ ਸ਼ਾਹ ਦਾ ਬਿਆਨ, ਅੱਜ ਦਾ ਦੁਸਹਿਰਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ

ਪੰਜਾਬ ਆਏ ਅਮਿਤ ਸ਼ਾਹ ਦਾ ਬਿਆਨ, ਅੱਜ ਦਾ ਦੁਸਹਿਰਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ
‎Wednesday, Oct 21, 2026।
‎ਲੁਧਿਆਣਾ/ਮਾਨਸਾ : ਪੰਜਾਬ ਵਿਚ ਨਸ਼ਾ ਪੀੜਤ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਦੁਸਹਿਰਾ ਉਹ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਣਗੇ। ਉਨ੍ਹਾਂ ਕਿਹਾ ਕਿ ਅੱਜ ਮੈਂ ਗੁਰਦਾਸਪੁਰ, ਸੰਗਰੂਰ, ਮਾਨਸਾ ਜਾ ਕੇ ਆਇਆ ਹਾਂ। ਗੁਰਦਾਸਪੁਰ ਵਿਚ 40 ਸਾਲਾ ਬਿਕਰਮਜੀਤ ਸਿੰਘ, ਸੰਗਰੂਰ ਵਿਚ ਗੁਲਜ਼ਾਰ ਸਿਘ, ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਤਿੰਨਾਂ ਦਾ ਨਸ਼ੇ ਖਿਲਾਫ ਲੜਾਈ ਕਾਰਣ ਜਾਂ ਤਾਂ ਕਤਲ ਹੋਇਆ ਜਾਂ ਉਹ ਆਤਮਹੱਤਿਆ ਕਰ ਗਏ। ਸ਼ਾਹ ਨੇ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਂ ਦੇਸ਼ ਭਰ ਵਿਚ ਕਈ ਪੀੜਤ ਪਰਿਵਾਰਾਂ ਨੂੰ ਮਿਲਿਆ ਪਰ ਮੈਂ ਅੱਜ ਪੰਜਾਬ ਦੇ ਲੋਕਾਂ ਦਾ ਦਰਦ ਸੁਣ ਕੇ ਜਿੰਨਾ ਦੁਖੀ ਹਾਂ ਇਨਾ ਕਦੇ ਨਹੀਂ ਹੋਇਆ। ਸਿਰਫ ਇਹੋ ਪਰਿਵਾਰ ਨਹੀਂ ਸਗੋਂ ਚਿੱਟੇ ਤੋਂ ਪੀੜਤ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਘਰਾਂ ਦੇ ਬਾਹਰ ਇਕੱਠੇ ਹੋਏ ਸਨ, ਜਿਨ੍ਹਾਂ ਸਿਰਫ ਇਹ ਮੰਗ ਸੀ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਸ਼ਾਹ ਨੇ ਕਿਹਾ ਕਿ ਦਿੱਲੀ 'ਚ ਬੈਠ ਕੇ ਕਾਗਜ਼ੀ ਰਿਪੋਰਟਾਂ ਰਾਹੀਂ ਜਿਹੜੇ ਹਾਲਾਤ ਪੰਜਾਬ ਵਿਚ ਪਤਾ ਲੱਗਦੇ ਸੀ, ਉਹ ਅਸਲ ਸੱਚਾਈ ਤੋਂ ਕਿਤੇ ਦੂਰ ਹਨ। ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕਾਰਣ ਪੰਜਾਬ ਅੰਦਰ ਕਿਸੇ ਨੇ ਭਰਾ, ਕਿਸੇ ਨੇ ਪਤੀ ਤੇ ਕਿਸੇ ਨੇ ਪੁੱਤ ਗਵਾ ਲਿਆ, ਕੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਇਨ੍ਹਾਂ ਦਾ ਕੋਈ ਜਵਾਬ ਹੈ। ਸ਼ਾਹ ਨੇ ਕਿਹਾ ਕਿ ਮੈਂ ਜਦੋਂ ਪਹਿਲਾਂ ਪੰਜਾਬ ਆਇਆ ਸੀ ਤਾਂ ਮੈਂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਦੀ ਰੈਲੀ ਨੂੰ ਸੰਬੋਧਨ ਕੀਤਾ ਸੀ, ਮੈਂ ਆਇਆ ਸੀ ਨਸ਼ੇ ਦੇ ਕਾਰੋਬਾਰ ਖਤਮ ਕਰਨ ਦੀ ਅਪੀਲ ਕਰਨ ਪਰ ਉਲਟਾ ਮੇਰੇ ਉਪਰ ਹੀ ਦੋਸ਼ ਲਗਾਏ ਗਏ।
‎ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਪੀੜਤ ਲੋਕਾਂ ਨਾਲ ਦੁੱਖ ਪ੍ਰਗਟ ਕਰਨ ਆਇਆ ਸੀ ਪਰ ਅੱਜ ਵੀ ਮੇਰੇ ਲਈ ਅਪਸ਼ਬਦ ਬੋਲੇ ਗਏ। ਮੈਨੂੰ ਜੋ ਮਰਜ਼ੀ ਕਹੋ ਪਰ ਚਿੱਟੇ ਦੇ ਕਾਰੋਬਾਰ ਨੂੰ ਤਾਂ ਖਤਮ ਕਰੋ। ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਮੁਖੀਆ ਯਾਦ ਰੱਖਣ ਤੁਸੀਂ ਤਿੰਨ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਗੱਦੀ 'ਤੇ ਬੈਠੇ ਸੀ ਪਰ ਪੰਜ ਸਾਲਾਂ ਵਿਚ ਨਸ਼ਾ ਨਿਰੰਤਰ ਵਧਿਆ ਹੈ, ਤੁਹਾਡੇ ਸਿਪਾਹੀ ਤੱਕ ਨਸ਼ੇ ਨਾਲ ਫੜੇ ਜਾ ਰੇਹੇ ਹਨ। ਦਿੱਲੀ ਵਿਚ ਹਰ ਵਿਅਕਤੀ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਅੱਜ ਚੁੱਪ ਕਿਉਂ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹ ਸਾਡੇ ਉਪਰ ਦੋਸ਼ ਲਗਾਉਂਦੇ ਹਨ ਕਿ ਗੁਜਰਾਤ ਦੀ ਬੰਦਰਗਾਹ ਤੋਂ ਡਰੱਗ ਆਉਂਦਾ ਹੈ, ਹੁਣ ਤਕ ਇਨ੍ਹਾਂ ਬੰਦਰਗਾਹਾਂ ਤੋਂ ਅਸੀਂ 20 ਹਜ਼ਾਰ ਕਰੋੜ ਰੁਪਏ ਦਾ ਡਰੱਗ ਫੜਿਆ ਹੈ। ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਨਸ਼ਾ ਨਾ ਫੜੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੱਸੇ ਕਿ ਨੌਜਵਾਨਾਂ ਦੇ ਹੱਥਾਂ ਵਿਚ ਚਿੱਟੇ ਦੀਆਂ ਪੁੜੀਆਂ ਕਿਸ ਤਰ੍ਹਾਂ ਪਹੁੰਚ ਰਹੀਆਂ ਹਨ। ਇਹ ਰਾਜਨੀਤੀਕ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ।
‎ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਕੇ ਚੰਗਾ ਕੰਮ ਕੀਤਾ ਹੈ। ਕੋਈ ਵੀ ਮੁਲਜ਼ਮ ਹੋਵੇ, ਅਸੀਂ ਪਾਤਾਲ ਤੋਂ ਵੀ ਕੱਢ ਕੇ ਸਜ਼ਾ ਦੇਵਾਂਗੇ। ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਉਹ ਬਾਕੀ ਦੋ ਕੇਸ ਵੀ ਸੀ. ਬੀ. ਆਈ. ਨੂੰ ਸੌਂਪ ਦੇਣ, ਉਨ੍ਹਾਂ ਦੇ ਪਰਿਵਾਰ ਵੀ ਇਹੋ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਤੁਹਾਡਾ ਇਰਾਦਾ ਹੈ, ਨਾ ਤੁਸੀਂ ਗੰਭੀਰ ਹੋ ਤੇ ਨਾ ਹੀ ਤੁਹਾਨੂੰ ਨਸ਼ਾ ਖਤਮ ਕਰਨਾ ਆਉਂਦਾ ਹੈ। ਮੈਂ ਅੱਜ ਪੰਜਾਬ ਦੀ ਜਨਤਾ ਨੂੰ ਕੁਝ ਸਵਾਲ ਉਨ੍ਹਾਂ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸ਼ਾਹ ਨੇ ਦੋਸ਼ ਲਗਾਇਆ ਕਿ ਸਿਆਸੀ ਆਗੂਆਂ ਦੀ ਪੁਸ਼ਤਪਨਾਹੀ ਨਾਲ ਹੀ ਨੌਜਵਾਨਾਂ ਦੇ ਹੱਥਾਂ ਵਿਚ ਨਸ਼ਾ ਆ ਰਿਹਾ ਹੈ, ਹਰ ਜ਼ਿਲ੍ਹੇ ਵਿਚ ਨਸ਼ੇ ਦੇ ਕਾਰੋਬਾਰੀਆਂ ਨੂੰ ਪੁਸ਼ਤਪਨਾਹੀ ਦੇਣ ਲਈ ਗਿਰੋਹ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਤੋਂ ਕੋਈ ਉਮੀਦ ਹੈ ਤੇ ਨਾ ਮੈਨੂੰ ਹੈ। ਮੈਂ ਫਿਰ ਵਾਅਦਾ ਕਰਦਾ ਹਾਂ ਕਿ 31 ਦਸੰਬਰ 2029 ਤਕ ਅਸੀਂ ਪੰਜਾਬ ਵਿਚੋਂ ਨਸ਼ੇ ਦੇ ਕਾਰੋਬਾਰ ਨੂੰ ਸਮਾਪਤ ਕਰ ਦੇਵਾਂਗੇ, ਜੇ ਕੋਈ ਨਸ਼ੇ ਦਾ ਕਾਰੋਬਾਰ ਵਧਾਉਣ ਦਾ ਕੰਮ ਕਰੇਗਾ ਤਾਂ ਉਸ ਨੂੰ ਮੋਦੀ ਸਰਕਾਰ ਜੇਲ੍ਹ ਵਿਚ ਸੁੱਟੇਗੀ। ਮੋਦੀ ਸਰਕਾਰ ਨਸ਼ਾ ਮੁਕਤ ਭਾਰਤ ਲਈ ਕੰਮ ਕਰ ਰਹੀ ਹੈ।
‎ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਸਵਾਲ ਚੁੱਕਦਿਆਂ ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਗੈਂਗਸਟਰ ਤੇ ਨਸ਼ਾ ਵਧ-ਫੁੱਲ ਰਿਹਾ ਹੈ ਅਤੇ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣ ਗਿਆ ਹੈ। ਉਨ੍ਹਾਂ ਅੱਜ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਜਦੋਂ ਦਿੱਲੀ ਅੰਦੋਲਨ ਵਿੱਚ ਪੰਜਾਬ ਦੇ 700 ਕਿਸਾਨ ਸ਼ਹੀਦ ਹੋ ਗਏ ਸਨ ਤਾਂ ਉਸ ਵੇਲੇ ਅਮਿਤ ਸ਼ਾਹ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਵੰਡਾਉਣ ਕਿਉਂ ਨਹੀਂ ਆਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਕਰਕੇ ਹੁਣ ਹੋਛੀ ਸਿਆਸਤ ’ਤੇ ਉੱਤਰ ਆਈ ਹੈ।
📲Get App