🔥 TRENDING অঞ্জলি দেওয়ার ভক্তদের সমাগম सरपंची चुनावों की आहट: मई-जून 2027 में... One Labourer Dead, Four Hurt in Poonch... Jammu and Kashmir Government Issues Fi... Delhi techie's unconventional reason f... Manchester United Show Resilience but...
19 Oct 2026•
ગુજરાતી मराठी ਪੰਜਾਬੀ বাংলা
Politics

ਪੰਜਾਬ ''ਚ ਇਸ ਗੈਂਗਸਟਰ ਦੀ ਪਤਨੀ ਲੜੇਗੀ ਚੋਣ, ਸਿਆਸਤ ''ਚ ਮਚੀ ਹਲਚਲ

✍️ Reporter: Shamsher Singh 🗓 19 Oct 2026, 02:25 PM 👁 19
Watch on: ▶️ YouTube
Share: 💬 WhatsApp 📘 Facebook 𝕏 Post

ਪੰਜਾਬ ''ਚ ਇਸ ਗੈਂਗਸਟਰ ਦੀ ਪਤਨੀ ਲੜੇਗੀ ਚੋਣ, ਸਿਆਸਤ ''ਚ ਮਚੀ ਹਲਚਲ

ਪੰਜਾਬ ''ਚ ਇਸ ਗੈਂਗਸਟਰ ਦੀ ਪਤਨੀ ਲੜੇਗੀ ਚੋਣ, ਸਿਆਸਤ ''ਚ ਮਚੀ ਹਲਚਲ
‎Monday, Oct 19, 2026।
‎ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ 'ਜੱਗੂ ਭਗਵਾਨਪੁਰੀਆ' ਦੀ ਪਤਨੀ ਅਮਨਦੀਪ ਕੌਰ ਪੰਜਾਬ ਦੇ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਤੋਂ ਆਗਾਮੀ ਚੋਣ ਲੜਨ ਜਾ ਰਹੀ ਹੈ। ਅਮਰੀਕਾ ਵਿੱਚ ਡੈਂਟਲ ਦੀ ਪੜ੍ਹਾਈ ਅਤੇ ਉੱਥੋਂ ਦੀ ਜ਼ਿੰਦਗੀ ਛੱਡ ਕੇ ਪੰਜਾਬ ਪਰਤੀ ਅਮਨਦੀਪ ਕੌਰ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਸਰਫ਼ਕੋਟ ਵਿਖੇ 'ਜੱਗੂ ਭਗਵਾਨਪੁਰੀਆ ਟੀਮ' ਦੇ ਉਮੀਦਵਾਰ ਵਜੋਂ ਆਪਣੀ ਚੋਣ ਦਾ ਐਲਾਨ ਕੀਤਾ ਹੈ।
‎ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ "ਧੀ ਵੀ ਹੈ ਅਤੇ ਨੂੰਹ ਵੀ", ਇਸ ਲਈ ਆਪਣੇ ਹਲਕੇ ਦੀ ਸੇਵਾ ਕਰਨਾ ਉਸ ਦਾ ਨੈਤਿਕ ਫ਼ਰਜ਼ ਹੈ। ਆਪਣੇ ਪਤੀ ਉੱਤੇ ਲੱਗੇ ਗੈਂਗਸਟਰ ਦੇ ਠੱਪੇ 'ਤੇ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਨਾਂ ਜਗਦੀਪ ਸਿੰਘ ਅਠਵਾਲ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ 'ਤੇ ਲੱਗਿਆ ਗੈਂਗਸਟਰ ਦਾ ਟੈਗ ਖ਼ਤਮ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਆਮ ਇਨਸਾਨ ਵਜੋਂ ਦੇਖਿਆ ਜਾਵੇ।
‎ਅਮਨਦੀਪ ਕੌਰ ਦੱਸਿਆ ਕਿ ਉਨ੍ਹਾਂ ਦੀ ਟੀਮ ਚੇਅਰਪਰਸਨ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪਿਛਲੇ 6 ਮਹੀਨਿਆਂ ਤੋਂ ਗਰੀਬ ਧੀਆਂ ਦੇ ਵਿਆਹ ਅਤੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੋਣ ਲੜਨਾ 100% ਤੈਅ ਹੈ । ਕਿਸੇ ਰਾਜਨੀਤਿਕ ਪਾਰਟੀ ਦੇ ਨਿਸ਼ਾਨ 'ਤੇ ਲੜਨਾ ਹੈ ਜਾਂ ਆਜ਼ਾਦ ਉਮੀਦਵਾਰ ਵਜੋਂ, ਇਸ ਦਾ ਅੰਤਿਮ ਫ਼ੈਸਲਾ ਉਨ੍ਹਾਂ ਦੀ ਟੀਮ ਅਤੇ ਚੇਅਰਪਰਸਨ ਰਾਜਵਿੰਦਰ ਕੌਰ ਲੈਣਗੇ ।
📲Get App