🔥 TRENDING જીગ્નેશ બારોટે નવરાત્રી 2026માં Ahmeda... जगदीशपुर बाजार में मां दुर्गा के दर्शन... मुख्यमंत्री योगी आदित्यनाथ ने बस्ती मे... डॉ. पवन जायसवाल को जन्मदिन की हार्दिक... सोहंदर में दुर्गा अष्टमी के पावन अवसर... लखनऊ में वीआईपी मोमेंट के कारण 56 चौरा...
18 Oct 2026•
ગુજરાતી मराठी ਪੰਜਾਬੀ বাংলা
Entertainment

ਪੰਜਾਬ ਤੇ ਪੰਜਾਬੀਅਤ ਤੋਂ ਉੱਪਰ ਕੁਝ ਵੀ ਨਹੀਂ..!', ਨੀਰੂ ਬਾਜਵਾ ਨੇ 'ਥਾਪੀ' ਫ਼ਿਲਮ ਦੀ ਰਿਲੀਜ਼ 'ਤੇ ਲਾਈ ਰੋਕ

✍️ Reporter: Shamsher Singh 🗓 18 Oct 2026, 02:25 PM 👁 24
Watch on: ▶️ YouTube
Share: 💬 WhatsApp 📘 Facebook 𝕏 Post

ਪੰਜਾਬ ਤੇ ਪੰਜਾਬੀਅਤ ਤੋਂ ਉੱਪਰ ਕੁਝ ਵੀ ਨਹੀਂ..!', ਨੀਰੂ ਬਾਜਵਾ ਨੇ 'ਥਾਪੀ' ਫ਼ਿਲਮ ਦੀ ਰਿਲੀਜ਼ 'ਤੇ ਲਾਈ ਰੋਕ

ਪੰਜਾਬ ਤੇ ਪੰਜਾਬੀਅਤ ਤੋਂ ਉੱਪਰ ਕੁਝ ਵੀ ਨਹੀਂ..!', ਨੀਰੂ ਬਾਜਵਾ ਨੇ 'ਥਾਪੀ' ਫ਼ਿਲਮ ਦੀ ਰਿਲੀਜ਼ 'ਤੇ ਲਾਈ ਰੋਕ
‎Sunday, Oct 18, 2026 ।
‎
‎
18oct,2026, need24,‎ਮਨੋਰੰਜਨ ਡੈਸਕ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਨਵੀਂ ਆ ਰਹੀ ਫਿਲਮ 'ਥਾਪੀ' ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਫਿਲਮ ਥਾਪੀ ਜੋਂ ਕੀ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਸੀ, ਇਸ ਨੂੰ ਲੈ ਕੇ ਨੀਰੂ ਬਾਜਵਾ ਨੇ ਕਿਹਾ ਕਿ ਫਿਲਮ ਕਿਸੇ ਵੀ ਸਿਨੇਮਾਘਰਾਂ ਵਿੱਚ ਨਹੀਂ ਲੱਗੇਗੀ । ਇਹ ਫੈਸਲਾ ਨੀਰੂ ਵਲੋਂ ਪੰਜਾਬ ਵਿੱਚ ਚਲ ਰਹੇ ਹਾਲਾਤਾਂ ਦੌਰਾਨ ਲਿਆ ਗਿਆ ਹੈ ।
‎ਨੀਰੂ ਬਾਜਵਾ ਨੇ ਇਕ ਪੋਸਟ ਸ਼ੇਅਰ ਕਰ ਕੇ ਕਿਹਾ, 'ਅਸੀਂ ਅੱਜ ਜੋ ਵੀ ਹਾਂ ਪੰਜਾਬ 'ਤੇ ਪੰਜਾਬੀਅਤ ਕਰ ਕੇ ਹਾਂ। 'ਥਾਪੀ' ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੰਜਾਬ ਦੇ ਮੈਦਾਨਾਂ ਵਿੱਚ ਫਿਰ ਰੌਣਕ ਲੱਗੇ। ਸਿਨੇਮਾ ਲੋਕਾਂ ਲਈ ਹੁੰਦਾ ਲੋਕਾਂ ਤੋਂ ਵੱਡਾ ਕਦੇ ਵੀ ਨਹੀਂ ਅੱਜ ਜੋ ਵੀ ਪੰਜਾਬ ਦੇ ਹਾਲਾਤ ਨੇ, ਉਨ੍ਹਾਂ ਨੂੰ ਦੇਖਦੇ ਹੋਏ ਮੈਂ ਤੇ ਮੇਰੀ ਟੀਮ ਨੇ ਇਹ ਫੈਸਲਾ ਲਿਆ ਕਿ ਸਾਡੇ ਲਈ ਪੰਜਾਬ ਤੋਂ ਉੱਪਰ ਕੁਛ ਵੀ ਨਹੀਂ ਹੈ ਤੇ ਅਸੀਂ ਆਪਣੀ ਫਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ। ਕੱਲ੍ਹ ਤੋਂ ਫਿਲਮ ਕਿਸੇ ਵੀ ਸਿਨੇਮਾਘਰਾਂ 'ਚ ਨਹੀਂ ਹੋਵੇਗੀ, ਸੋ ਜਦ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਰਹਾਂਗੇ।
📲Get App