🔥 ट्रेंडिंग జయశంకర్ భూపాలపల్లి జిల్లాలో 10 ఆయుష్ ఉ... हजारीबाग में दुर्गा पूजा के मद्देनजर भ... આસપુર શાળામાં ભવ્ય ગરબાનું આયોજન: વિદ્... हजारीबाग सदर अनुमंडल क्षेत्र में दुर्ग... ചാലിൽതൊടി-പയ്യനാഴി കോൺക്രീറ്റ് റോഡ് നാ... ग्रामीण कांग्रेस अध्यक्ष ने तालुका पंच...
17 अक्टू. 2026•
ગુજરાતી मराठी ਪੰਜਾਬੀ বাংলা
ਯੂਪੀ ਤੋਂ ਲਿਆਂਦੇ ਗੈਰ ਕਾਨੂੰਨੀ ਝੋਨੇ ਦਾ ਟਰੱਕ ਫਡ਼ਿਆ, ਮਾਮਲਾ ਦਰਜ।
कृषि

ਯੂਪੀ ਤੋਂ ਲਿਆਂਦੇ ਗੈਰ ਕਾਨੂੰਨੀ ਝੋਨੇ ਦਾ ਟਰੱਕ ਫਡ਼ਿਆ, ਮਾਮਲਾ ਦਰਜ।

✍️ रिपोर्टर: Shamsher Singh 🗓 17 अक्टू. 2026, 08:15 PM 👁 24
शेयर करें: 💬 WhatsApp 📘 Facebook 𝕏 Post

ਯੂਪੀ ਤੋਂ ਲਿਆਂਦੇ ਗੈਰ ਕਾਨੂੰਨੀ ਝੋਨੇ ਦਾ ਟਰੱਕ ਫਡ਼ਿਆ, ਮਾਮਲਾ ਦਰਜ।

ਯੂਪੀ ਤੋਂ ਲਿਆਂਦੇ ਗੈਰ ਕਾਨੂੰਨੀ ਝੋਨੇ ਦਾ ਟਰੱਕ ਫਡ਼ਿਆ, ਮਾਮਲਾ ਦਰਜ।
ਸ਼ਮਸ਼ੇਰ ਸਿੰਘ ਮਰਾੜ;‎ਨੀਡ24,ਦੇਵੀਗਡ਼੍ਹ : ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਝੋਨੇ ਦਾ ਭਾਅ ਘੱਟ ਹੋਣ ਕਾਰਨ ਤੇ ਕਿਸਾਨਾਂ ਲਈ ਸਰਕਾਰੀ ਮਾਰਕੀਟਿੰਗ ਨਾ ਹੋਣ ਕਾਰਨ ਉੱਥੋਂ ਦੇ ਕੁਝ ਵਪਾਰੀ ਕਿਸਾਨਾ ਕੋਲੋਂ ਸਸਤੇ ਭਾਅ ਤੇ ਝੋਨਾ ਲਿਆ ਕੇ ਚੋਰ ਮੋਰੀ ਰਾਹੀਂ ਪੰਜਾਬ ਦੀਆਂ ਮੰਡੀਆਂ ਵਿਚ ਵੇਚਕੇ ਮੋਟਾ ਮੁਨਾਫਾ ਕਮਾ ਰਹੇ ਹਨ ਤੇ ਪੰਜਾਬ ਸਰਕਾਰ ਨੂੰ ਚੂਨਾ ਲਗਾ ਰਹੇ ਹਨ।
‎ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਧਿਆਨ ਵਿਚ ਆਇਆ, ਜਿੱਥੇ ਮਾਰਕੀਟ ਕਮੇਟੀ ਦੁੱਧਨਸਾਧਾਂ ਤੇ ਖੁਰਾਕ ਤੇ ਸਿਵਲ ਸਪਲਾਈ ਵੱਲੋਂ ਇੰਟਰ ਸਟੇਟ ਬੈਰੀਅਰ 'ਤੇ ਝੋਨੇ ਦਾ ਇਕ ਭਰਿਆ ਟਰੱਕ ਕਾਬੂ ਕੀਤਾ ਹੈ ਜੋ ਕਿ ਉੱਤਰ ਪ੍ਰਦੇਸ਼ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਲਈ ਲਿਆਂਦਾ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਮੰਡੀ ਅਫਸਰ ਪਟਿਆਲਾ ਅਸਲਮ ਮੁਹੰਮਦ ਦੀ ਅਗਵਾਈ ਹੇਠ ਐੱਸਡੀਐੱਮ ਦੁੱਧਨਸਾਧਾਂ ਹਰਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਝੋਨੇ ਨੂੰ ਰੋਕਣ ਲਈ ਬੈਰੀਅਰ ਤੇ ਮੁਲਾਜ਼ਮਾਂ ਦੀਆਂ ਡਿਉਟੀਆਂ ਲਗਾ ਕੇ 24 ਘੰਟੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਸਕੱਤਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਥਾਣਾਂ ਜੁਲਕਾਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਬੀਤੇ ਦਿਨ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਖੁਰਾਕ ਤੇ ਸਿਵਲ ਸਪਲਾਈ ਦੇ ਕਰਮਚਾਰੀਆਂ ਵੱਲੋਂ ਇੱਕ ਟਰੱਕ ਨੰਬਰ ਐਚ.ਪੀ. 72 ਡੀ-5277 ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈੱਕ ਕੀਤਾ ਤਾਂ ਉਸ 'ਚੋਂ ਪੀਆਰ ਝੋਨਾ ਬਰਾਮਦ ਹੋਇਆ ਹੈ ਜਿਸ ਨੂੰ ਦੋਸ਼ੀ ਡਰਾਈਵਰ ਜਗਦੇਵ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਲੈ ਕੇ ਆਇਆ ਸੀ।
‎
‎ਇਸ ਝੋਨੇ ਨੂੰ ਰਮੇਸ਼ ਲਾਲ ਪੁੱਤਰ ਸੰਦਰ ਲਾਲ ਵਾਸੀ ਕਰਨਾਲ ਵੱਲੋਂ ਭੇਜਿਆ ਗਿਆ ਸੀ। ਟਰੱਕ ਦੀ ਜਾਂਚ ਦੌਰਾਨ ਡਰਾਈਵਰ ਤੇ ਉਸਦੇ ਨਾਲ ਮੌਜੂਦ ਵਿਅਕਤੀ ਨੂੰ ਝੋਨੇ ਸਬੰਧੀ ਲੋਡ਼ੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਅਜਿਹਾ ਤਸੱਲੀਬਖਸ਼ ਜਵਾਬ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ, ਜਿਸ ਨਾਲ ਉਕਤ ਝੌਨੇ ਦੀ ਆਮਦ ਨੂੰ ਸਹੀ ਸਾਬਿਤ ਕੀਤਾ ਜਾ ਸਕੇ। ਸਕੱਤਰ ਨੇ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਕੇਸ ਦਰਜ ਕੀਤਾ ਗਿਆਹੈ। ਇਸ ਮੌਕੇ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਤੇ ਜ਼ਿਲ੍ਹਾ ਮੰਡੀ ਅਫਸਰ ਪਟਿਆਲਾ ਅਸਲਮ ਮੁਹੰਮਦ ਨੇ ਬੈਰੀਅਰ ਦੀ ਚੈਕਿੰਗ ਦੌਰਾਨ ਕਿਹਾ ਕਿ ਝੌਨੇ ਦੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਕੋਈ ਵਿਅਕਤੀ, ਆਡ਼ਤੀ, ਲੇਬਰ ਜਾਂ ਕੋਈ ਹੋਰ ਸ਼ਰਾਰਤੀ ਅਨਸਰ ਗੈਰ ਕਾਨੂੰਨੀ ਝੋਨਾ ਪੰਜਾਬ ਵਿਚ ਲਿਆਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੋ ਮੌਕੇ ਅਸ਼ੋਕ ਕੁਮਾਰ ਸਕੱਤਰ ਮਾਰਕੀਟ ਕਮੇਟੀ ਨਾਲ ਮੌਜੂਦ ਸਨ।
📲Get App