धर्म
ਭਾਜਪਾ ਆਗੂਆਂ ਨੇ ਲਹਿਰੀ ਸ਼ਾਹ ਮੰਦਰ ਵਿਖੇ ਦੁਰਗਾ ਪੂਜਾ ਸਮਾਗਮ ਵਿੱਚ ਕੀਤੀ ਸ਼ਿਰਕਤ
ਰੋਪੜ ਦੇ ਲਹਿਰੀ ਸ਼ਾਹ ਮੰਦਰ ਵਿਖੇ ਭਗਵਤੀ ਨਵ ਦੁਰਗਾ ਪੂਜਾ ਸਮਿਤੀ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਸ਼ਿਰਕਤ ਕੀਤੀ।
ਰੋਪੜ ਸਥਿਤ ਲਹਿਰੀ ਸ਼ਾਹ ਮੰਦਰ ਵਿਖੇ ਭਗਵਤੀ ਨਵ ਦੁਰਗਾ ਪੂਜਾ ਸਮਿਤੀ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰੋਪੜ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਅਤੇ ਰੋਪੜ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਸਾਥੀਆਂ ਸਮੇਤ ਪਹੁੰਚ ਕੇ ਮਾਤਾ ਰਾਣੀ ਦੇ ਦਰਸ਼ਨ ਕੀਤੇ। ਇਸ ਮੌਕੇ ਦੇਵੀ ਮਾਤਾ ਦੀ ਪੂਜਾ ਅਰਚਨਾ ਕੀਤੀ ਗਈ ਅਤੇ 56 ਪ੍ਰਕਾਰ ਦੇ ਭੋਗ ਅਰਪਿਤ ਕੀਤੇ ਗਏ।
ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਧਾਰਮਿਕ ਅਤੇ ਆਧਿਆਤਮਿਕ ਸੰਦੇਸ਼ ਨਾਲ ਜੋੜਨ ਦੇ ਉਦੇਸ਼ ਨਾਲ ਧਾਰਮਿਕ ਫ਼ਿਲਮ ‘ਹਨੂਮਾਨ ਅੰਸ਼’ ਵੀ ਦਿਖਾਈ ਗਈ। ਪੂਜਾ ਦੀਆਂ ਰਸਮਾਂ ਸੰਜੇ ਵਸ਼ਿਸ਼ਟ ਜੀ ਵੱਲੋਂ ਨਿਭਾਈਆਂ ਗਈਆਂ, ਜਿਸ ਦੌਰਾਨ ਮੰਦਰ ਵਿੱਚ ਸ਼ਰਧਾ ਅਤੇ ਭਗਤੀ ਵਾਲਾ ਮਾਹੌਲ ਬਣਿਆ ਰਿਹਾ।
ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਲੋਕਾਂ ਨੂੰ ਆਪਣੀਆਂ ਧਾਰਮਿਕ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।
ਇਸ ਮੌਕੇ ਪ੍ਰੇਮ ਪ੍ਰਕਾਸ਼ ਕੁਮਾਰ ਨੇ ਭਾਜਪਾ ਟੀਮ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਜੀਤ ਰਾਮ ਵਰਮਾ, ਵਿਸ਼ਨੂੰ ਭਟਨਾਗਰ, ਹਿੰਮਤ ਸਿੰਘ ਗਿਰਨ, ਧਰਮਿੰਦਰ ਕੁਮਾਰ, ਰਾਜ ਕੁਮਾਰ ਰਾਜੂ, ਪੰਕਜ ਸ਼ਰਮਾ, ਸਤਿਆ ਨਾਰਾਇਣ ਜੀ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ।