🔥 TRENDING જેતપુરના કેમિકલયુક્ત પાણી મુદ્દે પોરબં... AP Govt Assigns 11 IAS Officers to New... Special Chief Secretary Urges Daily En... McCain Foods to Acquire Falcon Agrifri... Mehul Telecom launches three new franc... Gujarat Congress MLA Jignesh Mevani Bo...
12 Oct 2026•
ગુજરાતી मराठी ਪੰਜਾਬੀ বাংলা
Food

ਸ਼ਖਸ ਨੇ ਆਨਲਾਈਨ ਆਰਡਰ ਕੀਤੀ ਫੁੱਲਗੋਭੀ, ਜਦੋਂ ਆਈ ਡਿਲੀਵਰੀ ਤਾਂ ਦੇਖ ਰਹਿ ਗਿਆ ਹੈਰਾਨ

✍️ Reporter: Shamsher Singh 🗓 12 Oct 2026, 03:14 PM 👁 19
Watch on: ▶️ YouTube
Share: 💬 WhatsApp 📘 Facebook 𝕏 Post

ਸ਼ਖਸ ਨੇ ਆਨਲਾਈਨ ਆਰਡਰ ਕੀਤੀ ਫੁੱਲਗੋਭੀ, ਜਦੋਂ ਆਈ ਡਿਲੀਵਰੀ ਤਾਂ ਦੇਖ ਰਹਿ ਗਿਆ ਹੈਰਾਨ

ਸ਼ਖਸ ਨੇ ਆਨਲਾਈਨ ਆਰਡਰ ਕੀਤੀ ਫੁੱਲਗੋਭੀ, ਜਦੋਂ ਆਈ ਡਿਲੀਵਰੀ ਤਾਂ ਦੇਖ ਰਹਿ ਗਿਆ ਹੈਰਾਨ
‎Monday, Oct 12, 2026 - ਅਜਿਹਾ ਹੀ ਕੁਝ ਚੇਨਈ ਦੇ ਰਹਿਣ ਵਾਲੇ ਅਸ਼ਵਨੀ ਮੁਰਲੀ ਨਾਲ ਹੋਇਆ, ਜਦੋਂ ਉਸ ਨੇ ਜ਼ੈਪਟੋ ਤੋਂ ਫੁੱਲਗੋਭੀ ਆਰਡਰ ਕੀਤੀ।ਆਰਡਰ ਮਿਲਣ ਤੋਂ ਬਾਅਦ ਅਸ਼ਵਨੀ ਨੇ ਜਦੋਂ ਪੈਕੇਟ ਖੋਲ੍ਹਿਆ ਤਾਂ ਉਸ ਨੂੰ ਫੁੱਲਗੋਭੀ ਤੋਂ ਜ਼ਿਆਦਾ ਉਸ ਦੇ ਪੱਤੇ ਅਤੇ ਡੰਠਲ ਨਜ਼ਰ ਆਏ। ਉਸ ਨੇ ਇਹ ਤਸਵੀਰ 'ਐਕਸ' 'ਤੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਕਰੀਬ 300 ਗ੍ਰਾਮ ਪੱਤੇ ਅਤੇ ਡੰਠਲ ਮਿਲੇ, ਜਦੋਂ ਕਿ ਖਾਣ ਲਾਇਕ ਫੁੱਲਗੋਭੀ ਦਾ ਭਾਰ ਸਿਰਫ਼ 149 ਗ੍ਰਾਮ ਸੀ।
‎
‎ਅਸ਼ਵਨੀ ਨੇ ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਸਵਾਲ ਕੀਤਾ ਕਿ ਜਦੋਂ ਗਾਹਕ ਸਬਜ਼ੀ ਲਈ ਪੈਸੇ ਦੇ ਰਿਹਾ ਹੈ ਤਾਂ ਉਸ ਨੂੰ ਇੰਨੀ ਖ਼ਰਾਬ ਕੁਆਲਿਟੀ ਦਾ ਸਾਮਾਨ ਕਿਉਂ ਮਿਲਣਾ ਚਾਹੀਦਾ। ਜਦੋਂ ਅਸ਼ਵਨੀ ਨੇ ਜ਼ੈਪਟੋ ਦੇ ਕਸਟਮਰ ਸਪੋਰਟ ਨਾਲ ਸੰਪਰਕ ਕਰ ਕੇ ਰਿਫੰਡ ਜਾਂ ਰਿਪਲੇਸਮੈਂਟ ਦੀ ਮੰਗ ਕੀਤੀ ਤਾਂ ਉਸ ਨੂੰ ਰਾਹਤ ਨਹੀਂ ਮਿਲੀ। ਉਸ ਅਨੁਸਾਰ, ਕੰਪਨੀ ਦੇ ਕਸਟਮਰ-ਸਪੋਰਡ ਬਾਟ ਨੇ ਉਸ ਦੀ ਸ਼ਿਕਾਇਤ ਨੂੰ ਅੱਗੇ ਵਧਾਉਣ ਦੀ ਬਜਾਏ ਉਸ ਨੂੰ ਈ-ਮੇਲ ਕਰਨ ਲਈ ਕਿਹਾ।
‎
‎ਇਸ ਤੋਂ ਬਾਅਦ ਉਸ ਨੂੰ ਇਕ ਆਟੋਮੇਟੇਡ ਜਵਾਬ ਮਿਲਿਆ। ਇਸ 'ਚ ਕਿਹਾ ਗਿਆ ਕਿ ਡਿਲੀਵਰੀ ਕੀਤੀ ਗਈ ਫੁੱਲਗੋਭੀ ਦੀ ਜਾਂਚ ਕੀਤੀ ਗਈ ਹੈ ਅਤੇ ਉਹ ਕੰਪਨੀ ਦੇ ਤੈਅ ਕੁਆਲਿਟੀ ਸਟੈਂਡਰਡ ਅਨੁਸਾਰ ਹੈ। ਬਾਟ ਨੇ ਅਸੁਵਿਧਾ ਲਈ ਮੁਆਫ਼ੀ ਵੀ ਮੰਗੀ ਪਰ ਨਾਲ ਹੀ ਸਾਫ਼ ਕਰ ਦਿੱਤਾ ਕਿ ਇਸ ਆਰਡਰ 'ਤੇ ਰਿਫੰਡ ਜਾਂ ਰਿਪਲੇਸਮੈਂਟ ਨਹੀਂ ਦਿੱਤਾ ਜਾ ਸਕਦਾ। ਜਿਵੇਂ ਹੀ ਅਸ਼ਵਨੀ ਦੀ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਲੋਕਾਂ ਨੇ ਮਜ਼ੇਦਾਰ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਕ ਯੂਜ਼ਰ ਨੇ ਇਸ ਸਥਿਤੀ 'ਤੇ ਹਾਸੇ-ਮਜ਼ਾਕ ਨਾਲ ਟਿੱਪਣੀ ਕਰਦੇ ਹੋਏ ਕਿਹਾ ਕਿ ਜ਼ੈਪਟੋ ਫੁੱਲਗੋਭੀ ਭੇਜਣਾ ਭੁੱਲ ਗਿਆ ਅਤੇ ਇਸ ਦੀ ਬਜਾਏ ਸਿਰਫ਼ "ਫਲਾਵਰ" ਭੇਜ ਦਿੱਤਾ। ਹਾਲਾਂਕਿ, ਕਈ ਯੂਜ਼ਰਸ ਨੇ ਇਸ ਘਟਨਾ ਨੂੰ ਮਜ਼ਾਕ ਤੋਂ ਪਰੇ ਲੈ ਲਿਆ ਅਤੇ ਇਕ ਗੰਭੀਰ ਸਵਾਲ ਨਾਲ ਜੋੜਿਆ।
📲Get App