🔥 TRENDING દાણીલીમડા પોલીસે લૂંટના અનડીટેકટ ગુનાન... જામનગરમાં ૮૦ લીટર હાનિકારક દૂધનો જથ્થો... CJP के तीनों नेताओं को रिहा किया गया..... વસ્ત્રાલની અક્ષરધામ સોસાયટીમાં દારૂડિય... આંતરરાષ્ટ્રીય હિન્દુ પરિષદના અધ્યક્ષ ડ... Indian Citizen Injured in BSF Firing;...
11 Oct 2026•
ગુજરાતી मराठी ਪੰਜਾਬੀ বাংলা
Lifestyle

ਮਸ਼ੀਨ ’ਚ ਚੁੰਨੀ ਫਸਣ ਨਾਲ ਮੁਟਿਆਰ ਦੀ ਮੌਤ

✍️ Reporter: Shamsher Singh 🗓 11 Oct 2026, 09:48 AM 👁 16
Share: 💬 WhatsApp 📘 Facebook 𝕏 Post

ਮਸ਼ੀਨ ’ਚ ਚੁੰਨੀ ਫਸਣ ਨਾਲ ਮੁਟਿਆਰ ਦੀ ਮੌਤ

: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਫੈਕਟਰੀ ਅੰਦਰ ਵਾਪਰੇ ਹਾਦਸੇ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ। ਨੱਟ-ਬੋਲਟ ਬਣਾਉਣ ਵਾਲੀ ਮਸ਼ੀਨ ’ਤੇ ਕੰਮ ਕਰ ਰਹੀ ਮੁਟਿਆਰ ਦੀ ਚੁੰਨੀ ਮਸ਼ੀਨ ਵਿੱਚ ਫਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗੁਆਉਣ ਵਾਲੀ ਮੁਟਿਆਰ ਦੀ ਪਛਾਣ ਪਾਰੋ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੀ ਸੀ।ਪਾਰੋ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਫੈਕਟਰੀ ਪ੍ਰਬੰਧਕਾਂ ਦੀ ਕਥਿਤ ਲਾਪਰਵਾਹੀ ਨੂੰ ਲੈ ਕੇ ਰੋਸ ਜਤਾਇਆ। ਪਰਿਵਾਰ ਨੇ ਫੈਕਟਰੀ ਦੇ ਬਾਹਰ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਰੋ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਮਾਂ ਨਾਲ ਰਹਿੰਦੀ ਸੀ। ਅਜਿਹੇ ਵਿੱਚ ਉਸ ਦੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
📲Get App