🔥 TRENDING Kejriwal says voting for Congress aids... Devi urges teaching boys respect to cu... India defends satellite internet licen... Women Take Center Stage in Manipur’s T... Cold snap hits Punjab as temperature f... Delhi Govt to Launch Online Portal for...
09 Oct 2026•
ગુજરાતી मराठी ਪੰਜਾਬੀ বাংলা
National

ਲੇਬਰ ਕੈਂਪ ''ਚ ਲੱਗੀ ਭਿਆਨਕ ਅੱਗ

✍️ Reporter: Shamsher Singh 🗓 09 Oct 2026, 07:30 AM 👁 14
Share: 💬 WhatsApp 📘 Facebook 𝕏 Post

ਲੇਬਰ ਕੈਂਪ ''ਚ ਲੱਗੀ ਭਿਆਨਕ ਅੱਗ

ਮੁੰਬਈ ਦੇ ਮੁਲੁੰਦ ਈਸਟ ਸਥਿਤ ਟਾਟਾ ਕਾਲੋਨੀ ਵਿੱਚ ਬਣੇ ਇੱਕ ਲੇਬਰ ਕੈਂਪ ਵਿੱਚ ਵੀਰਵਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੌਰਾਨ ਕੈਂਪ ਵਿੱਚ ਰੱਖੇ 7 ਗੈਸ ਸਿਲੰਡਰ ਧਮਾਕੇ ਨਾਲ ਫਟ ਗਏ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਭਾਜੜ ਮਚ ਗਈ।
‎
‎
‎
‎ਘਟਨਾ ਦੀ ਸੂਚਨਾ ਮਿਲਦਿਆਂ ਹੀ ਲਗਭਗ 15 ਫਾਇਰ ਬ੍ਰਿਗੇਡ ਗੱਡੀਆਂ, ਐਂਬੂਲੈਂਸਾਂ, ਨਵਘਰ ਪੁਲਸ ਅਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
‎
‎ ਅੱਗ ਲੱਗਣ ਦਾ ਸ਼ੁਰੂਆਤੀ ਕਾਰਨ ਗੈਸ ਸਿਲੰਡਰ ਫਟਣਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਰਹੀ ਕਿ ਕੈਂਪ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
📲Get App