🔥 TRENDING Kusal Mendis appointed new captain of... India Coach Justifies Bhuvneshwar Kuma... Ajay Devgn’s Drishyam 3 Nears Rs 400 C... Ajay Devgn Keeps Door Open for Drishya... Rajkummar Rao Defends Dada Poster Afte... Christa Pike Faces Psychological Traum...
09 Oct 2026•
ગુજરાતી मराठी ਪੰਜਾਬੀ বাংলা
Science

ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ!

✍️ Reporter: Shamsher Singh 🗓 09 Oct 2026, 07:12 AM 👁 23
Watch on: ▶️ YouTube
Share: 💬 WhatsApp 📘 Facebook 𝕏 Post

ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ!

ਨਵੀਂ ਦਿੱਲੀ — 2 ਅਗਸਤ 2027 ਨੂੰ ਆਕਾਸ਼ ਵਿੱਚ ਇੱਕ ਅਜਿਹੀ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ, ਜਿਸ ਦਾ ਦੁਨੀਆ ਭਰ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਦਿਨ ਪੂਰਨ ਸੂਰਜ ਗ੍ਰਹਿਣ ਲੱਗੇਗਾ, ਜਿਸ ਦੌਰਾਨ ਚੰਦਰਮਾ ਲਗਭਗ 6 ਮਿੰਟ 23 ਸੈਕੰਡ ਤੱਕ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲਵੇਗਾ ਅਤੇ ਦਿਨ ਦੇ ਸਮੇਂ ਰਾਤ ਵਰਗਾ ਹਨ੍ਹੇਰਾ ਛਾ ਜਾਵੇਗਾ।
‎
‎
‎ਵਿਗਿਆਨੀਆਂ ਮੁਤਾਬਕ, ਇਹ 1991 ਤੋਂ ਬਾਅਦ ਜ਼ਮੀਨ ਤੋਂ ਦਿਖਾਈ ਦੇਣ ਵਾਲਾ ਸਭ ਤੋਂ ਲੰਬਾ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਸ ਤੋਂ ਬਾਅਦ ਸਾਲ 2114 ਤੱਕ (ਯਾਨੀ ਅਗਲੇ 88 ਸਾਲਾਂ ਤੱਕ) ਧਰਤੀ 'ਤੇ ਇੰਨਾ ਲੰਬਾ ਪੂਰਨ ਸੂਰਜ ਗ੍ਰਹਿਣ ਹੋਰ ਕਿਤੇ ਵੀ ਦਿਖਾਈ ਨਹੀਂ ਦੇਵੇਗਾ।
‎
‎ਕਿਹੜੇ ਦੇਸ਼ਾਂ ਵਿੱਚ ਦਿਖਾਈ ਦੇਵੇਗਾ ਪੂਰਨ ਸੂਰਜ ਗ੍ਰਹਿਣ? 
‎ਇਹ ਪੂਰਨ ਸੂਰਜ ਗ੍ਰਹਿਣ ਸਪੇਨ, ਉੱਤਰੀ ਅਫਰੀਕਾ ਅਤੇ ਮੱਧ-ਪੂਰਬ (ਮਿਡਲ-ਈਸਟ) ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ।
‎ਭਾਰਤ ਵਿੱਚ ਇਹ ਪੂਰਨ ਸੂਰਜ ਗ੍ਰਹਿਣ ਨਹੀਂ ਬਲਕਿ 'ਆੰਸ਼ਿਕ ਸੂਰਜ ਗ੍ਰਹਿਣ' ਵਜੋਂ ਦਿਖਾਈ ਦੇਵੇਗਾ। ਇਹ ਦੁਪਹਿਰ ਤੋਂ ਬਾਅਦ ਲਗਭਗ 3:50 ਵਜੇ ਦੇਖਿਆ ਜਾ ਸਕੇਗਾਸੂਰਜ ਨੂੰ ਸਿੱਧਾ ਦੇਖਣ ਨਾਲ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
📲Get App