🔥 TRENDING जानिया पुल पर मिली लावारिस नाबालिक, मद... अखिलेश यादव के निर्देश पर मनोज कुमार व... Shiv Sena MLA Enters Hingoli Polling B... Congress Revamps Uttar Pradesh Team, I... New Uttar Pradesh Congress chief vows... Union Minister Nitin Gadkari Announces...
03 Oct 2026•
ગુજરાતી मराठी ਪੰਜਾਬੀ বাংলা

ਬਠਿੰਡਾ ਵਿੱਚ ਪਤੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ

✍️ Reporter: Pardeep Kumar 🗓 03 Oct 2026, 03:30 PM 👁 13
Watch on: ▶️ YouTube
Share: 💬 WhatsApp 📘 Facebook 𝕏 Post

ਬਠਿੰਡਾ ਵਿੱਚ ਪਤੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ

ਬਠਿੰਡਾ ਵਿੱਚ ਪਤੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ
ਪੁਲਿਸ ਮੁਤਾਬਕ ਪਤਨੀ ਨੇ ਕਥਿਤ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕੀਤੀ
ਬਠਿੰਡਾ ਦੇ ਥਾਣਾ ਮੌੜ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਵਿੱਚ 27 ਸਾਲਾ ਰਾਜਪਾਲ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ।
ਸ਼ੁਰੂ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗਿਆ, ਕਿਉਂਕਿ ਰਾਜਪਾਲ ਦੀ ਲਾਸ਼ ਘਰ ਦੀ ਰਸੋਈ ਵਿੱਚ ਲਟਕਦੀ ਮਿਲੀ। ਪਰ ਜਾਂਚ ਦੌਰਾਨ CCTV ਦਾ DVR ਅਤੇ ਮ੍ਰਿਤਕ ਤੇ ਉਸ ਦੀ ਪਤਨੀ ਦੇ ਮੋਬਾਈਲ ਫੋਨ ਗਾਇਬ ਮਿਲਣ ਕਾਰਨ ਪੁਲਿਸ ਨੂੰ ਸ਼ੱਕ ਹੋਇਆ।
ਪੁਲਿਸ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਜਪਾਲ ਦੀ ਪਤਨੀ ਕਿਰਨਪਾਲ ਕੌਰ ਦੇ ਬ੍ਰਹਮਜੀਤ ਸਿੰਘ ਨਾਲ ਕਥਿਤ ਸਬੰਧ ਸਨ। ਪੁਲਿਸ ਦਾ ਦੋਸ਼ ਹੈ ਕਿ ਦੋਵਾਂ ਨੇ ਮਿਲ ਕੇ ਰਾਜਪਾਲ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਅਤੇ ਬਾਅਦ ਵਿੱਚ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਰਸੋਈ ਵਿੱਚ ਲਟਕਾ ਦਿੱਤਾ।
ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਦੋਵਾਂ ਖ਼ਿਲਾਫ਼ ਕਤਲ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
📲Get App