🔥 TRENDING પ્રજા માટે મોટા સંકેત અંજાર પોલીસે ‘ચડ્ડી-બનિયાન ગેંગ’ના 4 સ... India and Russia deepen maritime coope... Kolkata Forecast: Rain Likely Ahead of... Hyderabad Placed 31st in Telangana for... AISA Protesters Gather at Jantar Manta...
03 Oct 2026•
ગુજરાતી मराठी ਪੰਜਾਬੀ বাংলা
Health

ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਦੀ ਮੀਟਿੰਗ: ਪੇਟ, ਲੀਵਰ ਅਤੇ ਅੱਖਾਂ ਦੀ ਸਿਹਤ 'ਤੇ ਚਰਚਾ

✍️ Reporter: Sandeep Kumar Joshi 🗓 03 Oct 2026, 04:29 PM 👁 21
Watch on: ▶️ YouTube
Share: 💬 WhatsApp 📘 Facebook 𝕏 Post

ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.), ਰੂਪਨਗਰ ਵੱਲੋਂ ਪੇਟ ਅਤੇ ਲੀਵਰ ਦੀਆਂ ਬਿਮਾਰੀਆਂ ਅਤੇ ਅੱਖਾਂ ਦੀ ਸੰਭਾਲ ਬਾਰੇ ਜਾਣਕਾਰੀ ਦੇਣ ਲਈ ਇੱਕ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸੰਸਥਾ ਦੀ ਸਲਾਹਕਾਰ ਭਗਵੰਤ ਕੌਰ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।

ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.), ਰੂਪਨਗਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਸੰਸਥਾ ਦੀ ਸਲਾਹਕਾਰ ਅਤੇ ਸਮਾਜਸੇਵੀ ਮੈਡਮ ਭਗਵੰਤ ਕੌਰ ਦੇ ਅਕਾਲ ਚਲਾਣੇ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਪਰਮਿੰਦਰ ਕੌਰ ਪੰਦੋਹਲ, ਕੈਪਟਨ ਹਰਪਾਲ ਸਿੰਘ, ਇੰਸ. ਕੇਹਰ ਸਿੰਘ, ਸੁਰਿੰਦਰ ਸਿੰਘ ਨੰਗਲ ਅਤੇ ਰਾਜਿੰਦਰ ਸਿੰਘ ਨਨੂੰਆ ਨੇ ਮੈਡਮ ਭਗਵੰਤ ਕੌਰ ਵੱਲੋਂ ਸੰਸਥਾ ਅਤੇ ਸਮਾਜ ਲਈ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ।

ਮੀਟਿੰਗ ਦੌਰਾਨ ਡਾ. ਰਹਿਮਾਂਸ਼ੂ ਸੋਨੀ ਨੇ ਪੇਟ ਅਤੇ ਲੀਵਰ ਨਾਲ ਸਬੰਧਤ ਬਿਮਾਰੀਆਂ, ਉਨ੍ਹਾਂ ਦੇ ਕਾਰਨਾਂ ਅਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੋਨੀ ਗੈਸਟ੍ਰੋ ਅਤੇ ਲੀਵਰ ਹਸਪਤਾਲ, ਰੂਪਨਗਰ ਵੱਲੋਂ ਕੌਂਸਲ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਨੂੰ 10,000 ਰੁਪਏ ਦੀ ਸਹਾਇਤਾ ਵੀ ਭੇਟ ਕੀਤੀ ਗਈ। ਇਸ ਦੇ ਨਾਲ ਹੀ, ਅੱਖਾਂ ਦੇ ਮਾਹਿਰ ਡਾ. ਦੇਵਾਸ਼ਿਸ਼ ਸੇਠ ਨੇ ਅੱਖਾਂ ਦੀ ਸੰਭਾਲ ਅਤੇ ਵੱਖ-ਵੱਖ ਅੱਖਾਂ ਦੇ ਰੋਗਾਂ ਬਾਰੇ ਜਾਣਕਾਰੀ ਦਿੰਦਿਆਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਵਾਂ ਮਾਹਿਰਾਂ ਨੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨਜ਼ ਡਾਇਰੈਕਟਰੀ ਦੀਆਂ ਕਾਪੀਆਂ ਮੈਂਬਰਾਂ ਨੂੰ ਮੁਫ਼ਤ ਵੰਡੀਆਂ ਗਈਆਂ। ਮੈਡਮ ਭਗਵੰਤ ਕੌਰ ਦੇ ਵਿਛੋੜੇ ਦੇ ਮੱਦੇਨਜ਼ਰ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਮਨੋਰੰਜਨ ਸਮੇਤ ਹੋਰ ਰੁਟੀਨ ਪ੍ਰੋਗਰਾਮਾਂ ਨੂੰ ਸਥਗਿਤ ਰੱਖਿਆ ਗਿਆ। ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਬੀਰ ਸਿੰਘ ਚੀਮਾ ਸਮੇਤ ਕੌਂਸਲ ਕਾਰਜਕਾਰਣੀ ਦੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਜਨਰਲ ਸਕੱਤਰ ਪਰਮਿੰਦਰ ਕੌਰ ਪੰਦੋਹਲ ਨੇ ਕੀਤਾ। ਅੰਤ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮੈਡਮ ਭਗਵੰਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ 10 ਅਕਤੂਬਰ ਦਿਨ ਸ਼ਨੀਚਰਵਾਰ ਨੂੰ ਗੁਰੂਦਵਾਰਾ ਹੈਡ ਦਰਵਾਰ ਟਿੱਬੀ ਸਾਹਿਬ ਵਿਖੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
📲Get App