🔥 ट्रेंडिंग પાટણમાં ૭ ઓક્ટોબરે યોજાશે ‘સેવા જ્યોતિ... फरीदाबाद: श्री बालाजी हनुमान मंदिर में... बेटिम में कुत्तों की मौतों की जांच शुर... सरकार ने नई नियमों के तहत चार‑स्तरीय क... आरबीआई ने क्यू3 FY27 से सात नए राज्यों... नागालैंड फिल्म निर्माता थीजा रियो ने ‘...
02 अक्टू. 2026•
ગુજરાતી मराठी ਪੰਜਾਬੀ বাংলা
अपराध

ਚੋਰੀ ਹੋਏ ਮੋਟਰਸਾਈਕਲ ਦੇ ਚੰਡੀਗੜ੍ਹ ’ਚ ਕੱਟੇ ਤਿੰਨ ਚਲਾਨ, ਮਾਲਕ ਹੈਰਾਨ

✍️ रिपोर्टर: Gaurav Sharma 🗓 01 अक्टू. 2026, 11:34 PM 👁 30
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post

ਚੋਰੀ ਹੋਏ ਮੋਟਰਸਾਈਕਲ ਦੇ ਚੰਡੀਗੜ੍ਹ ’ਚ ਕੱਟੇ ਤਿੰਨ ਚਲਾਨ, ਮਾਲਕ ਹੈਰਾਨ

ਚੋਰੀ ਹੋਏ ਮੋਟਰਸਾਈਕਲ ਦੇ ਚੰਡੀਗੜ੍ਹ ’ਚ ਕੱਟੇ ਤਿੰਨ ਚਲਾਨ, ਮਾਲਕ ਹੈਰਾਨ

ਡੇਰਾਬੱਸੀ ਤੋਂ ਚੋਰੀ ਹੋਇਆ ਸੀ ਮੋਟਰਸਾਈਕਲ, ਚਲਾਨਾਂ ਰਾਹੀਂ ਚੰਡੀਗੜ੍ਹ ’ਚ ਚੱਲਣ ਦਾ ਲੱਗਾ ਪਤਾ

ਡੇਰਾਬੱਸੀ ਤੋਂ ਚੋਰੀ ਹੋਏ ਇੱਕ ਮੋਟਰਸਾਈਕਲ ਦੇ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸਬੰਧੀ ਤਿੰਨ ਚਲਾਨ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਉਸ ਦੇ ਚਲਾਨਾਂ ਦੇ ਸੁਨੇਹੇ ਲਗਾਤਾਰ ਅਸਲ ਮਾਲਕ ਦੇ ਮੋਬਾਈਲ ’ਤੇ ਪਹੁੰਚ ਰਹੇ ਹਨ। ਪੀੜਤ ਨੇ ਪੁਲਿਸ ਤੋਂ ਚਲਾਨਾਂ ਰਾਹੀਂ ਮਿਲ ਰਹੀ ਜਾਣਕਾਰੀ ਦੇ ਆਧਾਰ ’ਤੇ ਮੋਟਰਸਾਈਕਲ ਦੀ ਭਾਲ ਕਰਨ ਦੀ ਮੰਗ ਕੀਤੀ ਹੈ।

ਬਰਵਾਲਾ ਰੋਡ ਦੇ ਰਹਿਣ ਵਾਲੇ ਨਿਤਿਨ ਕੁਮਾਰ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਸ਼ਾਮ ਕਰੀਬ 7 ਵਜੇ ਗੁੱਗਾ ਮਾੜੀ ਦੇ ਸਾਹਮਣੇ ਤੋਂ ਉਸ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ। ਇਸ ਸਬੰਧੀ ਉਸ ਵੱਲੋਂ ਡੇਰਾਬੱਸੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।

ਨਿਤਿਨ ਅਨੁਸਾਰ ਮੋਟਰਸਾਈਕਲ ਚੋਰੀ ਹੋਣ ਦੇ ਅਗਲੇ ਦਿਨ ਹੀ ਉਸ ਦੇ ਮੋਬਾਈਲ ’ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਦਾ ਸੁਨੇਹਾ ਆਇਆ। ਪਹਿਲਾ ਚਲਾਨ 30 ਸਤੰਬਰ ਨੂੰ ਸਵੇਰੇ ਕਰੀਬ 9:30 ਵਜੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਵਿਖੇ ਰੈੱਡ ਲਾਈਟ ਦੀ ਉਲੰਘਣਾ ਸਬੰਧੀ ਹੋਇਆ। ਇਸੇ ਦਿਨ ਦੁਪਹਿਰ ਕਰੀਬ 12:30 ਵਜੇ ਮੁੜ ਉਸੇ ਇਲਾਕੇ ਵਿੱਚ ਦੂਜਾ ਚਲਾਨ ਹੋ ਗਿਆ। ਇਸ ਤੋਂ ਬਾਅਦ 1 ਅਕਤੂਬਰ ਨੂੰ ਸਵੇਰੇ ਕਰੀਬ 7:30 ਵਜੇ ਤੀਜਾ ਚਲਾਨ ਹੋਣ ਦਾ ਸੁਨੇਹਾ ਵੀ ਉਸ ਦੇ ਮੋਬਾਈਲ ’ਤੇ ਪਹੁੰਚ ਗਿਆ।

ਪੀੜਤ ਨੇ ਦੱਸਿਆ ਕਿ ਉਹ ਚਲਾਨਾਂ ਸਬੰਧੀ ਜਾਣਕਾਰੀ ਅਤੇ ਹੋਰ ਵੇਰਵੇ ਪੁਲਿਸ ਨਾਲ ਸਾਂਝੇ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਚਲਾਨਾਂ ਰਾਹੀਂ ਮੋਟਰਸਾਈਕਲ ਦੇ ਚੰਡੀਗੜ੍ਹ ਵਿੱਚ ਚੱਲਣ ਸਬੰਧੀ ਅਹਿਮ ਜਾਣਕਾਰੀ ਮਿਲ ਰਹੀ ਹੈ, ਜਿਸ ਦੇ ਆਧਾਰ ’ਤੇ ਇਸ ਦੀ ਭਾਲ ਵਿੱਚ ਮਦਦ ਮਿਲ ਸਕਦੀ ਹੈ।

ਨਿਤਿਨ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ। ਉਸ ਨੇ ਡੇਰਾਬੱਸੀ ਪੁਲਿਸ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਪੁਲਿਸ ਨਾਲ ਤਾਲਮੇਲ ਕਰਕੇ ਟ੍ਰੈਫਿਕ ਕੈਮਰਿਆਂ ਅਤੇ ਚਲਾਨਾਂ ਨਾਲ ਸਬੰਧਤ ਜਾਣਕਾਰੀ ਦੀ ਮਦਦ ਨਾਲ ਉਸ ਦੇ ਮੋਟਰਸਾਈਕਲ ਦਾ ਜਲਦੀ ਪਤਾ ਲਗਾਇਆ ਜਾਵੇ।
ਪੀੜਤ ਮੁਤਾਬਕ ਉਸ ਵੱਲੋਂ ਦਿੱਤੀ ਸ਼ਿਕਾਇਤ ਸਬੰਧੀ ਪੁਲਿਸ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।
ਉਧਰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਖਿਆ ਕਿ ਉਹ ਕਾਰਵਾਈ ਕਰਾ ਕੇ ਮੋਟਰਸਾਈਕਲ ਦੀ ਲੱਭਣ ਲਈ ਟੀਮ ਦੀ ਡਿਊਟੀ ਲਗਾ ਰਹੇ ਹਨ।
📲Get App