🔥 TRENDING Full Traffic Congestion Reported at Mi... Map error labels Assam as ‘Akom’, prom... Assam Launches 5-Year Plan to Boost To... IRFC Grants ₹4,200-Crore Term Loan to... Jharkhand HC Rules Property Sale Canno... Jharkhand JAC Compartment Result 2027...
29 Sep 2026•
ગુજરાતી मराठी ਪੰਜਾਬੀ বাংলা
Sports

ਸਾਡੇ ਵਿਰਸੇ ਦੀ ਸਪਾਟੇ ਡੰਡ ਕੱਢਣ ਦੀ ਪ੍ਰਕਿਰਿਆ ਹੇਠ ਮੁਕਾਬਲੇ ਕਰਵਾਏ ਗਏ

✍️ Reporter: Ram Krishan 🗓 29 Sep 2026, 01:02 AM 👁 15
Share: 💬 WhatsApp 📘 Facebook 𝕏 Post

ਪਿੰਡ ਮਲੋਟ ਦੇ ਸੀਨੀਅਰ ਸੈਕਡਰੀ ਸਕੂਲ ਵਿਖੇ ਸਪਾਟੇ ਡੰਡ ਬੈਠਕ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਡੰਡ ਲਗਾਉਣ ਵਾਲੇ ਖਡਾਰੀਆਂ ਨੇ ਭਾਗ ਲਿਆ ਜਿਸ ਦੀ ਵੀਡੀਓ ਨਾਲ ਭੇਜੀ ਜਾ ਰਹੀ ਹੈ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਸੀ ਕਿ ਸਾਡੇ ਵਿਰਸੇ ਦੀ ਭੁੱਲੀ ਹੋਈ ਖੇਡ ਨੂੰ ਫਿਰ ਤੋਂ ਉਜਾਗਰ ਕਰਨ ਲਈ ਪਿੰਡ ਦੇ ਨੌਜਵਾਨ ਕੁਲਦੀਪ ਕੁਮਾਰ ਸ਼ਰਮਾ ਕਾਕੂ ਗਿੱਲ ਕੁਲਵੀਰ ਸਿੰਘ ਗਿੱਲ ਆਦਿ ਨੇ ਉਤਸ਼ਾਹ ਨਾਲ ਇਸ ਸੇਵਾ ਨੂੰ ਨਿਭਾਇਆ

ਪਿੰਡ ਮਲੋਟ ਦੇ ਸਰਕਾਰੀ ਹਾਈ ਸਕੂਲ ਵਿਖੇ ਸਪਾਟੇ ਖੇਡ ਜਿਸ ਨੂੰ ਡੰਡ ਮਾਰਨੇ ਵੀ ਕਿਹਾ ਜਾਂਦਾ ਹੈ ਦੇ ਮੁਕਾਬਲੇ ਕਰਵਾਏ ਗਏ ਪਿੰਡ ਦੇ ਨੌਜਵਾਨ ਕੁਲਦੀਪ ਕੁਮਾਰ ਵਿਪਨ ਸ਼ਰਮਾ ਕਾਕੂ ਗਿੱਲ ਕੁਲਵੀਰ ਗਿੱਲ ਅਤੇ ਹੋਰ ਉਥੇ ਸ਼ਾਹੀ ਨੌਜਵਾਨਾਂ ਨੇ ਇਸ ਦਾ ਆਯੋਜਨ ਕੀਤਾ ਪਿੰਡ ਦੇ ਬਲਾਕ ਸੰਮਤੀ ਮੈਂਬਰ ਦਲਜੋਤ ਸਿੰਘ ਜੋਤੀ ਗਿੱਲ ਲੋਕ ਭਲਾਈ ਮੰਚ ਤੇ ਪ੍ਰਧਾਨ ਜਗਜੀਤ ਸਿੰਘ ਔਲਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਗੋਪੀ ਗਿੱਲ ਅਤੇ ਹੋਰ ਪ੍ਰਬੰਧਕਾਂ ਦੀ ਦੇਖਰੇਖ ਹੇਠ ਇਹ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਖਿਡਾਰੀਆਂ ਨੇ ਭਾਗ ਲਿਆ ਅਤੇ ਬਹੁਤ ਹੀ ਉਤਸਾਹ ਨਾਲ ਸਪਾਟੇ ਲਗਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਜੇਤੂ ਖਿਡਾਰੀਆਂ ਨੂੰ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ ਪਹਿਲੇ ਨੰਬਰ ਤੇ 3100 ਰੁਪਏ ਦੂਜੇ ਸਥਾਨ ਤੇ ਆਉਣ ਵਾਲੇ ਨੂੰ 2100 ਅਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ
📲Get App