🔥 TRENDING 2026 Dearness Allowance Hike: Full Sta... Violent Clashes in Siang District Ahea... David Angu & The Tribe Captivate Audie... Arunachal Rural Livelihoods Mission si... BJP Lawmakers Exit J&K Assembly Amid S... BJP Walks Out of J&K Assembly During S...
29 Sep 2026•
ગુજરાતી मराठी ਪੰਜਾਬੀ বাংলা
Politics

ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਮਾਣਾ ਵਿਖੇ ਸਵਾਗਤ

✍️ Reporter: Gurpreet Singh 🗓 29 Sep 2026, 01:42 PM 👁 15
Share: 💬 WhatsApp 📘 Facebook 𝕏 Post

ਨਸ਼ਾ ਮੁਕਤ ਪੰਜਾਬ ਯਾਤਰਾ’

ਸਮਾਨਾ ਗੁਰਪ੍ਰੀਤ (ਵਿੱਕੀ) ਭਾਜਪਾ ਵੱਲੋਂ ਚਲਾਈ ਜਾ ਰਹੀ 13 ਦਿਨਾਂ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚੋਂ ਹੁੰਦੀ ਹੋਈ ਐਤਵਾਰ ਨੂੰ ਸਮਾਣਾ ਪਹੁੰਚੀ। ਯਾਤਰਾ ਦੇ ਸਮਾਣਾ ਪਹੁੰਚਣ 'ਤੇ ਭਾਜਪਾ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਖੇੜਕੀ ਦੀ ਅਗਵਾਈ 'ਚ ਭਾਜਪਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਯਾਤਰਾ 'ਚ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ, ਪਟਿਆਲਾ ਦੱਖਣੀ ਦੇ ਪ੍ਰਧਾਨ ਹਰਮੇਸ਼ ਗੋਇਲ (ਡਕਾਲਾ) ਮੰਡਲ ਪ੍ਰਧਾਨ ਯਤਿੰਦਰ ਸ਼ਰਮਾ ਸਮੇਤ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ ਇਸ ਸਮੇਂ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਯੁਵਾ ਮੋਰਚਾ ਪ੍ਰਧਾਨ ਪ੍ਰੀਕਸ਼ਤ ਪਾਠਕ ਸਮੇਤ ਵੱਡੀ ਗਿਣਤੀ 'ਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
📲Get App