🔥 ट्रेंडिंग भारी बारिश से जनजीवन अस्त-व्यस्त, ग्रा... Machhimaro upar sankat ఆదిలాబాద్:52 అడుగుల మహా వినాయకుడి నిమజ... केएए पीजीसीईटी 2026 के अंतिम सीट आवंटन... कर्नाटक के मुख्यमंत्री ने बेंगलुरु के... पीएम मोदी पहुंचे मयूरपुर, मुख्यमंत्री...
25 सित. 2026•
ગુજરાતી मराठी ਪੰਜਾਬੀ বাংলা

ਮਾਲੇਰਕੋਟਲਾ ਪੁਲਿਸ ਵਲੋਂ ਫਲੈਗ ਮਾਰਚ

✍️ रिपोर्टर: Kimmy Arora 🗓 25 सित. 2026, 12:37 PM 👁 21
शेयर करें: 💬 WhatsApp 📘 Facebook 𝕏 Post
ਮਾਲੇਰਕੋਟਲਾ ਪੁਲਿਸ ਵੱਲੋਂ ਅਪਰਾਧ ਅਤੇ ਨਸ਼ਿਆਂ ਦੀ ਰੋਕਥਾਮ ਲਈ ਫਲੈਗ ਮਾਰਚ

• ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਭਾਰੀ ਪੁਲਿਸ ਬਲ ਵੱਲੋਂ ਮਾਰਚ; ਐੱਸ.ਐੱਸ.ਪੀ. ਨੇ ਕਿਹਾ—ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

• ਮਾਲੇਰਕੋਟਲਾ ਵਿੱਚ ਪੁਲਿਸ ਸਹਾਇਤਾ ਲਈ 112 ’ਤੇ ਕਾਲ ਕਰੋ, 5 ਮਿੰਟਾਂ ਵਿੱਚ ਪਹੁੰਚੇਗੀ ਪੁਲਿਸ ਈ.ਆਰ.ਵੀ

• 24 ਘੰਟੇ ਪੁਲਿਸ ਸਹਾਇਤਾ ਲਈ ਈ.ਆਰ.ਵੀ ਅਤੇ ਪੀ.ਸੀ.ਆਰ ਪ੍ਰਬੰਧ ਮਜ਼ਬੂਤ; ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਵਧਾਈ ਜਾਵੇਗੀ ਗਸ਼ਤ

ਮਾਲੇਰਕੋਟਲਾ, 24 ਸਤੰਬਰ 2026:

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਵੱਲੋਂ ਵੀਰਵਾਰ ਨੂੰ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਦਾ ਮਕਸਦ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਦੇ ਨਾਲ-ਨਾਲ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ-ਵਿਵਸਥਾ ਨਾਲ ਖਿਲਵਾੜ ਨਾ ਕਰਨ ਦਾ ਸਪੱਸ਼ਟ ਸੰਦੇਸ਼ ਦੇਣਾ ਸੀ।

ਫਲੈਗ ਮਾਰਚ ਦੀ ਅਗਵਾਈ ਡੀ.ਐੱਸ.ਪੀ. ਮਾਲੇਰਕੋਟਲਾ ਸਬ-ਡਿਵੀਜ਼ਨ ਮਨਵਜੀਤ ਸਿੱਧੂ ਅਤੇ ਡੀ.ਐੱਸ.ਪੀ. ਸੁਮਿਤ ਸੂਦ ਨੇ ਕੀਤੀ। ਇਸ ਮੌਕੇ ਥਾਣਾ ਸਿਟੀ-1, ਥਾਣਾ ਸਿਟੀ-2 ਅਤੇ ਥਾਣਾ ਸੰਦੌਰ ਦੇ ਐੱਸ.ਐੱਚ.ਓਜ਼ ਤੋਂ ਇਲਾਵਾ ਟ੍ਰੈਫਿਕ ਵਿੰਗ ਅਤੇ ਪੀ.ਸੀ.ਆਰ. ਵਿੰਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ। ਪੁਲਿਸ ਟੀਮ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਮਾਰਚ ਕਰਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਹੁੰਦੇ ਹਨ ਅਤੇ ਹਰ ਨਾਗਰਿਕ ਨੂੰ ਸੁਰੱਖਿਅਤ ਤੇ ਸ਼ਾਂਤਮਈ ਮਾਹੌਲ ਵਿੱਚ ਤਿਉਹਾਰ ਮਨਾਉਣ ਦਾ ਹੱਕ ਹੈ।
ਉਨ੍ਹਾਂ ਕਿਹਾ, “ਮਾਲੇਰਕੋਟਲਾ ਪੁਲਿਸ ਲੋਕਾਂ ਦੇ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਅਪਰਾਧ, ਨਸ਼ਾ ਤਸਕਰੀ ਜਾਂ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਐੱਸ.ਐੱਸ.ਪੀ. ਨੇ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਬਾਜ਼ਾਰਾਂ, ਭੀੜ-ਭਾੜ ਵਾਲੇ ਇਲਾਕਿਆਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਗਸ਼ਤ ਵਿੱਚ ਹੋਰ ਵਾਧਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 112 ਹੈਲਪਲਾਈਨ ਰਾਹੀਂ ਚੱਲ ਰਹੇ ਐਮਰਜੈਂਸੀ ਰਿਸਪਾਂਸ ਵਾਹਨ ( Emergency Response Vehicles (ERVs) ਅਤੇ ਪੀ.ਸੀ.ਆਰ ਵਾਹਨਾਂ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਲੋਕਾਂ ਨੂੰ 24 ਘੰਟੇ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤੁਰੰਤ ਪੁਲਿਸ ਸਹਾਇਤਾ ਲਈ ਨਾਗਰਿਕ 112 ’ਤੇ ਕਾਲ ਕਰ ਸਕਦੇ ਹਨ ਅਤੇ ERV ਵੱਲੋਂ ਲਗਭਗ 5 ਮਿੰਟਾਂ ਦੇ ਅੰਦਰ ਮੌਕੇ ’ਤੇ ਪਹੁੰਚਣ ਦਾ ਪ੍ਰਬੰਧ ਕੀਤਾ ਗਿਆ ਹੈ।

ਐੱਸ.ਐੱਸ.ਪੀ. ਨੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ, ਨਸ਼ਾ ਤਸਕਰੀ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀ ਸਬੰਧੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ 112 ਹੈਲਪਲਾਈਨ ’ਤੇ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਫਲੈਗ ਮਾਰਚ ਅਤੇ ਵਿਸ਼ੇਸ਼ ਗਸ਼ਤ ਜਾਰੀ ਰਹੇਗੀ।

अपराध और नशे के खिलाफ मालेरकोटला पुलिस का फ्लैग मार्च

त्योहारी सीजन से पहले बाजारों में भारी पुलिस बल ने किया मार्च; एसएसपी बोले—शांति भंग करने वालों के खिलाफ होगी सख्त कार्रवाई

मालेरकोटला में पुलिस सहायता के लिए 112 पर करें कॉल, 5 मिनट में पहुंचेगी ERV

24 घंटे पुलिस सहायता के लिए ERV और PCR व्यवस्था मजबूत; भीड़भाड़ वाले इलाकों में बढ़ाई जाएगी गश्त

मालेरकोटला, किमी अरोडा

त्योहारी सीजन के मद्देनजर मालेरकोटला पुलिस ने गुरुवार को शहर के मुख्य बाजारों और संवेदनशील इलाकों में फ्लैग मार्च किया। इस दौरान पुलिस ने लोगों को सुरक्षा का भरोसा दिलाने के साथ-साथ अपराधियों, नशा तस्करों और असामाजिक तत्वों को कानून व्यवस्था के साथ खिलवाड़ न करने का स्पष्ट संदेश दिया।

फ्लैग मार्च का नेतृत्व डीएसपी मालेरकोटला सब-डिवीजन मानवजीत सिद्धू और डीएसपी सुमित सूद ने किया। इस दौरान थाना सिटी-1, थाना सिटी-2 और थाना संदौर के एसएचओ सहित ट्रैफिक विंग और पीसीआर विंग के अधिकारी एवं कर्मचारी भी मौजूद रहे। पुलिस टीम ने शहर के प्रमुख बाजारों और अन्य संवेदनशील क्षेत्रों में पैदल मार्च किया तथा सुरक्षा व्यवस्था का जायजा लिया।

मीडिया से बातचीत करते हुए एसएसपी मालेरकोटला हरकमल प्रीत सिंह खख ने कहा कि त्योहारी सीजन खुशी और उत्सव का समय होता है तथा प्रत्येक नागरिक को सुरक्षित और शांतिपूर्ण माहौल में त्योहार मनाने का पूरा अधिकार है।

उन्होंने कहा, “मालेरकोटला पुलिस आम लोगों के साथ खड़ी है। वहीं, अपराध, नशा तस्करी या शांति एवं कानून व्यवस्था को प्रभावित करने वाली किसी भी गतिविधि में शामिल लोगों के खिलाफ कानून के अनुसार सख्त कार्रवाई की जाएगी।”

एसएसपी ने कहा कि त्योहारी सीजन के दौरान बाजारों, भीड़भाड़ वाले इलाकों और अन्य संवेदनशील स्थानों पर विशेष निगरानी रखी जाएगी तथा पुलिस गश्त को और बढ़ाया जाएगा, ताकि लोगों की सुरक्षा सुनिश्चित की जा सके।

उन्होंने बताया कि 112 हेल्पलाइन के माध्यम से संचालित Emergency Response Vehicles (ERVs) और PCR वाहनों की व्यवस्था को मजबूत किया गया है, ताकि मालेरकोटला जिले में लोगों को चौबीसों घंटे पुलिस सहायता उपलब्ध करवाई जा सके। उन्होंने कहा कि जरूरत पड़ने पर नागरिक 112 पर कॉल कर सकते हैं और ERV के लगभग 5 मिनट के भीतर मौके पर पहुंचने की व्यवस्था की गई है।

एसएसपी ने लोगों से पुलिस का सहयोग करने की अपील करते हुए कहा कि किसी भी संदिग्ध व्यक्ति, नशा तस्करी या अन्य गैरकानूनी गतिविधि की सूचना तुरंत नजदीकी पुलिस स्टेशन अथवा 112 हेल्पलाइन पर दी जाए।

उन्होंने कहा कि त्योहारी सीजन के दौरान शांति और कानून व्यवस्था बनाए रखने तथा लोगों को सुरक्षित माहौल उपलब्ध करवाने के लिए आने वाले दिनों में भी ऐसे फ्लैग मार्च और विशेष गश्त जारी रहेगी।
📲Get App