🔥 TRENDING 19 Indian Sailors Rescued After Two We... Uttar Pradesh CM Yogi Adityanath sets... Three dead as firecracker mishaps spar... Woman Critically Injured as Car Collid... Community Group Constructs New Home fo... IIFA Honors Usha Uthup with Tribute Sh...
09 Nov 2026•
ગુજરાતી मराठी ਪੰਜਾਬੀ বাংলা
ਪਿੰਡ ਘਨੌਲੀ ਦੀ ਛਿੰਝ ਮੇਲੇ 'ਚ ਦਿਨੇਸ਼ ਗੋਲੀਆ ਨੇ ਦਾਦਾ ਸ਼ੇਲਕੇ ਨੂੰ ਹਰਾ ਕੇ ਜਿੱਤਿਆ ਖਿਤਾਬ
Sports

ਪਿੰਡ ਘਨੌਲੀ ਦੀ ਛਿੰਝ ਮੇਲੇ 'ਚ ਦਿਨੇਸ਼ ਗੋਲੀਆ ਨੇ ਦਾਦਾ ਸ਼ੇਲਕੇ ਨੂੰ ਹਰਾ ਕੇ ਜਿੱਤਿਆ ਖਿਤਾਬ

✍️ Reporter: Sandeep Kumar Joshi 🗓 24 Sep 2026, 06:58 PM 👁 78
Watch on: ▶️ YouTube
Share: 💬 WhatsApp 📘 Facebook 𝕏 Post

ਪਿੰਡ ਘਨੌਲੀ ਵਿਖੇ ਕਰਵਾਇਆ ਗਿਆ ਰਵਾਇਤੀ ਛਿੰਝ ਮੇਲਾ ਪਹਿਲਵਾਨਾਂ ਦੀਆਂ ਜ਼ਬਰਦਸਤ ਕੁਸ਼ਤੀਆਂ ਅਤੇ ਦਰਸ਼ਕਾਂ ਦੇ ਭਰਪੂਰ ਉਤਸ਼ਾਹ ਦਰਮਿਆਨ ਸਫਲਤਾਪੂਰਵਕ ਸੰਪੰਨ ਹੋਇਆ। ਮਾਲੀ ਦੀ ਕੁਸ਼ਤੀ ਵਿੱਚ ਦਿਨੇਸ਼ ਗੋਲੀਆ ਨੇ ਦਾਦਾ ਸ਼ੇਲਕੇ ਨੂੰ ਚਿੱਤ ਕਰਕੇ ਜੇਤੂ ਦਾ ਖਿਤਾਬ ਆਪਣੇ ਨਾਮ ਕੀਤਾ।

ਪਿੰਡ ਘਨੌਲੀ ਵਿਖੇ ਕਰਵਾਇਆ ਗਿਆ ਰਵਾਇਤੀ ਛਿੰਝ ਮੇਲਾ ਪਹਿਲਵਾਨਾਂ ਦੀਆਂ ਜ਼ਬਰਦਸਤ ਕੁਸ਼ਤੀਆਂ, ਦਰਸ਼ਕਾਂ ਦੀਆਂ ਤਾੜੀਆਂ ਅਤੇ ਢੋਲ ਦੀਆਂ ਗੂੰਜਾਂ ਦਰਮਿਆਨ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਛਿੰਝ ਦੇ ਅਖਾੜੇ ਵਿੱਚ ਜਦੋਂ ਪਹਿਲਵਾਨਾਂ ਨੇ ਮਿੱਟੀ ਨੂੰ ਮੱਥਾ ਟੇਕ ਕੇ ਦਾਅ-ਪੇਚ ਅਜ਼ਮਾਏ ਤਾਂ ਮਾਹੌਲ ਪੂਰੀ ਤਰ੍ਹਾਂ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ। ਦੂਰ-ਦੁਰਾਡੇ ਤੋਂ ਪੁੱਜੇ ਕੁਸ਼ਤੀ ਪ੍ਰੇਮੀਆਂ ਨੇ ਅਖਾੜੇ ਵਿੱਚ ਹੋਏ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ।

ਛਿੰਝ ਮੇਲੇ ਦੀ ਸਭ ਤੋਂ ਖਿੱਚ ਦਾ ਕੇਂਦਰ ਰਹੀ ਮਾਲੀ ਦੀ ਕੁਸ਼ਤੀ, ਜਿਸ ਵਿੱਚ ਨਾਮਵਰ ਪਹਿਲਵਾਨ ਦਿਨੇਸ਼ ਗੋਲੀਆ ਅਤੇ ਦਾਦਾ ਸ਼ੇਲਕੇ ਆਹਮੋ-ਸਾਹਮਣੇ ਹੋਏ। ਦੋਵਾਂ ਪਹਿਲਵਾਨਾਂ ਨੇ ਆਪਣੀ ਤਾਕਤ, ਫੁਰਤੀ ਅਤੇ ਸ਼ਾਨਦਾਰ ਦਾਅ-ਪੇਚਾਂ ਨਾਲ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ। ਅਖਾੜੇ ਦੀ ਮਿੱਟੀ ’ਚ ਜਦੋਂ ਦੋਵੇਂ ਪਹਿਲਵਾਨ ਭਿੜੇ ਤਾਂ ਹਰ ਦਾਅ ਨਾਲ ਦਰਸ਼ਕਾਂ ਦੀਆਂ ਤਾੜੀਆਂ ਹੋਰ ਤੇਜ਼ ਹੁੰਦੀਆਂ ਗਈਆਂ। ਆਖ਼ਰ ਦਿਨੇਸ਼ ਗੋਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਾਦਾ ਸ਼ੇਲਕੇ ਨੂੰ ਚਿੱਤ ਕਰਕੇ ਮਾਲੀ ਦੀ ਕੁਸ਼ਤੀ ਆਪਣੇ ਨਾਮ ਕਰ ਲਈ। ਜੇਤੂ ਪਹਿਲਵਾਨ ਨੂੰ ਛਿੰਝ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਪਹਿਲਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਦੀ ਕੁਸ਼ਤੀ ਅਤੇ ਖੇਡਾਂ ਨਾਲ ਪੁਰਾਣੀ ਸਾਂਝ ਹੈ। ਛਿੰਝਾਂ ਸਾਡੇ ਪੇਂਡੂ ਸੱਭਿਆਚਾਰ ਅਤੇ ਖੇਡ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਮੇਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਹਿੰਮਤ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।

ਛਿੰਝ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜੇਈ, ਚੇਅਰਮੈਨ ਸਰਪੰਚ ਕੁਲਦੀਪ ਸਿੰਘ ਘਨੌਲੀ, ਸਰਪ੍ਰਸਤ ਮਨਜੀਤ ਸਿੰਘ ਅਤੇ ਜਨਰਲ ਸਕੱਤਰ ਮੰਗਤ ਸਿੰਘ ਸਰਪੰਚ ਦਸਮੇਸ਼ ਨਗਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਕਮੇਟੀ ਮੈਂਬਰਾਂ ਵੱਲੋਂ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪਰਮਿੰਦਰ ਸਿੰਘ ਬਾਲਾ, ਸੰਤ ਟਿੱਬੀ ਸਾਹਿਬ ਵਾਲੇ, ਸੰਤ ਬਾਬਾ ਉਮੇਦ ਗਿਰੀ ਸਸਕੌਰ ਵਾਲੇ, ਅੰਬੂਜਾ ਯੂਨਿਟ ਹੈੱਡ ਸ਼੍ਰੀ ਕੁਮੋਦ ਅਮਨਦੀਪ ਢੱਕੀ, ਗੁਗਾਮਾੜੀ ਕਮੇਟੀ ਘਨੌਲੀ, ਵਿਕਾਸ ਵਰਮਾ ਵਕੀਲ, ਵਿੱਕੀ, ਪ੍ਰਦੀਪ ਕੁਮਾਰ ਨੰਬਰਦਾਰ, ਵਿੱਕੀ ਧੀਮਾਨ ਅਤੇ ਉਮਰਾਓ ਸਿੰਘ ਮਦੋਮਾਜਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
📲Get App