🔥 TRENDING 19 Indian Sailors Rescued After Two We... Uttar Pradesh CM Yogi Adityanath sets... Three dead as firecracker mishaps spar... Woman Critically Injured as Car Collid... Community Group Constructs New Home fo... IIFA Honors Usha Uthup with Tribute Sh...
09 Nov 2026•
ગુજરાતી मराठी ਪੰਜਾਬੀ বাংলা
ਰੂਪਨਗਰ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਦੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ, ਪੁਲੀ ਦੇ ਨਿਰਮਾਣ ਦਾ ਭਰੋਸਾ
Local

ਰੂਪਨਗਰ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਦੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ, ਪੁਲੀ ਦੇ ਨਿਰਮਾਣ ਦਾ ਭਰੋਸਾ

✍️ Reporter: Sandeep Kumar Joshi 🗓 24 Sep 2026, 06:54 PM 👁 79
Watch on: ▶️ YouTube
Share: 💬 WhatsApp 📘 Facebook 𝕏 Post

ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਰੂਪਨਗਰ ਦੀ ਮੀਟਿੰਗ ਵਿੱਚ ਲੋਕਾਂ ਵੱਲੋਂ ਉਠਾਏ ਗਏ ਵੱਖ-ਵੱਖ ਮਸਲਿਆਂ 'ਤੇ ਵਿਸਥਾਰਤ ਚਰਚਾ ਕੀਤੀ ਗਈ। ਇਸ ਦੌਰਾਨ ਹੋਲੀ ਫੈਮਿਲੀ ਸਕੂਲ ਨੇੜੇ ਹੜ੍ਹਾਂ ਕਾਰਨ ਡਿੱਗੀ ਪੁਲੀ ਦੇ ਇੱਕ ਮਹੀਨੇ ਅੰਦਰ ਮੁੜ ਨਿਰਮਾਣ ਦਾ ਭਰੋਸਾ ਦਿੱਤਾ ਗਿਆ।

ਰੂਪਨਗਰ, 24 ਸਤੰਬਰ: ਸਥਾਨਕ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਮਾਲ ਅਫਸਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਵੱਲੋਂ ਪਹਿਲਾਂ ਲਿਖਤੀ ਰੂਪ ਵਿੱਚ ਦਿੱਤੇ ਗਏ ਲੋਕ ਹਿਤ ਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਵੱਲੋਂ ਲੋਕ ਮਸਲਿਆਂ ਦੇ ਹੱਲ ਲਈ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਮਾਲ ਅਫਸਰ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਪ੍ਰਸ਼ਾਸਨ ਦਾ ਮੁੱਖ ਫਰਜ਼ ਹੈ।

ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਕਮੇਟੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਹੋਲੀ ਫੈਮਿਲੀ ਸਕੂਲ ਦੇ ਨੇੜੇ 2023 ਦੇ ਹੜ੍ਹਾਂ ਦੌਰਾਨ ਢਹਿ ਗਈ ਪੁਲੀ ਦਾ ਮੁੜ ਨਿਰਮਾਣ ਦਾ ਕੰਮ ਅਗਲੇ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਐਨ.ਐਚ.ਏ.ਆਈ. ਵੱਲੋਂ ਸਦਰ ਥਾਣਾ ਰੂਪਨਗਰ ਤੋਂ ਹੋਲੀ ਫੈਮਿਲੀ ਸਕੂਲ ਤੱਕ ਸਰਵਿਸ ਰੋਡ ਬਣਾਉਣ, ਸੜਕਾਂ ਦੀ ਮੁਰੰਮਤ ਕਰਨ, ਸੜਕਾਂ 'ਤੇ ਲੱਗੇ ਸਪੀਡ ਬਰੇਕਰਾਂ ਨੂੰ ਹਟਾਉਣ ਜਾਂ ਜ਼ਰੂਰਤ ਅਨੁਸਾਰ ਚਿੱਟਾ ਪੇਂਟ ਕਰਨ, ਅਤੇ ਸੜਕਾਂ ਵਿੱਚ ਆਈਆਂ ਲੋਕਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਣ ਸਬੰਧੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਕਿਸਾਨਾਂ ਨੂੰ ਸੁਸਾਇਟੀਆਂ ਵੱਲੋਂ ਡੀਏਪੀ ਖਾਦ ਦੇ ਨਾਲ ਬੇਲੋੜਾ ਸਮਾਨ ਜ਼ਬਰਦਸਤੀ ਦਿੱਤੇ ਜਾਣ ਅਤੇ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕਰਨ ਵਰਗੇ ਅਹਿਮ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਮੀਟਿੰਗ ਵਿੱਚ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਇਲਾਵਾ ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਦੇ ਕਨਵੀਨਰ ਮਾਸਟਰ ਦਲੀਪ ਸਿੰਘ ਘਨੌਲਾ, ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਕਿਸਾਨ ਆਗੂ ਪ੍ਰਗਟ ਸਿੰਘ ਰੌਲੂ ਮਾਜਰਾ, ਗੁਰਮੇਲ ਸਿੰਘ ਬਾੜਾ, ਰੇਸ਼ਮ ਸਿੰਘ ਬਡਾਲੀ, ਰਜਿੰਦਰ ਸਿੰਘ ਅਲੀਪੁਰ, ਸਾਥੀ ਸੁਖਵਿੰਦਰ ਸਿੰਘ ਦੁੰਮਣਾ, ਮੱਘਰ ਸਿੰਘ ਟਰਾਂਸਪੋਰਟਰ, ਸਤਿਨਾਮ ਸਿੰਘ ਮਾਜਰੀ ਜੱਟਾਂ, ਬਾਬੂ ਕਸ਼ਮੀਰੀ ਲਾਲ, ਰਣਧੀਰ ਸਿੰਘ ਚੱਕਲ, ਸੂਬੇਦਾਰ ਹਰਮੇਸ਼ ਭਾਟੀਆ, ਪ੍ਰੇਮ ਸਿੰਘ ਸਾਬਕਾ ਸਰਪੰਚ ਲੋਹਗੜ੍ਹ ਫਿੱਡੇ, ਅਤੇ ਕੁਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
📲Get App