🔥 TRENDING કાળી ચૌદશની મધ્યરાત્રિમાં સ્મશાનમાં વૈ... औरंगाबादच्या सेना युनिटमध्ये धूमधडाक्य... झांसी‑कानपुर राजमार्ग पर पिकअप का अनिय... झांसी‑कानपुर राजमार्ग पर पिकअप का अनिय... JNU Student Arrested After Attempted M... Seven Dead, Two Injured in Tragic High...
08 Nov 2026•
ગુજરાતી मराठी ਪੰਜਾਬੀ বাংলা
ਰੂਪਨਗਰ: ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਬਾਬਾ ਬਾਲਕ ਨਾਥ ਦੀ ਪਵਿੱਤਰ ਚੌਂਕੀ 'ਤੇ ਨਤਮਸਤਕ ਕਰਕੇ ਅਰਦਾਸ ਕੀਤੀ
Local

ਰੂਪਨਗਰ: ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਬਾਬਾ ਬਾਲਕ ਨਾਥ ਦੀ ਪਵਿੱਤਰ ਚੌਂਕੀ 'ਤੇ ਨਤਮਸਤਕ ਕਰਕੇ ਅਰਦਾਸ ਕੀਤੀ

✍️ Reporter: Sandeep Kumar Joshi 🗓 21 Sep 2026, 04:54 PM 👁 78
Watch on: ▶️ YouTube
Share: 💬 WhatsApp 📘 Facebook 𝕏 Post

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਵਿੱਚ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਚੌਂਕੀ 'ਚ ਹਾਜ਼ਰੀ ਭਰ ਕੇ ਇਲਾਕਾ ਵਾਸੀਆਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।

ਰੂਪਨਗਰ ਵਿੱਚ ਆਯੋਜਿਤ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਚੌਂਕੀ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨਤਮਸਤਕ ਕੀਤਾ।

ਉਨ੍ਹਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਇਲਾਕਾ ਵਾਸੀਆਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਅਧਿਆਤਮਿਕ ਸਮਾਗਮ ਸਮਾਜ ਵਿੱਚ ਆਪਸੀ ਪ੍ਰੇਮ-ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ।

ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਸਰੂਪ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਮਨ ਜਿੰਦਲ, ਹਿੰਮਤ ਸਿੰਘ ਗਿਰਨ, ਗੁਰਕੀਰਤ ਸਿੰਘ ਸੈਣੀ, ਕਮਲਜੀਤ ਸਿੰਘ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।
📲Get App