🔥 TRENDING ದೇವದುರ್ಗ | ವಸತಿ ಮತ್ತು ಮೂಲಭೂತ ಸೌಕರ್ಯಗಳಿ... IGN India Unveils Official Trailer for... Rohit Pawar Visits Akkalkot, Pays Homa... Karnataka Claims 31% Ethanol in Petrol... CM Yogi Adityanath Unveils Ayodhya’s R... Sanjay Nishad warns BJP against betray...
08 Nov 2026•
ગુજરાતી मराठी ਪੰਜਾਬੀ বাংলা
ਢਾਹਾਂ ਵਿਖੇ ਵਿਸ਼ਾਲ ਕੁਸ਼ਤੀ ਦੰਗਲ, ਗੁਰਜੀਤ ਮਗਰੋੜ ਨੇ ਜਿੱਤੀ ਝੰਡੀ ਦੀ ਕੁਸ਼ਤੀ
Sports

ਢਾਹਾਂ ਵਿਖੇ ਵਿਸ਼ਾਲ ਕੁਸ਼ਤੀ ਦੰਗਲ, ਗੁਰਜੀਤ ਮਗਰੋੜ ਨੇ ਜਿੱਤੀ ਝੰਡੀ ਦੀ ਕੁਸ਼ਤੀ

✍️ Reporter: Sandeep Kumar Joshi 🗓 18 Sep 2026, 09:02 PM 👁 95
Watch on: ▶️ YouTube
Share: 💬 WhatsApp 📘 Facebook 𝕏 Post

ਨੂਰਪੁਰ ਬੇਦੀ ਦੇ ਪਿੰਡ ਢਾਹਾਂ ਵਿਖੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਗੁਰਜੀਤ ਮਗਰੋੜ ਨੇ ਸ਼ਭਮ ਰਾਈਏਵਾਲ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਜੇਤੂ ਪਹਿਲਵਾਨ ਨੂੰ 1 ਲੱਖ 10 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਨੂਰਪੁਰ ਬੇਦੀ ਦੇ ਪਿੰਡ ਢਾਹਾਂ ਵਿਖੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਅਖਾੜੇ ਵਿੱਚ ਆਪਣੇ ਦਾਅ-ਪੇਚਾਂ ਅਤੇ ਕਲਾ ਦੇ ਜੌਹਰ ਦਿਖਾਉਂਦਿਆਂ ਖੇਡ ਪ੍ਰੇਮੀਆਂ ਦਾ ਮਨ ਮੋਹ ਲਿਆ। ਦੰਗਲ ਦੇਖਣ ਲਈ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਖੇਡ ਪ੍ਰੇਮੀ ਮੌਜੂਦ ਰਹੇ।

ਦੰਗਲ ਦੀ ਸਭ ਤੋਂ ਵੱਧ ਚਰਚਿਤ ਝੰਡੀ ਦੀ ਕੁਸ਼ਤੀ ਪਹਿਲਵਾਨ ਗੁਰਜੀਤ ਮਗਰੋੜ ਅਤੇ ਸ਼ਭਮ ਰਾਈਏਵਾਲ ਦਰਮਿਆਨ ਹੋਈ। ਦੋਵਾਂ ਪਹਿਲਵਾਨਾਂ ਨੇ ਬੇਹੱਦ ਰੋਮਾਂਚਕ ਮੁਕਾਬਲਾ ਪੇਸ਼ ਕੀਤਾ, ਜਿਸ ਦੌਰਾਨ ਦਰਸ਼ਕਾਂ ਵੱਲੋਂ ਲਗਾਤਾਰ ਹੌਸਲਾ ਅਫਜ਼ਾਈ ਕੀਤੀ ਗਈ। ਅੰਤ ਵਿੱਚ ਗੁਰਜੀਤ ਮਗਰੋੜ ਜੇਤੂ ਰਹੇ ਅਤੇ ਉਨ੍ਹਾਂ ਨੂੰ 1 ਲੱਖ 10 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਕਿਹਾ ਕਿ ਪੰਜਾਬ ਦੀ ਰਵਾਇਤੀ ਕੁਸ਼ਤੀ ਸਾਡੀ ਅਮੀਰ ਵਿਰਾਸਤ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਦੰਗਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਧਾਇਕ ਨੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸੰਮਤੀ ਮੈਂਬਰ ਕੇਵਲ ਕ੍ਰਿਸ਼ਨ ਹੈਪੀ, ਸਰਪੰਚ ਕੇਹਰ ਸਿੰਘ, ਪੰਚ ਮੰਗਤ ਸਿੰਘ, ਸੁਰਿੰਦਰ ਸਿੰਘ, ਰਾਮ ਸਿੰਘ, ਮਹਿੰਦਰ ਸਿੰਘ, ਕਮਲ ਸਿੰਘ, ਜਗਤਾਰ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ ਧਾਦਲੀ, ਸੰਤੋਖ ਸਿੰਘ, ਭਾਗ ਸਿੰਘ ਧਾਦਲੀ, ਕਰਨੈਲ ਸਿੰਘ ਭੱਗੜ, ਨਿਰੰਜਨ ਸਿੰਘ, ਟਿੱਕਾ ਸਿੰਘ, ਜਸਪ੍ਰੀਤ ਸਿੰਘ, ਸਰਵਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
📲Get App