🔥 TRENDING ‘ગુજ્જુ લવ ગુરુ’ ચંદન રાઠોડનું માર્ગ અ... ਡੇਰਾਬਾਸੀ ​ਦੇ ਮਾਹੀਵਾਲਾ ਬੀੜ 'ਚੋਂ ਮਿਲੀ ਮੋ... पटना सिटी के तख्त हरमंदिर साहिब पटना स... मनोहर थाना में धूमधाम से मनाया प्रधानम... Last Maoist Central Committee Member A... Floodwaters Swallow Streets in 15 Biha...
17 Sep 2026
ગુજરાતી मराठी ਪੰਜਾਬੀ বাংলা
Local

ਰੋਪੜ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈੱਸ ਦਾ ਠਹਿਰਾਅ: ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ

✍️ Reporter: Sandeep Kumar Joshi 🗓 17 Sep 2026, 04:48 PM 👁 6
Watch on: ▶️ YouTube
Share: 💬 WhatsApp 📘 Facebook 𝕏 Post

ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਭੇਜ ਕੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਰੋਪੜ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੇਣ ਦੀ ਮੰਗ ਕੀਤੀ, ਜਿਸ ਨਾਲ ਖੇਤਰ ਦੀ ਕਨੈਕਟੀਵਿਟੀ ਤੇ ਵਿਕਾਸ ਨੂੰ ਲਾਭ ਹੋਵੇਗਾ।

ਰੂਪਨਗਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਨਵੀਂ ਦਿੱਲੀ–ਅੰਬ ਅੰਦੌਰਾ–ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ (ਟਰੇਨ ਨੰਬਰ 22447/22448) ਦਾ ਰੋਪੜ (RPAR) ਰੇਲਵੇ ਸਟੇਸ਼ਨ ’ਤੇ ਨਿਰਧਾਰਤ ਠਹਿਰਾਅ ਦੇਣ ਦੀ ਮੰਗ ਕੀਤੀ ਹੈ।

ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਰੂਪਨਗਰ ਪੰਜਾਬ ਦਾ ਮਹੱਤਵਪੂਰਨ ਜ਼ਿਲ੍ਹਾ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਵਪਾਰੀ, ਨੌਕਰੀਪੇਸ਼ਾ ਲੋਕ, ਉਦਯੋਗਾਂ ਨਾਲ ਜੁੜੇ ਵਿਅਕਤੀ, ਸੀਨੀਅਰ ਸਿਟੀਜ਼ਨ ਅਤੇ ਹੋਰ ਯਾਤਰੀ ਚੰਡੀਗੜ੍ਹ, ਦਿੱਲੀ ਅਤੇ ਹੋਰ ਸ਼ਹਿਰਾਂ ਵੱਲ ਸਫ਼ਰ ਕਰਦੇ ਹਨ। ਵੰਦੇ ਭਾਰਤ ਵਰਗੀ ਤੇਜ਼ ਅਤੇ ਆਧੁਨਿਕ ਰੇਲ ਸੇਵਾ ਦਾ ਰੋਪੜ ਵਿਖੇ ਠਹਿਰਾਅ ਹੋਣ ਨਾਲ ਇਨ੍ਹਾਂ ਯਾਤਰੀਆਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਪਹਿਲਾਂ ਹੀ ਚੰਡੀਗੜ੍ਹ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦਿਆਂ ਰੂਪਨਗਰ ਵਾਲੇ ਰੇਲ ਮਾਰਗ ਤੋਂ ਲੰਘਦੀ ਹੈ। ਇਸ ਲਈ ਰੋਪੜ ਰੇਲਵੇ ਸਟੇਸ਼ਨ ’ਤੇ ਢੁੱਕਵਾਂ ਨਿਰਧਾਰਤ ਠਹਿਰਾਅ ਦਿੱਤੇ ਜਾਣ ਦੀ ਮੰਗ ਲੋਕ ਹਿੱਤ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ।

ਲਾਲਪੁਰਾ ਨੇ ਰੇਲ ਮੰਤਰਾਲੇ ਨੂੰ ਅਪੀਲ ਕੀਤੀ ਕਿ ਯਾਤਰੀਆਂ ਦੀ ਸੰਭਾਵਿਤ ਗਿਣਤੀ, ਰੂਪਨਗਰ ਸਟੇਸ਼ਨ ਦੇ ਕੈਚਮੈਂਟ ਏਰੀਏ ਅਤੇ ਸੰਚਾਲਨ ਸਬੰਧੀ ਸੰਭਾਵਨਾਵਾਂ ਦਾ ਅਧਿਐਨ ਕਰਵਾ ਕੇ ਇਸ ਮੰਗ ’ਤੇ ਪਹਿਲ ਦੇ ਆਧਾਰ ’ਤੇ ਸਕਾਰਾਤਮਕ ਫ਼ੈਸਲਾ ਲਿਆ ਜਾਵੇ।

ਉਨ੍ਹਾਂ ਨੇ ਕਿਹਾ, “ਰੋਪੜ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸਬੰਧਤ ਸਰਕਾਰ ਅਤੇ ਵਿਭਾਗਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਵੰਦੇ ਭਾਰਤ ਦਾ ਰੋਪੜ ਵਿਖੇ ਠਹਿਰਾਅ ਇਲਾਕੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਪਾਰ, ਸਿੱਖਿਆ ਅਤੇ ਸੈਰ-ਸਪਾਟੇ ਲਈ ਵੀ ਲਾਭਕਾਰੀ ਸਾਬਤ ਹੋਵੇਗਾ।”
📲Get App