🔥 ट्रेंडिंग क्राकोव में हमले में 6 मौत, संदिग्ध के... चेन्नई के टेक प्रोफेशनल को चेन चोरी की... जाजपुर में आग: दो बच्चों सहित चार परिव... रक्षा मंत्री राजनाथ सिंह ने सैनिकों से... अयोध्या रोशन: दीपोत्सव 2026 में 56 घाट... राहुल गांधी ने मध्य प्रदेश‑उत्तरी प्रद...
08 नव. 2026•
ગુજરાતી मराठी ਪੰਜਾਬੀ বাংলা
ਕੋਟਲਾ ਨਿਹੰਗ ਵਿੱਚ ਨਸ਼ੇੜੀ ਨੌਜਵਾਨਾਂ ਨੇ ਗੋਲਕ ਤੋੜੀ, ਚੋਰੀ ਕੀਤੀ
अपराध

ਕੋਟਲਾ ਨਿਹੰਗ ਵਿੱਚ ਨਸ਼ੇੜੀ ਨੌਜਵਾਨਾਂ ਨੇ ਗੋਲਕ ਤੋੜੀ, ਚੋਰੀ ਕੀਤੀ

✍️ रिपोर्टर: Sandeep Kumar Joshi 🗓 15 सित. 2026, 06:34 PM 👁 93
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਪਿੰਡ ਕੋਟਲਾ ਨਿਹੰਗ ਦੇ ਨਗਰ ਖੇੜਾ ਦੀ ਗੋਲਕ ਸੋਮਵਾਰ ਰਾਤ ਤੋੜੀ ਗਈ ਅਤੇ ਚੜ੍ਹਾਏ ਪੈਸੇ ਚੁੱਕ ਲਏ, ਜਿਸ ‘ਤੇ ਵਸੀਆਂ ਨੇ ਨਸ਼ੇੜੀ ਨੌਜਵਾਨਾਂ ‘ਤੇ ਕਠੋਰ ਕਾਰਵਾਈ ਦੀ ਮੰਗ ਕੀਤੀ।

ਰੂਪਨਗਰ, 15 ਸਤੰਬਰ – ਪਿੰਡ ਕੋਟਲਾ ਨਿਹੰਗ ਦੇ ਨਗਰ ਖੇੜਾ ਦੀ ਗੋਲਕ ਸੋਮਵਾਰ ਰਾਤ ਤੋੜੀ ਗਈ ਅਤੇ ਚੜ੍ਹਾਏ ਗਏ ਪੈਸੇ ਚੁੱਕ ਲਏ ਗਏ। ਇਹ ਘਟਨਾ ਰਾਤ ਇਕ ਵਜੇ ਤੋਂ ਪਹਿਲਾਂ ਹੋਈ, ਜਿਸ ਵਿੱਚ ਨਸ਼ੇ ਦੀ ਲਤ ਵਾਲੇ ਨੌਜਵਾਨਾਂ ਨੇ ਧਾਰਮਿਕ ਸਥਾਨ ਨੂੰ ਆਪਣਾ ਨਿਸ਼ਾਨਾ ਬਣਾਇਆ।

ਰੋਜ਼ਾਨਾ ਨਗਰ ਖੇੜਾ ਦੀ ਸੇਵਾ ਕਰਨ ਵਾਲੇ ਇੱਕ ਸੇਵਾਦਾਰ ਨੇ ਦੱਸਿਆ ਕਿ ਰਾਤ 2 ਵਜੇ ਗੋਲਕ ਟੁੱਟੀ ਹੋਈ ਮਿਲੀ, ਭਾਂ ਫਰਸ਼ ‘ਤੇ ਸੁੱਟੀ ਹੋਈ ਸੀ ਅਤੇ ਬਾਕੀ ਚੜ੍ਹਾਵਾ ਚੋਰੀ ਹੋ ਚੁੱਕਾ ਸੀ।

ਪਿੰਡ ਵਾਸੀ ਗੁਰਮੀਤ ਸਿੰਘ, ਸ਼ੇਰ ਸਿੰਘ, ਬੰਤ ਸਿੰਘ, ਜਸਵਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਨਛੱਤਰ ਸਿੰਘ ਅਤੇ ਅਜਮੇਰ ਸਿੰਘ ਨੇ ਕਿਹਾ ਕਿ ਨਸ਼ੇੜੀ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਕੋਟਲਾ ਨਿਹੰਗ ਦੀ ਪੰਚਾਇਤ ਨੂੰ ਉਨ੍ਹਾਂ ‘ਤੇ ਨੱਥ ਪਾਉਣੀ ਚਾਹੀਦੀ ਹੈ।

ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚੱਲ ਰਹੀ ਯੁੱਧ-ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਿੰਡ ਵਾਸੀ ਪੂਰਾ ਸਹਿਯੋਗ ਕਰ ਰਹੇ ਹਨ, ਪਰ ਫਿਰ ਵੀ ਨਸ਼ਾ ਬੰਦ ਨਹੀਂ ਹੋ ਸਕਿਆ ਅਤੇ ਨਸ਼ੇੜੀ ਨੌਜਵਾਨ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ।
📲Get App