🔥 TRENDING IPS Association Objects to Sajjan Sing... વીર બાપુ બાવાવાળા: માનવ અને ગૌમાતાની ર... Sonu Nigam's 'Revolution Tour India' l... થાણાપીપળીના ગૌપ્રેમી યુવાનો દ્વારા ગૌવ... વીરાવાડા ગામમાં ગણપતિ મહોત્સવ દરમિયાન... Actor-director Duniya Vijay says he wi...
22 Sep 2026
ગુજરાતી मराठी ਪੰਜਾਬੀ বাংলা
ਸੈਣੀ ਭਵਨ ਰੋਪੜ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੰਗਾਂ ਦਾ ਜਮ੍ਹਾਂ, ਗੁਰੂ ਤੇਗ ਬਹਾਦਰ ਜੀ ਦੇ ਅਜਾਇਬ ਘਰ ਵਿਚ ਭਾਈ ਜਮਾਲਾ ਸਿੰਘ ਦਾ ਨਾਮ ਸ਼ਾਮਲ ਕਰਨ ਦੀ ਮੰਗ
Politics

ਸੈਣੀ ਭਵਨ ਰੋਪੜ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੰਗਾਂ ਦਾ ਜਮ੍ਹਾਂ, ਗੁਰੂ ਤੇਗ ਬਹਾਦਰ ਜੀ ਦੇ ਅਜਾਇਬ ਘਰ ਵਿਚ ਭਾਈ ਜਮਾਲਾ ਸਿੰਘ ਦਾ ਨਾਮ ਸ਼ਾਮਲ ਕਰਨ ਦੀ ਮੰਗ

✍️ Reporter: Sandeep Kumar Joshi 🗓 11 Sep 2026, 06:02 PM 👁 47
Share: 💬 WhatsApp 📘 Facebook 𝕏 Post

ਸੈਣੀ ਭਵਨ ਰੋਪੜ ਦੇ ਵਫਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਕੁਰਕਸੇਤਰ ਵਿਚ ਬਣ ਰਹੇ ਅਜਾਇਬ ਘਰ ਵਿਚ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨੰਨੂਆਂ ਦਾ ਨਾਮ ਸ਼ਾਮਲ ਕਰਨ ਅਤੇ ਓਬੀਸੀ ਸੂਚੀ ਵਿਚ 'ਸੈਣੀ ਸਿੱਖ' ਸ਼ਬਦ ਜੋੜਨ ਦੀ ਮੰਗ ਕੀਤੀ।

ਰੂਪਨਗਰ, 11 ਸਤੰਬਰ: ਸੈਣੀ ਬਰਾਦਰੀ ਦੀਆਂ ਮੰਗਾਂ ਨੂੰ ਲੈ ਕੇ ਸੈਣੀ ਭਵਨ ਰੋਪੜ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਦੀ ਅਗਵਾਈ ਵਿਚ ਇਕ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ। ਡਾ: ਅਜਮੇਰ ਸਿੰਘ, ਚੇਅਰਮੈਨ ਸੈਣੀ ਭਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਨਾਲ ਬਹੁਤ ਹੀ ਖੁਸ਼ਗਵਾਰ ਮਾਹੌਲ ਵਿਚ ਸੈਣੀ ਬਰਾਦਰੀ ਨਾਲ ਸਬੰਧਤ ਮਾਮਲਿਆਂ 'ਤੇ ਵਿਚਾਰ-ਵਿਚਾਰ ਹੋਈ।

ਵਫਦ ਨੇ ਮੁੱਖ ਮੰਤਰੀ ਨੂੰ ਮੁੱਖ ਤੌਰ 'ਤੇ ਇਹ ਮੰਗ ਪੇਸ਼ ਕੀਤੀ ਕਿ ਕੁਰਕਸੇਤਰ ਵਿਚ ਹਰਿਆਣਾ ਸਰਕਾਰ ਵਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਗੁਰੂ ਤੇਗ ਬਹਾਦਰ ਜੀ ਦੇ ਅਜਾਇਬ ਘਰ ਵਿਚ ਭਾਈ ਜੈਤਾ ਜੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਸਿਰ ਲਿਆਉਣ ਵਾਲੇ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨੰਨੂਆਂ (ਭਾਈ ਨਾਨੂ ਜੀ) ਅਤੇ ਭਾਈ ਉਦੇ ਜੀ ਦਾ ਨਾਮ ਵੀ ਦਰਸਾਇਆ ਜਾਵੇ। ਇਸ ਸਬੰਧ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਜੀ ਵਲੋਂ ਲਿਖਿਆ ਗਿਆ ਪੱਤਰ ਵੀ ਮੁੱਖ ਮੰਤਰੀ ਨੂੰ ਸੌਪਿਆ ਗਿਆ।

ਇਸ ਤੋਂ ਇਲਾਵਾ ਵਫਦ ਨੇ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਵਿਚ ਓਬੀਸੀ ਦੀ ਕੇਂਦਰੀ ਅਤੇ ਪ੍ਰਾਂਤਕ ਸੂਚੀ ਵਿਚ 'ਸੈਣੀ' ਜਾਤੀ ਦੇ ਨਾਲ 'ਸੈਣੀ ਸਿੱਖ' ਸ਼ਬਦ ਵੀ ਅੰਕਿਤ ਕਰਵਾਇਆ ਜਾਵੇ। ਇਸ ਲਈ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੂੰ ਪੱਤਰ ਲਿਖਣ ਦੀ ਮੰਗ ਕੀਤੀ ਗਈ ਤਾਂ ਜੋ ਸਿੱਖ ਧਰਮ ਨੂੰ ਮੰਨਣ ਵਾਲੇ ਸੈਣੀ ਬਰਾਦਰੀ ਦੇ ਨੌਜਵਾਨ ਸਿੱਖ ਰੈਜਮੈਂਟ ਵਿਚ ਭਰਤੀ ਹੋਣ ਵਿਚ ਆ ਰਹੀਆਂ ਮੁਸ਼ਕਲਾਂ ਦੂਰ ਹੋ ਸਕਣ ਅਤੇ ਉਹ ਰੁਜਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਣ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਦੋਵੇਂ ਮੰਗਾਂ 'ਤੇ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦੁਆਇਆ। ਉਨ੍ਹਾਂ ਵਲੋਂ ਵਫਦ ਨੂੰ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੀ ਯਾਦ ਵਿਚ ਪਿੰਡ ਰਾਏਪੁਰ (ਚਮਕੌਰ ਸਾਹਿਬ) ਵਿਖੇ ਬਣਨ ਵਾਲੇ ਗੇਟ ਲਈ 21 ਲੱਖ ਰੁਪਏ ਦੀ ਰਾਸ਼ੀ ਜਲਦੀ ਜਾਰੀ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਸੈਣੀ ਭਵਨ ਦੇ ਵਫਦ ਵਲੋਂ ਮੁੱਖ ਮੰਤਰੀ ਨੂੰ ਭਾਈ ਸ਼ਮਿੰਦਰ ਸਿੰਘ ਲਿਖਤ ਕਿਤਾਬ 'ਪੰਥਕ ਪੁਆਧੀ ਹੀਰੇ' ਅਤੇ ਰਾਜਿੰਦਰ ਸਿੰਘ ਨੰਨੂਆਂ ਲਿਖਤ 'ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨੰਨੂਆਂ ਦੀ ਜੀਵਨੀ' ਨਾਲ ਸਬੰਧਤ ਕਿਤਾਬਚਾ ਵੀ ਭੇਟ ਕੀਤਾ ਗਿਆ।

ਇਸ ਮੌਕੇ ਸੈਣੀ ਭਵਨ ਦੇ ਵਫਦ ਵਿਚ ਵਾਈਸ ਚੇਅਰਮੈਨ ਸ੍ਰੀ ਗੁਰਮੁੱਖ ਸਿੰਘ ਸੈਣੀ (ਸਾਬਕਾ ਐਮ.ਐਚ.ਸੀ.), ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਮ ਸਿੰਘ ਸੈਣੀ ਅਤੇ ਮੈਨੇਜਿੰਗ ਕਮੇਟੀ ਮੈਂਬਰ ਇੰਜਨੀਅਰ ਦੀਦਾਰ ਸਿੰਘ ਵੀ ਸ਼ਾਮਲ ਸਨ।
📲Get App